Sun, Apr 28, 2024
Whatsapp

ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ

Written by  Shanker Badra -- January 22nd 2019 04:29 PM
ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ

ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ

ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ:ਮੋਗਾ : ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਸੂਬੇ ਦੇ ਸਾਰੇ ਜ਼ਿਲਿਆਂ 'ਚ ਉੱਤਮ ਪਸ਼ੂ ਧਨ ਦੀ ਪਛਾਣ ਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਮੰਤਵ ਨਾਲ ਮਹੀਨਾਵਾਰ ਬਲਾਕ ਪੱਧਰੀ 'ਦੁੱਧ ਚੁਆਈ ਮੁਕਾਬਲੇ' ਸ਼ੁਰੂ ਕੀਤੇ ਗਏ ਹਨ। [caption id="attachment_244101" align="aligncenter" width="300"]milk fighting competition Maga district cow 68.14 kg milk Winer
ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ[/caption] ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਕਾਬਲਿਆਂ ਦੁਆਰਾ ਵਧੀਆ ਨਸਲੀ ਪਸ਼ੂਆਂ ਦੀ ਪਛਾਣ ਤੇ ਦੁਧਾਰੂ ਪਸ਼ੂਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਹੀਨਾਵਾਰ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਦੇ ਦੇਸੀ ਨਸਲ ਦੀ ਗਾਂ ਐਚ.ਐਫ. ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਨਵਾਂ ਸ਼ਹਿਰ ਦੇ ਬਲਾਕ ਬਲਾਚੌਰ ਦੇ ਪਿੰਡ ਡਬਹਾਲੀ ਦੇ ਰਾਮ ਰਤਨ ਦੀ ਐਚ.ਐਫ ਗਾਂ 54.60 ਕਿਲੋ ਦੁੱਧ ਦੇ ਕੇ ਸੂਬਦੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੀ ਹੈ। [caption id="attachment_244098" align="aligncenter" width="300"]milk fighting competition Maga district cow 68.14 kg milk Winer
ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ[/caption] ਇਸ ਦੌਰਾਨ ਨੀਲੀ ਰਾਵੀ ਦੇ ਮੁਕਾਬਲਿਆਂ 'ਚ ਨਾਭਾ ਦੇ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਨਾਲ ਜੇਤੂ ਰਹੀ ਹੈ। [caption id="attachment_244100" align="aligncenter" width="300"]milk fighting competition Maga district cow 68.14 kg milk Winer
ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ[/caption] ਦਸੰਬਰ ਮਹੀਨੇ ਦੇ ਮੁਰ੍ਹਾ ਮੱਝ ਦੇ ਨਸਲ ਮੁਕਾਬਲਿਆਂ ਵਿਚ ਜਲੰਧਰ ਦੇ ਹਰਵਿੰਦਰਜੀਤ ਸਿੰਘ ਦੀ ਮੱਝ 25.04 ਕਿਲੋ ਦੁੱਧ ਦੇ ਕੇ ਜੇਤੂ ਰਹੀ।ਇਸੇ ਤਰ੍ਹਾਂ ਹੀ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਲੁਧਿਆਣਾ ਜਿਲ੍ਹੇ ਦੇ ਪਿੰਡ ਲਹਿਰਾ ਦੇ ਨਾਹਰ ਸਿੰਘ ਦੀ ਮੁੱਰ੍ਹਾ ਮੱਝ 24.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਨੀਲੀ ਰਾਵੀ ਦੇ ਮੁਕਾਬਲਿਆਂ ਵਿਚ ਦਸੰਬਰ, 2018 ਪਟਿਆਲਾ ਦੇ ਬਲਾਕ ਨਾਭਾ ਦੇ ਪਸ਼ੂ ਪਾਲਕ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਜਦਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਤਰਨਤਾਰਨ ਤੋਂ ਪਿੰਡ ਵਲਟੋਹਾ ਦੇ ਰਸਾਲ ਸਿੰਘ ਦੀ ਨੀਲੀ ਰਾਵੀ ਨਸਲ ਦੀ ਮੱਝ 21 ਕਿਲੋ ਦੁੱਧ ਦੇ ਕੇ ਰਹੀ ਜੇਤੂ ਰਹੀ। [caption id="attachment_244097" align="aligncenter" width="300"]milk fighting competition Maga district cow 68.14 kg milk Winer
ਦੁੱਧ ਚੁਆਈ ਮੁਕਾਬਲੇ 'ਚ ਮੋਗਾ ਜ਼ਿਲ੍ਹੇ ਦੀ ਗਾਂ ਨੇ ਰਿਕਾਰਡ ਤੋੜ ਦੁੱਧ ਦੇ ਕੇ ਮਾਰੀ ਬਾਜ਼ੀ[/caption] ਦਸੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਜਲੰਧਰ ਦੇ ਪਿੰਡ ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਨਵੰਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਦੇ ਪੰਜਾਬ ਸਿੰਘ ਦੀ ਗਾਂ 20.16 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਦਸੰਬਰ ਦੇ ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਅਤੇ ਨਵੰਬਰ ਮਹੀਨੇ ਵਿਚ ਸੰਗਰੂਰ ਜਿਲ੍ਹੇ ਦੇ ਸੁਨਾਮ ਬਲਾਕ ਦੇ ਪਿੰਡ ਕੋਟਦਾ ਆਰਮੂ ਦੀ ਪਸ਼ੂ ਪਾਲਕਾ ਸੁਖਮਿੰਦਰ ਕੌਰ ਦੀ ਗਾਂ 30.43 ਕਿਲੋ ਦੁੱਧ ਦੇ ਕੇ ਪੂਰੇ ਸੂਬੇ ਵਿਚੋਂ ਜੇਤੂ ਰਹੀ ਹੈ।ਦਸੰਬਰ ਵਿਚ ਪਟਿਆਲਾ ਦੇ ਪਿੰਡ ਬਿਰਦਾਨੋ ਦੇ ਮਨਵੀਰ ਸਿੰਘ ਦੀ ਬੱਕਰੀ 5.05 ਕਿਲੋ ਦੁੱਧ ਦੇ ਕੇ ਅਤੇ ਨਵੰਬਰ ਮਹੀਨੇ ਵਿਚ ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲਾ ਦੇ ਬੱਕਰੀ ਪਾਲਕ ਮਿਠੂ ਖਾਂ ਦੀ ਬੱਕਰੀ 4.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ। -PTCNews


Top News view more...

Latest News view more...