Sat, Jul 26, 2025
Whatsapp

ਸ਼ਰਾਰਤੀ ਅਨਸਰਾਂ ਨੇ ਮੰਦਿਰ 'ਚ ਸਥਾਪਿਤ ਕਾਲੀ ਮਾਤਾ ਦੀ ਮੂਰਤੀ ਨੂੰ ਕੀਤਾ ਖੰਡਿਤ

Reported by:  PTC News Desk  Edited by:  Jasmeet Singh -- October 17th 2022 04:16 PM -- Updated: October 17th 2022 04:19 PM
ਸ਼ਰਾਰਤੀ ਅਨਸਰਾਂ ਨੇ ਮੰਦਿਰ 'ਚ ਸਥਾਪਿਤ ਕਾਲੀ ਮਾਤਾ ਦੀ ਮੂਰਤੀ ਨੂੰ ਕੀਤਾ ਖੰਡਿਤ

ਸ਼ਰਾਰਤੀ ਅਨਸਰਾਂ ਨੇ ਮੰਦਿਰ 'ਚ ਸਥਾਪਿਤ ਕਾਲੀ ਮਾਤਾ ਦੀ ਮੂਰਤੀ ਨੂੰ ਕੀਤਾ ਖੰਡਿਤ

ਲੁਧਿਆਣਾ, 17 ਅਕਤੂਬਰ: ਸ਼ਹਿਰ ਦੇ ਧੂਰੀ ਲਾਈਨ ਇਲਾਕੇ ਦੇ ਸੰਤਪੁਰਾ ਮੁਹੱਲਾ ਵਿੱਚ ਸ਼ਰਾਰਤੀ ਅਨਸਰਾਂ ਨੇ ਇੱਕ ਮੰਦਿਰ ਦੇ ਵਿੱਚ ਕਾਲੀ ਮਾਤਾ ਦੀ ਮੂਰਤੀ ਨੂੰ ਖੰਡਿਤ ਕਰ ਦਿੱਤਾ। ਜਿਵੇਂ ਹੀ ਸਵੇਰੇ ਲੋਕ ਮੰਦਿਰ ਵਿੱਚ ਮੱਥਾ ਟੇਕਣ ਗਏ ਤਾਂ ਵੇਖਿਆ ਕਿ ਮਾਂ ਕਾਲੀ ਦੀ ਮੂਰਤੀ ਖੰਡਿਤ ਪਾਈ ਸੀ। ਇਸ ਤੋਂ ਬਾਅਦ ਤੁਰੰਤ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਘਟਨਾ ਸਥਲ 'ਤੇ ਪਹੁੰਚੀ ਪੁਲਿਸ ਨੇ ਮੰਦਿਰ ਅਤੇ ਨੇੜਲੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਫ਼ਿਲਹਾਲ ਪੁਲਿਸ ਨੂੰ ਕਿਸੇ ਖ਼ਿਲਾਫ਼ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ। ਮੰਦਿਰ 'ਚ ਹੋਈ ਬੇਅਦਬੀ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ। ਸ਼ਹਿਰ ਦੇ ਹਿੰਦੂ ਸਮਾਜ ਨਾਲ ਸਬੰਧਿਤ ਕਈ ਸੰਸਥਾਵਾਂ ਮੌਕੇ 'ਤੇ ਪਹੁੰਚੀਆਂ ਜਿਨ੍ਹਾਂ ਵਲੋਂ ਇਸ ਘਿਣਾਉਣੀ ਹਰਕਤ ਦੀ ਨਿੰਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਇਹ ਬੇਅਦਬੀ ਹੋਈ ਹੈ ਉਹ ਮੰਦਿਰ ਰੇਲਵੇ ਦੀ ਜਗ੍ਹਾ 'ਤੇ ਸਥਿਤ ਹੈ ਜਿਥੋਂ ਧੂਰੀ ਲਾਈਨ ਲੰਘਦੀ ਹੈ। -PTC News


Top News view more...

Latest News view more...

PTC NETWORK
PTC NETWORK