ਮੋਹਾਲੀ ਦੇ ਪਿੰਡ ਨਰੈਣਗੜ੍ਹ ਝੁੱਗੀਆਂ 'ਚ ਪੁਲਿਸ ਮੁਲਾਜ਼ਮ ਇੰਝ ਲਗਾਉਂਦੇ ਰਹੇ ਮੋਹਰਾਂ, ਦੇਖੋ ਵੀਡੀਓ
ਮੋਹਾਲੀ ਦੇ ਪਿੰਡ ਨਰੈਣਗੜ੍ਹ ਝੁੱਗੀਆਂ 'ਚ ਪੁਲਿਸ ਮੁਲਾਜ਼ਮ ਇੰਝ ਲਗਾਉਂਦੇ ਰਹੇ ਮੋਹਰਾਂ, ਦੇਖੋ ਵੀਡੀਓ,ਮੋਹਾਲੀ: ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਭਰ 'ਚ ਸੱਤਾਧਿਰ ਵੱਲੋਂ ਧੱਕੇਸ਼ਾਹੀ ਦੇਖਣ ਨੂੰ ਮਿਲੀ, ਜਿਸ ਦੌਰਾਨ ਕਈ ਥਾਵਾਂ 'ਤੇ ਖੂਨੀ ਝਪੜ ਵੀ ਹੋਈ। ਅੱਜ ਸੂਬੇ ਭਰ 'ਚ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਏ। [caption id="attachment_234383" align="aligncenter" width="300"] ਮੋਹਾਲੀ ਦੇ ਪਿੰਡ ਨਰੈਣਗੜ੍ਹ ਝੁੱਗੀਆਂ 'ਚ ਪੁਲਿਸ ਮੁਲਾਜ਼ਮ ਇੰਝ ਲਗਾਉਂਦੇ ਰਹੇ ਮੋਹਰਾਂ, ਦੇਖੋ ਵੀਡੀਓ[/caption] ਅਜਿਹਾ ਹੀ ਇੱਕ ਹੋਰ ਮਾਮਲਾ ਮੋਹਾਲੀ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਝੁੱਗੀਆਂ ਤੋਂ ਸਾਹਮਣੇ ਆਇਆ, ਜਿਥੇ ਪੰਚ ਦੇ ਚੋਣ ਲਈ ਪੁਲਿਸ ਕਰਮਚਾਰੀਆਂ ਨੂੰ ਵੋਟਾਂ ਪਾਉਣੀਆਂ ਪਈਆਂ। ਹੋਰ ਪੜ੍ਹੋ:ਇਸ ਆਦਮੀ ਦਾ ਲਗਾਤਾਰ 29 ਘੰਟੇ ਹੋਇਆ ਰੇਪ,ਜਾਣੋਂ ਕਿਵੇਂ ਜਦੋ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਪਿੰਡ ਵਾਸੀਆਂ ਨੇ ਉਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੋਬਾਈਲ ਖੋਹ ਕੇ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕਮਰੇ 'ਚ ਵੋਟਾਂ ਪੈ ਰਹੀਆਂ ਸਨ ਤੇ ਠਾਹ-ਠਾਹ ਦੀ ਆਵਾਜ਼ ਆ ਰਹੀ ਸੀ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਗੁੰਡਾਗਰਦੀ ਕਰਦੇ ਹੋਏ ਦੀਆਂ 41 ਵੋਟਾਂ ਵੀ ਰੱਦ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ 1.27 ਕਰੋੜ ਲੋਕਾਂ ਨੇ ਵੋਟਿੰਗ ‘ਚ ਹਿੱਸਾ ਲਿਆ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਸਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਸਨ। ਪੰਚਾਇਤ ਚੋਣਾਂ ਲਈ 1,27,87,395 ਵੋਟਰ ਸਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਸ਼ਾਮਿਲ ਸਨ। -PTC News