adv-img
ਹੋਰ ਖਬਰਾਂ

ਵਿਆਹੀਆਂ ਧੀਆਂ ਵੀ ਆਪਣੇ ਪਿਤਾ ਦੀ ਮੌਤ 'ਤੇ ਮੁਆਵਜ਼ੇ ਦੀਆਂ ਹੱਕਦਾਰ ਹਨ

By Jasmeet Singh -- September 28th 2022 01:27 PM

ਚੰਡੀਗੜ੍ਹ, 28 ਸਤੰਬਰ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਵਿਆਹੀਆਂ ਧੀਆਂ ਵੀ ਆਪਣੇ ਪਿਤਾ ਦੀ ਮੌਤ 'ਤੇ ਮੁਆਵਜ਼ੇ ਦੀਆਂ ਹੱਕਦਾਰ ਹਨ। ਹਾਈ ਕੋਰਟ ਨੇ ਕਿਹਾ ਕਿ ਨਿਰਭਰ ਹੋਣ ਦਾ ਮਤਲਬ ਸਿਰਫ਼ ਵਿੱਤੀ ਨਿਰਭਰਤਾ ਨਹੀਂ ਹੈ।

ਅਦਾਲਤ ਦਾ ਕਹਿਣਾ ਕਿ ਨਿਰਭਰਤਾ ਦਾ ਮਤਲਬ ਸਿਰਫ ਵਿੱਤੀ ਨਿਰਭਰਤਾ ਹੀ ਨਹੀਂ, ਇਹ ਸਰੀਰਕ, ਭਾਵਨਾਤਮਕ, ਮਨੋਵਿਗਿਆਨਕ ਵੀ ਹੋ ਸਕਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਫੈਸਲਾ ਇੱਕ ਹਾਦਸੇ ਵਿੱਚ ਆਪਣੇ ਪਿਤਾ ਦੀ ਮੌਤ ਲਈ ਵਿਆਹੀਆਂ ਧੀਆਂ ਵੱਲੋਂ ਮੰਗੇ ਗਏ ਮੁਆਵਜ਼ੇ ਦੇ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਦਿੱਤਾ ਹੈ।

ਹਾਈ ਕੋਰਟ ਨੇ ਕਿਹਾ ਕਿ ਨਿਰਭਰ ਸ਼ਬਦ ਦਾ ਵੱਖ-ਵੱਖ ਅਰਥਾਂ ਵਿੱਚ ਵੱਖਰਾ ਅਰਥ ਹੈ। ਕੁੱਝ ਪੈਸੇ ਦੇ ਮਾਮਲੇ ਵਿੱਚ ਨਿਰਭਰ ਹੋ ਸਕਦੇ ਹਨ ਅਤੇ ਦੂਸਰੇ ਸੇਵਾ ਦੇ ਮਾਮਲੇ ਵਿੱਚ ਨਿਰਭਰ ਹੋ ਸਕਦੇ ਹਨ। ਨਿਰਭਰਤਾ ਵਿੱਚ ਸਰੀਰਕ ਨਿਰਭਰਤਾ, ਭਾਵਨਾਤਮਕ ਨਿਰਭਰਤਾ, ਮਨੋਵਿਗਿਆਨਕ ਨਿਰਭਰਤਾ ਆਦਿ ਸ਼ਾਮਲ ਹਨ, ਜੋ ਪੈਸੇ ਦੇ ਮਾਮਲੇ ਵਿੱਚ ਕਦੇ ਵੀ ਬਰਾਬਰ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

ਹਾਈ ਕੋਰਟ ਨੇ ਕਿਹਾ ਕਿ ਨਿਰਭਰਤਾ ਦਾ ਮਤਲਬ ਸਿਰਫ਼ ਵਿੱਤੀ ਨਿਰਭਰਤਾ ਨਹੀਂ ਹੈ। ਭਾਰਤੀ ਸਮਾਜ ਦੇ ਪਿਛੋਕੜ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਨੇ ਕਿਹਾ ਕਿ ਮਾਪੇ ਵਿਆਹੁਤਾ ਧੀਆਂ ਨੂੰ ਆਪਣੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਪ੍ਰਦਾਨ ਕਰਦੇ ਰਹਿੰਦੇ ਹਨ, ਜੋ ਇਕ ਸਦੀਵੀ ਬੰਧਨ ਨੂੰ ਦਰਸਾਉਂਦਾ ਹੈ। ਇਸ ਲਈ ਵਿਆਹੀਆਂ ਧੀਆਂ ਆਪਣੇ ਪਿਤਾ ਦੀ ਮੌਤ ਦੀ ਸੂਰਤ ਵਿੱਚ ਮੁਆਵਜ਼ੇ ਦੀਆਂ ਹੱਕਦਾਰ ਹਨ।

-PTC News

  • Share