Mon, Apr 29, 2024
Whatsapp

ਕੈਨੇਡਾ ਦੀ ਸੰਸਦ 'ਚ ਗੂੰਜੀ ਕਿਸਾਨੀ ਹੱਕਾਂ ਲਈ ਆਵਾਜ਼

Written by  Jagroop Kaur -- December 02nd 2020 12:14 PM -- Updated: December 02nd 2020 04:41 PM
ਕੈਨੇਡਾ ਦੀ ਸੰਸਦ 'ਚ ਗੂੰਜੀ ਕਿਸਾਨੀ ਹੱਕਾਂ ਲਈ ਆਵਾਜ਼

ਕੈਨੇਡਾ ਦੀ ਸੰਸਦ 'ਚ ਗੂੰਜੀ ਕਿਸਾਨੀ ਹੱਕਾਂ ਲਈ ਆਵਾਜ਼

ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ 'ਚ ਸੰਘਰਸ਼ ਕਰ ਰਹੇ ਹਨ ਆਪਣਾ ਹੱਕ ਲੈਣ ਲਈ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਵਿਡਿਆ ਹੈ। ਜਿਸ ਦੇ ਲਈ ਉਹਨਾਂ ਨੂੰ ਹੰਝੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਵਾਛੜਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਪੰਜਾਬ ਤੇ ਦੇਸ਼ ਦੇ ਨਾਲ ਨਾਲ ਹੁਣ ਇਹ ਕਿਸਾਨੀ ਮੁੱਦਾ ਕੈਨੇਡਾ ਦੀ ਸੰਸਦ ਵਿਚ ਗੂੰਜਣ ਲੱਗਾ ਹੈ। ਇਹ ਗੂੰਜ ਹੈ ਕੈਨੇਡਾ ਦੇ ਸੰਸਦ ਸੈਸ਼ਨ ਦੌਰਾਨ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਕੈਨੇਡਾ ਦੀ ਸੰਸਦ ਵਿਚ ਇਸ ਮੁੱਦੇ ਚੁੱਕਿਆ ਤੇ ਸਦਨ ਨੂੰ ਅਪੀਲ ਕੀਤੀ ਕਿ ਕੈਨੇਡਾ ਦੀ ਸਰਕਾਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਇਸਤੇਮਾਲ ਕੀਤੇ ਗਏ ਬਲ ਪ੍ਰਯੋਗ ਦੇ ਮਾਮਲੇ ਨੂੰ ਭਾਰਤ ਦੀ ਸਰਕਾਰ 'ਤੇ ਸਵਾਲ ਚੁੱਕੇ ਹਨ । Image ਇਹਨਾਂ 'ਚ ਟਿਮ ਉੱਪਲ, ਮਨਦੀਪ ਸਿੱਧੂ, ਜਸਰਾਜ ਸਿੰਘ ਹਲਨ, ਸੋਨੀਆ ਸਿੱਧੂ ਤੇ ਰੂਬੀ ਸਹੋਤਾ ਨੇ ਇਸ ਮੁੱਦੇ ਨੂੰ ਕੈਨੇਡਾ ਦੀ ਸੰਸਦ ਵਿਚ ਚੁੱਕਿਆ ਤੇ ਕਿਸਾਨਾਂ ਦੇ ਨਾਲ ਹੋ ਰਹੇ ਵਰਤਾਵੇ ਦੀ ਨਿੰਦਾ ਕੀਤੀ ਹੈ।ਉਥੇ ਹੀ ਕਿਸਾਨ ਮੁੱਦੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਦੀ ਸਰਕਾਰ ਇਸ ਮਾਮਲੇ ਵਿਚ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। Image ਟਰੂਡੋ ਦਾ ਕਹਿਣਾ ਹੈ ਕਿ ਭਾਰਤ ਵਿਚ ਸਥਿਤੀ ਚਿੰਤਾਜਨਕ ਹੈ ਤੇ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ ਲੋਕ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਚਿੰਤਿਤ ਹਨ। ਕੈਨੇਡਾ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦਾ ਸਮਰਥਕ ਰਿਹਾ ਹੈ ਤੇ ਅਸੀਂ ਹਮੇਸ਼ਾ ਮੁੱਦਿਆਂ ਦੇ ਹੱਲ ਲਈ ਗੱਲਬਾਤ ਦੇ ਪੱਖ ਵਿਚ ਰਹੇ ਹਾਂ। ਇਸ ਮਾਮਲੇ ਦੇ ਹੱਲ ਲਈ ਭਾਰਤ ਸਰਕਾਰ ਦੇ ਨਾਲ ਸੰਪਰਕ ਵਿਚ ਹਾਂ ਤੇ ਆਪਣੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਰਹੇ ਹਾਂ। ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਲੋਕਤੰਤਰ ਵਿਚ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ ਪਰ ਅਸੀਂ ਦੇਖਿਆ ਹੈ ਕਿ ਭਾਰਤ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ 'ਤੇ ਪਾਣੀ ਦੀਆਂ ਵਾਛੜਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਸਰਕਾਰ ਨੂੰ ਕਿਸਾਨਾਂ ਦੇ ਪ੍ਰਤੀ ਦਿਆਲਤਾ ਦਿਖਾਉਣੀ ਚਾਹੀਦੀ ਹੈ। ਰੂਬੀ ਸਹੋਤਾ, ਬ੍ਰੈਂਪਟਨ ਨਾਰਥ ਨੇ ਕਿਹਾ ਕਿ ਕਿਸਾਨ ਦੇਸ਼ ਲਈ ਅਨਾਜ ਪੈਦਾ ਕਰਦੇ ਹਨ ਪਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਬਲ ਪ੍ਰਯੋਗ ਕਰ ਕੇ ਉਨ੍ਹਾਂ ਦੇ ਲੋਕਤੰਤ੍ਰਿਕ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਨੋ ਫਾਰਮਰ, ਨੋ ਫੂਡ। ਭਾਰਤ ਵਿਚ ਜਿਨ੍ਹਾਂ ਕਿਸਾਨਾਂ ਵਿਰੁੱਧ ਪੁਲਸ ਨੇ ਬਲ ਦਾ ਪ੍ਰਯੋਗ ਕੀਤਾ, ਕਿਸਾਨਾਂ ਨੇ ਉਨ੍ਹਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਿਖਆਵਾਂ 'ਤੇ ਚੱਲਦੇ ਹੋਏ ਲੰਗਰ ਛਕਾਇਆ, ਉਹ ਕਿਸਾਨ ਪ੍ਰਸ਼ੰਸਾ ਦੇ ਪਾਤਰ ਹਨ।ਭਾਰਤ ਵਿਚ ਕਿਸਾਨਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ 'ਤੇ ਹੋਏ ਬੱਲ ਪ੍ਰਯੋਗ ਨੂੰ ਦੁਨੀਆ ਨੇ ਦੇਖਿਆ ਹੈ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀ ਗੱਲ ਨੂੰ ਸੁਣੇ ਤੇ ਮਾਮਲੇ ਦਾ ਹੱਲ ਕੱਢੇ, ਨੋ ਫਾਰਮਰ, ਨੋ ਫੂਡ। ਸੋਨੀਆ ਸਿੱਧੂ, ਬ੍ਰੈਂਪਟਨ ਸਾਊਥ

ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਬਲ ਪ੍ਰਯੋਗ ਲੋਕਤੰਤ੍ਰਿਕ ਅਧਿਕਾਰਾਂ ਦਾ ਘਾਣ ਹੈ, ਵਿਦੇਸ਼ ਮੰਤਰੀ ਕ੍ਰਿਪਾ ਕਰਕੇ ਦੱਸਣ ਕਿ ਇਸ ਮਾਮਲੇ ਨੂੰ ਭਾਰਤ ਦੇ ਨਾਲ ਕਿਵੇਂ ਚੁੱਕਿਆ ਜਾ ਰਿਹਾ ਹੈ।ਕੈਨੇਡਾ ਦਾ ਮੰਨਣਾ ਹੈ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤ੍ਰਿਕ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਦੇ ਨਾਲ ਹੋਏ ਇਸ ਵਿਹਾਰ ਦੇ ਇਸ ਮਾਮਲੇ ਨੂੰ ਉਹ ਡਿਪਲੋਮੈਟਿਕ ਪੱਧਰ 'ਤੇ ਭਾਰਤ ਦੇ ਸਾਹਮਣੇ ਚੁੱਕ ਰਿਹਾ ਹੈ।

ਫ੍ਰੇਂਕੋਸ ਫਿਲਿਪ ਸ਼ੈਂਪੇਨ, ਵਿਦੇਸ਼ ਮੰਤਰੀ ਕੈਨੇਡਾ

ਨਿਹੱਥੇ ਕਿਸਾਨਾਂ 'ਤੇ ਹੰਝੂ ਗੈਸ ਤੇ ਪਾਣੀ ਦੀਆਂ ਵਾਛੜਾਂ ਦੀਆਂ ਤਸਵੀਰਾਂ ਖਤਰਨਾਕ ਹਨ, ਮੈਨੂੰ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਹੈ ਤੇ ਲੋਕਤੰਤਰ ਵਿਚ ਸ਼ਾਂਤੀਪੂਰਵਰਕ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਹੋਣਾ ਚਾਹੀਦਾ। ਕਮਲ ਖਹਿਰਾ, ਬ੍ਰੈਂਪਟਨ ਵੈਸਟ ਮੇਰੇ ਹਲਕੇ ਦੇ ਲੋਕਾਂ ਨੇ ਭਾਰਤ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੋਏ ਬੱਲ ਪ੍ਰਯੋਗ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ, ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤ੍ਰਿਕ ਅਧਿਕਾਰ ਦਾ ਹਰ ਸਥਾਨ 'ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ। Kamal Khera: Liberal MP, registered nurse tests positive for coronavirus | News   ਨਵਦੀਪ ਬੈਂਸ, ਉਦਯੋਗ ਮੰਤਰੀ ਕੈਨੇਡਾ :ਮੇਰੇ ਲੋਕ ਸਭਾ ਖੇਤਰ ਦੇ ਕਈ ਨਾਗਰਿਕਾਂ ਦੇ ਰਿਸ਼ਤੇਦਾਰ ਭਾਰਤ ਵਿਚ ਹੋ ਰਹੇ ਕਿਸਾਨ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੀ ਚਿੰਤਾ ਹੋ ਰਹੀ ਹੈ। ਸ਼ਾਂਤੀਪੂਰਵਰਕ ਪ੍ਰਦਰਸ਼ਨ ਦੇ ਉਨ੍ਹਾਂ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਅੰਜੂ ਢਿੱਲੋਂ, ਡੋਰਵਲ ਲਾਸ਼ਾਈਨ : ਭਾਰਤ 'ਚ ਪੰਜਾਬੀ ਕਿਸਾਨਾਂ ਵਿਰੁੱਧ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਭਾਰਤੀ ਪੁਲਸ ਦਾ ਇਹ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਸ਼ਾਂਤੀਪੂਰਵਰਕ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਸੁੱਖ ਧਾਲੀਵਾਲ, ਸਰੇ ਨਿਊਟੋਨ: ਕਿਸਾਨਾਂ ਦੇ ਨਾਲ ਭਾਰਤ ਵਿਚ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮਜ਼ਬੂਤ ਲੋਕਤੰਤਰ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਮਨਜ਼ੂਰੀ ਦਿੰਦਾ ਹੈ। ਮੇਰੇ ਹਲਕੇ ਦੇ ਕਈ ਲੋਕਾਂ ਦੇ ਰਿਸ਼ਤੇਦਾਰ ਇਸ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਹ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ।
ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ ਕੈਨੇਡਾ :ਭਾਰਤ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਸ਼ਾਂਤੀਪੂਰਵਰਕ ਪ੍ਰਦਰਸ਼ਨ ਉਨ੍ਹਾਂ ਦਾ ਲੋਕਤੰਤ੍ਰਿਕ ਅਧਿਕਾਰ ਹੈ ਅਤੇ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ।

Top News view more...

Latest News view more...