Advertisment

ਵਿਧਾਇਕ ਅੰਗੁਰਾਲ ਦੇ ਭਰਾ ਨੇ ਡਾਕਟਰਾਂ ਤੋਂ ਨਹੀਂ ਮੰਗੀ ਮਾਫੀ, ਸਟਾਫ ਵੱਲੋਂ ਅਲਟੀਮੇਟਮ

author-image
Ravinder Singh
Updated On
New Update
ਵਿਧਾਇਕ ਅੰਗੁਰਾਲ ਦੇ ਭਰਾ ਨੇ ਡਾਕਟਰਾਂ ਤੋਂ ਨਹੀਂ ਮੰਗੀ ਮਾਫੀ, ਸਟਾਫ ਵੱਲੋਂ ਅਲਟੀਮੇਟਮ
Advertisment
ਜਲੰਧਰ : ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਇਕ ਸ਼ੀਤਲ ਅੰਗੁਰਾਲ ਦੀ ਦਾਦੀ ਦੀ ਮੌਤ ਹੋ ਜਾਣ ਕਾਰਨ ਸਿਵਲ ਹਸਪਤਾਲ ਡਾਕਟਰਾਂ ਨੇ ਵਿਧਾਇਕ ਖਿਲਾਫ਼ ਰੋਸ ਮੁਜ਼ਾਹਰਾ ਤੇ ਸੇਵਾਵਾਂ ਠੱਪ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ ਰਾਜਨ ਅੰਗੁਰਾਲ ਵੱਲੋਂ ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ ਕਰਨ ਅਤੇ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਡਾਕਟਰਾਂ ਤੇ ਰਾਜਨ ਅੰਗੁਰਾਲ ਦਰਮਿਆਨ ਮਾਮਲਾ ਮੁੜ ਭਖ ਗਿਆ ਸੀ। ਇਸ ਦਾ ਕਾਰਨ ਇਹ ਹੈ ਕਿ ਰਾਜਨ ਅੰਗੁਰਾਲ ਨੇ ਵਾਅਦੇ ਅਨੁਸਾਰ ਹਾਲੇ ਤੱਕ ਡਾਕਟਰਾਂ ਕੋਲੋਂ ਮਾਫੀ ਨਹੀਂ ਮੰਗੀ ਹੈ। ਇਸ ਕਾਰਨ ਡਾਕਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਾਰਾਜ਼ ਡਾਕਟਰਾਂ ਨੇ ਅੱਜ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ। ਪਿਛਲੇ ਦਿਨੀਂ ਡਾਕਟਰਾਂ ਨੂੰ ਮਨਾਉਣ ਪੁੱਜੇ ਵਿਧਾਇਕ ਰਮਨ ਅਰੋੜਾ ਨੇ ਰਾਜਨ ਅੰਗੁਰਾਲ ਤੋਂ ਹਸਪਤਾਲ ਆ ਕੇ ਮਾਫੀ ਮੰਗਵਾਉਣ ਦਾ ਵਾਅਦਾ ਕੀਤਾ ਸੀ।
Advertisment
ਵਿਧਾਇਕ ਅੰਗੁਰਾਲ ਦੇ ਭਰਾ ਨੇ ਨਹੀਂ ਮੰਗੀ ਡਾਕਟਰਾਂ ਤੋਂ ਮਾਫੀ, ਡਾਕਟਰਾਂ ਵੱਲੋਂ ਅਲਟੀਮੇਟਮਗੌਰਤਲਬ ਹੈ ਕਿ ਰੋਸ ਵਜੋਂ ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਵਿਧਾਇਕ ਦੇ ਭਰਾ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਪੀਸੀਐਮਐਸ ਐਸੋਸੀਏਸ਼ਨ ਨੇ ਅਲਟੀਮੇਟਮ ਦਿੱਤਾ ਸੀ ਕਿ ਜੇ ਰਾਜਨ ਅੰਗੁਰਾਲ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮਗਰੋਂ ਵਿਧਾਇਕ ਰਮਨ ਅਰੋੜਾ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਮੰਗਲਵਾਰ ਨੂੰ ਰਾਜਨ ਅੰਗੁਰਾਲ ਮਾਫੀ ਮੰਗੇਗਾ। ਇਸ ਮਗਰੋਂ ਡਾਕਟਰਾਂ ਨੇ ਆਪਣਾ ਸੰਘਰਸ਼ ਟਾਲ ਦਿੱਤਾ ਸੀ। ਕਾਬਿਲੇਗੌਰ ਹੈ ਕਿ 21 ਸਤੰਬਰ ਦੀ ਰਾਤ ਨੂੰ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਰਾ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਸਟਾਫ ਨੇ ਬਦਸਲੂਕੀ ਕਰਨ ਅਤੇ ਸਿਆਸੀ ਦਬਾਅ ਪਾਉਣ ਦੇ ਇਲਜ਼ਾਮ ਲਗਾਏ ਸਨ। ਇਸ ਸਬੰਧੀ ਸਿਵਲ ਹਸਪਤਾਲ ਸਟਾਫ ਵੱਲੋਂ ਲਿਖਤੀ ਰੂਪ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਸੀ। ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਰਿਪੋਰਟ-ਪਤਰਸ ਮਸੀਹ publive-image -PTC News ਇਹ ਵੀ ਪੜ੍ਹੋ : ਕਾਂਗਰਸ ਤੇ ਭਾਜਪਾ ਵੱਲੋਂ ਪੰਜਾਬ 'ਚ ਜਮਹੂਰੀ ਤਰੀਕੇ ਨਾਲ ਚੁਣੀ ਸਰਕਾਰ ਨੂੰ ਭੰਗ ਕਰਨ ਲਈ ਪਾਈ ਸਾਂਝ ਕਾਰਨ ਵਿਸ਼ਵਾਸ ਮਤਾ ਜ਼ਰੂਰੀ: ਮੁੱਖ ਮੰਤਰੀ
latestnews jalandhar mla dispute doctors ptcnews punjabnews brother civilhospital sheetalangural rajanangural
Advertisment

Stay updated with the latest news headlines.

Follow us:
Advertisment