ਦੇਸ਼

ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ K V Subramanian ਨੇ ਦਿੱਤਾ ਅਸਤੀਫ਼ਾ

By Riya Bawa -- October 08, 2021 6:42 pm -- Updated:October 08, 2021 6:50 pm

ਨਵੀਂ ਦਿੱਲੀ - ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੁਰਥੀ ਸੁਬਰਾਮਨਿਅਨ ਨੇ ਅੱਜ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਵਜੋਂ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸਿੱਖਿਆ ਜਗਤ ਵਿੱਚ ਵਾਪਸੀ ਦਾ ਫੈਸਲਾ ਕੀਤਾ ਹੈ।

ਆਪਣੇ ਟਵਿੱਟਰ ਅਕਾਓਂਟ 'ਤੇ ਇਕ ਨੋਟ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਮੇਰੇ ਲਈ ਵਿਸ਼ੇਸ਼ ਸਨਮਾਨ ਹੈ ਅਤੇ ਮੈਨੂੰ ਸ਼ਾਨਦਾਰ ਸਮਰਥਨ ਅਤੇ ਉਤਸ਼ਾਹ ਮਿਲਿਆ ਹੈ।

 

-PTC News

  • Share