Fri, Apr 26, 2024
Whatsapp

ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ

Written by  Shanker Badra -- May 15th 2019 03:14 PM
ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ

ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ

ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ:ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਦੀ ਰਿਹਾਈ ਹੋ ਗਈ ਹੈ।ਇਸ ਦੌਰਾਨ ਪ੍ਰਿਅੰਕਾ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਨ੍ਹਾਂ ਨੂੰ 18 ਘੰਟਿਆਂ ਤੱਕ ਜੇਲ੍ਹ 'ਚ ਰੱਖਿਆ ਗਿਆ, ਜਿਹੜਾ ਕਿ ਤ੍ਰਿਣਮੂਲ ਕਾਂਗਰਸ (ਟੀ.ਐੱਮ. ਸੀ.) ਦੇ ਧੱਕੇਸ਼ਾਹੀ ਨੂੰ ਦਰਸਾਉਂਦਾ ਹੈ। [caption id="attachment_295514" align="aligncenter" width="300"]Meme controversy: BJP Youth Wing Convenor Priyanka Sharma Jail released ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ[/caption] ਪ੍ਰਿਅੰਕਾ ਨੇ ਕਿਹਾ, ''ਮੈਂ ਮੁਆਫ਼ੀ ਨਹੀਂ ਮੰਗਾਂਗੀ, ਮੈਂ ਕੇਸ ਕੀਤਾ ਹੈ ਅਤੇ ਮੈਂ ਇਸ ਦੇ ਲਈ ਲੜਾਂਗੀ।ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹ ਤੋਂ ਰਿਹਾਈ ਦੌਰਾਨ ਉਨ੍ਹਾਂ ਕੋਲੋਂ ਜ਼ਬਰਦਸਤੀ ਮਾਫ਼ੀਨਾਮਾ ਲਿਖਾਇਆ ਗਿਆ ਹੈ।ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਨੂੰ ਬੀਤੇ ਕੱਲ ਸੁਪਰੀਮ ਕੋਰਟ ਤੋਂ ਸ਼ਰਤੀਆ ਜ਼ਮਾਨਤ ਮਿਲ ਗਈ ਸੀ। [caption id="attachment_295515" align="aligncenter" width="300"]Meme controversy: BJP Youth Wing Convenor Priyanka Sharma Jail released ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ[/caption] ਦਰਅਸਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਸ਼ਰਮਾ ਨੇ ਬਾਲੀਵੁੱਡ ਅਦਾਕਾਰਾ ਪਿਅੰਕਾ ਚੋਪੜਾ ਨੇ ਮਮਤਾ ਬੈਨਰਜੀ ਦੀ ਮਾਰਫਡ ਇੱਕ ਫੋਟੋ ਪੋਸਟ ਕੀਤੀ ਸੀ।ਪ੍ਰਿਅੰਕਾ ਸ਼ਰਮਾ ਨੇ ਇਹ ਮਾਰਫਡ ਫੋਟੋ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ ਸੀ।ਇਸ ਤੋਂ ਬਾਅਦ ਲਗਾਤਾਰ ਇਸ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਣ ਲੱਗਾ।ਇਹ ਮਾਮਲਾ ਟੀਐੱਮਸੀ ਆਗੂਆਂ ਦੇ ਧਿਆਨ 'ਚ ਆਇਆ। [caption id="attachment_295514" align="aligncenter" width="300"]Meme controversy: BJP Youth Wing Convenor Priyanka Sharma Jail released ਮਮਤਾ ਬੈਨਰਜੀ ਤਸਵੀਰ ਵਿਵਾਦ : ਭਾਜਪਾ ਨੇਤਾ ਪ੍ਰਿਅੰਕਾ ਸ਼ਰਮਾ ਜੇਲ੍ਹ 'ਚੋਂ ਹੋਈ ਰਿਹਾਅ ,ਦਿੱਤਾ ਇਹ ਬਿਆਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਗਰਾਂਦ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਮਹਿਲਾ ਟੀਚਰ ਨਾਲ ਵਾਪਰਿਆ ਵੱਡਾ ਹਾਦਸਾ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ ਸੀ ਤੇ ਮਾਮਲਾ ਉਦੋਂ ਬੇਹੇਦ ਸੰਵੇਦਨਸ਼ੀਲ ਹੋ ਗਿਆ ਸੀ ,ਜਦੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਦੱਸ ਦਈਏ ਕਿ ਪੁਲਿਸ ਨੇ ਪ੍ਰਿਅੰਕਾ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।ਤ੍ਰਿਣਮੂਲ ਆਗੂ ਬਿਸ਼ਵਾਸ ਚੰਦਰ ਹਾਜ਼ਰਾ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...