Fri, Apr 26, 2024
Whatsapp

ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ

Written by  Shanker Badra -- January 22nd 2020 03:50 PM
ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ

ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ

ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ:ਗੁਜਰਾਤ : ਸੂਰਤ ਵਿਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫਿਲਮੀ ਸੀਨ ਵਾਂਗ ਜਦੋਂ ਉਨ੍ਹਾਂ ਦੇ ਧੀਆਂ-ਪੁੱਤਾਂ ਦੇ ਵਿਆਹ ਦੀ ਵਾਰੀ ਆਉਂਦੀ ਹੈ ਤਾਂ ਲਾੜੇ ਦਾ ਪਿਓ ਲਾੜੀ ਦੀ ਮਾਂ ਨੂੰ ਭਜਾ ਕੇ ਲੈ ਗਿਆ ਹੈ। ਇਸ ਘਟਨਾ ਤੋਂ ਬਾਅਦ ਦੋਵੇਂ ਪੱਖਾਂ ਦੇ ਰਿਸ਼ਤੇਦਾਰ ਹੈਰਾਨ ਰਹਿ ਗਏ ਹਨ। [caption id="attachment_382206" align="aligncenter" width="300"]marriage Before Bridegroom Father And Bride mother Absconding ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ[/caption] ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਵਾਨੀ ਵਿਚ ਇਕ ਦੂਜੇ ਨੂੰ ਪਸੰਦ ਕਰਦੇ ਸਨ। ਵਿਆਹ ਦੌਰਾਨ ਇਕ ਵਾਰ ਫਿਰ ਪੁਰਾਣਾ ਪਿਆਰ ਪਰਵਾਨ ਚੜਿਆ ਅਤੇ ਦੋਵਾਂ ਨੇ ਇਕ ਦੂਜੇ ਨਾਲ ਭੱਜਣ ਦਾ ਵੱਡਾ ਕਦਮ ਚੁੱਕ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਰਵਰੀ ਦੇ ਦੂਜੇ ਹਫ਼ਤੇ ਵਿਚ ਵਿਆਹ ਹੋਣਾ ਸੀ। [caption id="attachment_382205" align="aligncenter" width="300"]marriage Before Bridegroom Father And Bride mother Absconding ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ[/caption] ਦੱਸਿਆ ਜਾਂਦਾ ਹੈ ਕਿ ਪਿਛਲੇ 10 ਦਿਨਾਂ ਤੋਂ ਲੜਕੇ ਦੇ 48 ਸਾਲ ਦੇ ਪਿਤਾ ਅਤੇ ਲੜਕੀ ਦੀ 46 ਸਾਲ ਦੀ ਮਾਂ ਗਾਇਬ ਦੱਸੇ ਜਾ ਰਹੇ ਹਨ। ਇਸ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਰੋਕਣੀਆਂ ਪਈਆਂ ਹਨ। ਲੜਕੇ ਦਾ ਪਰਿਵਾਰ ਕਟਾਰਗਾਮ ਇਲਾਕੇ ਵਿਚ ਰਹਿੰਦਾ ਹੈ ਅਤੇ ਲੜਕੀ ਦਾ ਘਰ ਨਵਸਾਰੀ ਇਲਾਕੇ ਵਿਚ ਹੈ। [caption id="attachment_382204" align="aligncenter" width="300"]marriage Before Bridegroom Father And Bride mother Absconding ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ[/caption] ਪੁਲਿਸ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਇਕੱਠੇ ਭੱਜ ਗਏ ਹਨ। ਦੋਵਾਂ ਦੇ ਇਕੱਠੇ ਗਾਇਬ ਹੋਣ ਕਾਰਨ ਰਿਸ਼ਤੇਦਾਰਾਂ ਨੂੰ ਨਾਮੋਸ਼ੀ ਝੱਲਣੀ ਪੈ ਰਹੀ ਹੈ।ਇਸ ਕਾਰਨ ਦੋਵਾਂ ਦੇ ਕਿਧਰੇ ਹੋਰ ਜਾ ਕੇ ਵਿਆਹ ਕਰਵਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਫਿਲਹਾਲ ਲੜਕੇ ਦੇ ਪਿਤਾ ਅਤੇ ਲੜਕੀ ਦੀ ਮਾਂ ਬਾਰੇ ਹਾਲੇ ਤੱਕ ਕੋਈ ਪਤਾ ਨਹੀ ਲੱਗ ਸਕਿਆ ਹੈ। [caption id="attachment_382203" align="aligncenter" width="300"]marriage Before Bridegroom Father And Bride mother Absconding ਵਿਆਹ ਤੋਂ ਪਹਿਲਾਂ ਹੀ ਮੁੰਡੇ ਦੇ ਪਿਉ ਤੇ ਕੁੜੀ ਦੀ ਮਾਂ ਨੇ ਚਾੜਿਆ ਚੰਨ , ਰਿਸ਼ਤੇਦਾਰ ਵੀ ਹੈਰਾਨ[/caption] ਦੱਸ ਦਈਏ ਕਿ ਸੂਰਤ ਦੇ ਕਾਟਰਗਾਮ ਦੇ ਰਹਿਣ ਵਾਲੇ ਇਕ ਲੜਕੇ ਦਾ ਵਿਆਹ ਨਵਸਾਰੀ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਣਾ ਤੈਅ ਹੋਇਆ ਸੀ। ਦੋਵਾਂ ਦੀ ਮੰਗਣੀ ਕਰੀਬ ਸਾਲ ਪਹਿਲਾਂ ਹੋਈ ਸੀ ਅਤੇ ਇਸੇ ਸਾਲ 2020 ਦੇ ਫਰਵਰੀ ਵਿੱਚ ਦੋਵਾਂ ਦਾ ਵਿਆਹ ਹੋਣਾ ਤੈਅ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਹੀ ਲੜਕੇ ਦਾ ਪਿਤਾ ਅਤੇ ਲੜਕੀ ਦੀ ਮਾਂ ਘਰੋਂ ਗਾਇਬ ਹੋ ਗਏ ਹਨ। -PTCNews


Top News view more...

Latest News view more...