ਮੁੱਖ ਖਬਰਾਂ

ਪਟਿਆਲਾ 'ਚ ਸ਼ਿਵ ਸੈਨਾ ਵੱਲੋਂ ਪ੍ਰਦਰਸ਼ਨ, ਜਥੇਬੰਦੀਆਂ ਵੱਲੋਂ ਵਿਰੋਧ View in English

By Pardeep Singh -- April 29, 2022 12:34 pm -- Updated:April 29, 2022 3:03 pm

ਪਟਿਆਲਾ: ਅੱਜ ਪਟਿਆਲਾ ਵਿੱਚ ਸ਼ਿਵ ਸੈਨਾ ਵੱਲੋਂ ਮਾਰਚ ਕੱਢਿਆ ਗਿਆ। ਇਸ ਦੌਰਾਨ ਸ਼ਿਵ ਸੈਨਾ ਵੱਲੋਂ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਹਨ। ਖਾਲਿਸਤਾਨ ਮੁਰਦਾਬਾਦ ਦੇ ਨਾਅਰਿਆ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਹ ਵਿਰੋਧ ਇੰਨਾ ਕੁ ਵੱਧ ਗਿਆ ਕਿ ਸਥਿਤੀ ਤਣਾਅਪੂਰਨ ਬਣ ਗਈ।

ਦੂਜੇ ਪਾਸੇ ਪੁਲਿਸ ਵੱਲੋਂ ਸਿੱਖ ਜੱਥੇਬੰਦੀਆਂ ਨੂੰ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ। ਸ਼ਿਵ ਸੈਨਾ ਵੱਲੋਂ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਪੁਲਿਸ ਵੱਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਨ ਲਈ ਕਈ ਢੰਗ ਵਰਤੇ ਗਏ ਪਰ ਦੋਵੇਂ ਧਿਰਾਂ ਵਿਚਾਲੇ ਤਣਾਅ ਵੱਧਦਾ ਹੀ ਗਿਆ।

 

ਸਥਿਤੀ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੋਵਾਂ ਧਿਰਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ  ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਸ਼ਿਵ ਸੈਨਾ ਦੇ ਗਰਮ ਖਿਆਲੀ ਸ੍ਰੀ ਕਾਲੀ ਮਾਤਾ ਮੰਦਰ ਨੇੜੇ ਤਲਵਾਰਾਂ ਲੈ ਕੇ ਪਹੁੰਚੇ। ਦੋਵੇਂ ਧਿਰਾਂ ਵਿਚਕਾਰ ਖ਼ੂਬ ਇੱਟਾਂ ਚੱਲ ਰਹੀਆਂ ਹਨ। ਇਸ ਮੌਕੇ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ।

 

ਹਿੰਸਾ ਦੇ ਦੌਰਾਨ ਇਕ ਸਿੱਖ ਨੂੰ ਗੋਲੀ ਲੱਗ ਗਈ ਹੈ। ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸ਼ਿਵ ਸੈਨਾ ਵੱਲੋਂ ਗੋਲੀ ਚਲਾਈ ਗਈ ਹੈ।ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸ਼ਹਿਰ ਦੇ ਡੀਸੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਘਟਨਾ ਬਾਰੇ ਕੋਈ ਵੀ ਅਫਵਾਹ ਨਾ ਫੈਲਾਈ ਜਾਵੇ ਅਤੇ ਸ਼ਾਂਤੀ ਕਾਇਮ ਕੀਤੀ ਜਾਵੇ।

ਅਪਡੇਟ ਜਾਰੀ .....

ਇਹ ਵੀ ਪੜ੍ਹੋ:ਬਿਜਲੀ ਗੁੱਲ, ਪੰਜਾਬ 'ਚ ਥਾਂ-ਥਾਂ ਹੋ ਰਹੇ ਹਨ ਰੋਸ ਪ੍ਰਦਰਸ਼ਨ, ਵੇਖੋ ਖਾਸ ਤਸਵੀਰਾਂ

 

-PTC News

  • Share