ਐਫ ਡੀ ਨਾਲੋਂ ਜ਼ਿਆਦਾ ਚਾਹੀਦਾ ਹੈ ਵਿਆਜ ਤਾਂ ਇੱਥੇ ਲਗਾਉ ਪੈਸਾ!
ਐੱਸ. ਸੀ. ਐੱਸ. ਐੱਸ. (ਸੀਨੀਅਰ ਸਿਟੀਜ਼ਨ ਬਚਤ ਸਕੀਮ)— ਇਹ ਸਕੀਮ ਬਹੁਤ ਬਿਹਤਰੀਨ ਰਿਟਾਇਰਮੈਂਟ ਸਕੀਮ ਹੈ। 5 ਸਾਲ ਦੀ ਮਿਆਦ ਵਾਲੀ ਇਹ ਸਕੀਮ 3 ਸਾਲ ਲਈ ਅੱਗੇ ਵਧਾਈ ਜਾ ਸਕਦੀ ਹੈ।ਜਿਹਨਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ, ਅਤੇ ਇਸ 'ਤੇ ਵਿਆਜ 8.3% ਹੈ।
ਪੀ. ਪੀ. ਐੱਫ. (ਪਬਲਿਕ ਪ੍ਰਾਵੀਡੈਂਟ ਫੰਡ) : ਜ਼ਿਆਦਾਤਰ ਲੋਕ ਨਿਵੇਸ਼ ਨੂੰ ਇੱਕ ਰਿਸਕ ਮੰਨ ਕੇ ਚੱਲਦੇ ਹਨ ਜਿਸ ਕਾਰਨ ਉਹ ਇਸ ਖੇਤਰ 'ਚ ਜ਼ਿਆਦਾ ਖਤਰਾ ਮੁੱਲ ਨਹੀਂ ਲੈਂਦੇ। ਉਹਨਾਂ ਲੋਕਾਂ ਲਈ ਪੀ. ਪੀ. ਐੱਫ. ਬਹੁਤ ਵਧੀਆ ਸਕੀਮ ਹੈ ਕਿਉਂਕਿ ਇਸ ਤੇ ਐਫ.ਡੀ ਨਾਲੋਂ ਕਿਤੇ ਜ਼ਿਆਦਾ ਵਿਆਜ ਮਿਲਦਾ ਹੈ। ਇਸਦਾ ਸਮਾਂ 15 ਸਾਲ ਅਤੇ ਵਿਆਜ 7.8 ਫੀਸਦੀ ਹੈ। ਇਸ 'ਚ 1.5 ਲੱਖ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ।
ਸੁਕੰਨਿਆ ਸਮਰਿਧੀ ਯੋਜਨਾ : ਇਸ ਯੋਜਨਾ 'ਚ 10 ਸਾਲ ਤੋਂ ਘੱਟ ਉਮਰ ਦੀ ਬੇਟੀ ਦੇ ਬਿਹਤਰ ਭਵਿੱਖ ਲਈ ਨਿਵੇਸ਼ ਕੀਤਾ ਜਾਂਦਾ ਹੈ। ਇਹ ਇੱਕ ਅਜਿਹੀ ਯੋਜਨਾ ਹੈ ਜਿਸ 'ਚ ਪੀ. ਪੀ. ਐੱਫ. ਤੋਂ ਜ਼ਿਆਦਾ ਵਿਆਜ ਮਿਲਦਾ ਹੈ ਕਿਉਂਕਿ ਇਸ 'ਤੇ 8.3 % ਵਿਆਜ ਮਿਲਦਾ ਹੈ। ਇਸ ਯੋਜਨਾ ਤਹਿਤ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਸਮਾਂ 14 ਸਾਲ ਹੈ।
—PTC News