ਹੋਰ ਖਬਰਾਂ

ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

By Shanker Badra -- January 30, 2019 7:01 pm -- Updated:Feb 15, 2021

ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ:ਨਵੀਂ ਦਿੱਲੀ : ਦਿੱਲੀ ਦੇ ਪਾਂਡਵ ਨਗਰ ਇਲਾਕੇ 'ਚ ਪੁਲਿਸ ਨੇ ਨਾਬਾਲਗ ਬੱਚੀ ਨਾਲ ਰੇਪ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਤੋਂ ਬਾਅਦ ਮੁਲਜ਼ਮ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।ਇਸ ਤੋਂ ਪਹਿਲਾਂ ਵੀ ਉਹ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਕਈ ਨਾਬਾਲਗ ਕੁੜੀਆਂ ਨਾਲ ਰੇਪ ਕਰ ਚੁੱਕਿਆ ਹੈ।ਜਾਣਕਾਰੀ ਅਨੁਸਾਰ ਮੁਲਜ਼ਮ ਦਾ ਨਾਂਅ ਮਨੀਸ਼ ਚੱਢਾ ਹੈ, ਜੋ ਸ਼ਕਰਪੁਰ ਦਾ ਨਿਵਾਸੀ ਹੈ।

minor-girl-rape-accused-Delhi police-One Person arrested ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਵਿਅਕਤੀ ਨੇ ਸੋਮਵਾਰ ਦੀ ਸ਼ਾਮ ਨੂੰ ਮਧੁ ਵਿਹਾਰ ਇਲਾਕੇ 'ਚ 6 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਪਰ ਬੱਚੀ ਨੇ ਸ਼ੋਰ ਮਚਾ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਭੱਜਣ 'ਚ ਕਾਮਯਾਬ ਹੋ ਗਿਆ ਸੀ।

minor-girl-rape-accused-Delhi police-One Person arrested ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਜਾਣਕਾਰੀ ਅਨੁਸਾਰ ਮੁਲਜ਼ਮ ਮਨੀਸ਼ ਬੱਚੀ ਨੂੰ ਖਾਣ ਦਾ ਲਾਲਚ ਦੇ ਕੇ ਛੱਤ 'ਤੇ ਲੈ ਗਿਆ, ਜਿੱਥੇ ਉਸ ਨੇ ਨਾਬਾਲਗ ਨਾਲ ਜ਼ਬਰਸਦਤੀ ਕਰਨ ਦੀ ਕੋਸ਼ਿਸ਼ ਕੀਤੀ।ਬੱਚੀ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਆਪਣੀ ਸਕੂਟੀ ਛੱਡ ਨੇ ਭੱਜ ਗਿਆ।ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਸਕੂਟੀ ਬਰਾਮਦ ਕਰਕੇ ਮਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ 'ਚ ਮਨੀਸ਼ ਨੇ ਆਪਣੇ ਗੁਨਾਹ ਕਬੂਲ ਵੀ ਕਰ ਲਏ ਹਨ।

minor-girl-rape-accused-Delhi police-One Person arrested ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਇਸ ਦੌਰਾਨ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਮਨੀਸ਼ ਨੇ ਦੱਸਿਆ ਕਿ ਉਹ ਪੂਰਵੀ ਦਿੱਲੀ ਦੇ ਇਲਾਕਿਆਂ ਦੀ ਕਈ ਨਾਬਾਲਗ ਬੱਚਿਆਂ ਨਾਲ ਬਲਾਤਕਾਰ ਕਰ ਚੁੱਕਿਆ ਹੈ।
-PTCNews