ਮੋਗਾ: ਬੱਸ ਅਤੇ ਫਾਰਚੂਨਰ ਗੱਡੀ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਦੀ ਮੌਤ, 2 ਜ਼ਖਮੀ

ਮੋਗਾ: ਬੱਸ ਅਤੇ ਫਾਰਚੂਨ ਗੱਡੀ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਦੀ ਮੌਤ, 2 ਜ਼ਖਮੀ,ਮੋਗਾ: ਮੋਗਾ ਦੇ ਨੇੜਲੇ ਪਿੰਡ ਸਿੰਘਾਵਾਲਾ ਨੇੜੇ ਅੱਜ ਸਵੇਰੇ ਬੱਸ ਅਤੇ ਫਾਰਚੂਨਰ ਗੱਡੀ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆ ਨੂ ਇਲਾਜ ਲਈ ਪ੍ਰਾਈਵੇਟ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ,ਜਿਥੇ ਉਹਨਾਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤ ਇਕ ਕਬੱਡੀ ਖਿਡਾਰੀ ਸੀ ਅਤੇ ਉਹ ਮਾਪਿਆ ਦਾ ਕੱਲਾ ਕੱਲਾ ਪੁੱਤ ਸੀ ਅਤੇ ਉਸ ਦੀਆਂ ਦੋ ਭੈਣਾਂ ਵੀ ਸਨ।

ਹੋਰ ਪੜ੍ਹੋ:ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਉਣਾ ਵਿਖੇ ਨਹਿਰ ‘ਚ ਪਿਆ ਪਾੜ,ਸੈਂਕੜੇ ਏਕੜ ਜ਼ਮੀਨ ‘ਚ ਭਰਿਆ ਪਾਣੀ

ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਚੰਦ ਪੁਰਾਣਾ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਜਿਸ ਦੀ ਉਮਰ ਕਰੀਬ 26 ਸਾਲ ਦੱਸੀ ਜਾ ਰਹੀ ਹੈ। ਜਗਦੀਪ ਆਪਣੇ ਪਿੰਡ ਦੇ ਰਹਿਣ ਵਾਲੇ ਹਰਜੋਤ ਸਿੰਘ ਨੂੰ ਦਿੱਲੀ ਹਵਾਈ ਅੱਡੇ ‘ਤੇ ਛੱਡ ਕੇ ਵਾਪਿਸ ਆ ਰਿਹਾ ਸੀ।

ਜਦੋਂ ਗੱਡੀ ਮੋਗਾ ਤੋਂ ਸਿੰਘਾਵਾਲਾ ਦੇ ਨੇੜੇ ਪਹੁੰਚੀ ਤਾਂ ਬਾਘਾਪੁਰਾਣਾ ਵਾਲੇ ਪਾਸਿਓ ਆ ਰਹੀ ਬੱਸ ਨਾਲ ਇਸ ਗੱਡੀ ਦੀ ਸਿੱਧੀ ਟੱਕਰ ਹੋ ਗਈ। ਜਿਸ ਨਾਲ ਜਗਦੀਪ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News