ਹੋਰ ਖਬਰਾਂ

ਫਰੀਦਕੋਟ ਦੇ ਪਿੰਡ ਟਹਿਣਾ ਦੀ ਵਿਅਹੁਤਾ ਲੜਕੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ

By Jasmeet Singh -- June 07, 2022 9:24 pm

ਅਮਨਦੀਪ, (ਫਰੀਦਕੋਟ, 7 ਜੂਨ): ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟਹਿਣਾ ਦੀ ਵਿਅਹੁਤਾ ਲੜਕੀ (25) ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨਾ ਰੋਮਾਣਾ ਦੀ ਲੜਕੀ ਦੀ ਕਰੀਬ ਡੇਢ ਸਾਲ ਪਹਿਲਾਂ ਪਿੰਡ ਟਹਿਣਾ ਵਿੱਚ ਸ਼ਾਦੀ ਹੋਈ ਸੀ। ਲੜਕੀ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦੀ ਸੀ, ਦੋਨਾਂ ਪਰਿਵਾਰਾਂ ਅਨੁਸਾਰ ਲੜਕੀ ਪਿਛਲੇ ਕੁਝ ਦਿਨਾਂ ਤੋਂ ਦਸੇ ਬਗੈਰ ਗਾਇਬ ਹੋ ਗਈ ਸੀ। ਜਿਸਦੀ ਪੁਲਿਸ ਕੋਲ ਦਰਖ਼ਾਸਤ ਵੀ ਲਿਖਾਈ ਸੀ।

ਇਹ ਵੀ ਪੜ੍ਹੋ: ਮੋਹਾਲੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 3 ਦਿਨਾਂ ਰਿਮਾਂਡ 'ਤੇ ਭੇਜਿਆ

ਜਦੋਂ ਸ਼ੱਕ ਦੇ ਅਧਾਰ ਤੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਤਲਾਸ਼ ਫਰੀਦਕੋਟ ਵਿਚੋਂ ਲੰਘਦੀਆਂ ਨਹਿਰਾਂ ਤੋਂ ਕਰਨੀ ਸ਼ੁਰੂ ਕੀਤੀ ਤਾਂ ਪਤਾ ਲਗਾ ਕੇ ਰਾਜਸਥਾਨ ਦੇ ਲੱਖੋਵਾਲ ਕੋਲ ਰਾਜਸਥਾਨ ਫੀਡਰ ਦੀ ਬੁਰਜੀ ਕੋਲ ਲਾਸ਼ ਪਈ ਹੈ ਤਾਂ ਪੁਲਿਸ ਸਮੇਤ ਪਰਿਵਾਰ ਨੇ ਸ਼ਨਾਖਤ ਕਰ ਲੜਕੀ ਦੀ ਲਾਸ਼ ਹਾਸਿਲ ਕਰਕੇ ਲਾਸ਼ ਨੂੰ ਫਰੀਦਕੋਟ ਦੇ ਮੈਡੀਕਲ 'ਚ ਬਣੀ ਮੋਰਚਰੀ 'ਚ ਪੋਸਟਮਾਰਟਮ ਲਈ ਜਮਾਂ ਕਰਵਾ ਦਿੱਤੀ। ਪਰ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਸਹੁਰੇ ਪਰਿਵਾਰ ਤੇ ਤੰਗ ਪ੍ਰੇਸ਼ਾਨ ਕਰਕੇ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ। ਓਧਰ ਪੁਲਿਸ ਵਲੋਂ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਸ ਮੌਕੇ ਮ੍ਰਿਤਕ ਲੜਕੀ ਦੇ ਭਰਾ ਨੇ ਕਿਹਾ ਕਿ ਢੇਡ ਸਾਲ ਪਹਿਲਾਂ ਉਸਦੇ ਚਾਚੇ ਦੀ ਲੜਕੀ ਟਹਿਣੇ ਵਿਆਈ ਸੀ ਪਹਿਲਾਂ ਉਹ ਮੁਕਤਸਰ ਨੌਕਰੀ ਕਰਦੀ ਸੀ ਹੁਣ ਫਰੀਦਕੋਟ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦੀ ਸੀ, ਲੜਕੀ ਦਾ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਵੀ ਕਰਦਾ ਸੀ ਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਇਸਤੋਂ ਤੰਗ ਆਕੇ ਲੜਕੀ ਨੇ ਕੁਝ ਦਿਨ ਪਹਿਲਾਂ ਕਿਹਾ ਵੀ ਸੀ ਕਿ ਉਸਨੂੰ ਪ੍ਰੇਸ਼ਾਨ ਕਰਦੇ ਨੇ ਉਹ ਮਰ ਜਾਵੇਗੀ ਪਰ ਸਾਡੇ ਸਮਝਾਉਣ ਦੇ ਬਾਵਜੂਦ ਵੀ ਉਹ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ। ਹੁਣ ਸਾਡੀ ਮੰਗ ਹੈ ਸਾਨੂੰ ਇਨਸਾਫ ਮਿਲੇ ਅਸੀਂ ਉਨ੍ਹਾਂ ਟਾਈਮ ਸਸਕਾਰ ਨਹੀਂ ਕਰਾਂਗੇ ਭਾਵੇ ਉਸਨੂੰ ਸੜਕ 'ਤੇ ਲਾਸ਼ ਕਿਉ ਨਾਂ ਰੱਖਣੀ ਪਵੇ।

ਇਸ ਮੌਕੇ ਮ੍ਰਿਤਕ ਲੜਕੀ ਦੇ ਸਹੁਰੇ ਨੇ ਕਿਹਾ ਕਿ ਉਸਦੀ ਨੂੰਹ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਦੀ ਸੀ ਤੇ ਉਹ ਇਹ ਕਹਿ ਕੇ ਘਰ ਨਹੀਂ ਆਈ ਕੇ ਉਹ ਦਾਣੇ ਰੋਮਾਣੇ ਚਲੀ ਆ ਪਰ ਉਹ ਉਥੇ ਵੀ ਨਹੀਂ ਗਈ। ਅਸੀਂ ਵੀ ਬਹੁਤ ਭਾਲ ਕੀਤੀ ਆਖਿਰ ਲਾਸ਼ ਮਿਲੀ ਹੈ, ਸਾਡਾ ਲੜਕੀ ਨਾਲ ਕੋਈ ਝਗੜਾ ਨਹੀਂ ਸੀ ਸਾਨੂੰ ਵੀ ਨਹੀਂ ਪਤਾ ਇਹ ਕਿਓਂ ਹੋਇਆ, ਸਾਡਾ ਕੋਈ ਕਸੂਰ ਨਹੀਂ ਹੈ ਤੇ ਸਾਡਾ ਲੜਕਾ ਦਿਹਾੜੀ ਕਰਦਾ ਹੈ।

ਇਹ ਵੀ ਪੜ੍ਹੋ: ਸਾਂਸਦ ਪ੍ਰਨੀਤ ਕੌਰ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਇਸ ਮੌਕੇ ਜਾਂਚ ਅਧਿਕਾਰੀ ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਦਾਨਾ ਰੋਮਾਣਾ ਪਿੰਡ ਦੀ ਲੜਕੀ ਪਿੰਡ ਟਹਿਣਾ ਚ ਵਿਹਾਈ ਸੀ ਜਿਸਨੂੰ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸਦੇ ਚਲਦੇ ਲੜਕੀ ਘਰੋਂ ਗਾਇਬ ਹੋ ਗਈ ਸੀ, ਜਿਸਦੀ ਗੁੰਮਸ਼ੁਦਾ ਰਪਟ ਵੀ ਸਾਡੇ ਕੋਲ ਦਰਜ ਕਰਵਾਈ ਸੀ। ਪੁਲਿਸ ਅਤੇ ਪਰਿਵਾਰ ਵਲੋਂ ਤਲਾਸ਼ ਜਾਰੀ ਸੀ ਪਰਿਵਾਰ ਜਦੋਂ ਸ਼ੱਕ ਦੇ ਅਧਾਰ 'ਤੇ ਨਹਿਰ 'ਚ ਲੱਭਦੇ ਹੋਏ ਅਖੀਰ ਤੱਕ ਗਏ ਤਾਂ ਲੜਕੀ ਦੀ ਲਾਸ਼ ਰਾਜਸਥਾਨ ਤੋਂ ਮਿਲ ਗਈ। ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਜਲਦੀ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਪਰਿਵਾਰ ਜਾਂਚ ਦੁਰਾਨ ਉਨ੍ਹਾਂ ਦਾ ਸਾਥ ਦੇਵੇ।

-PTC News

  • Share