ਮਾਨਸੂਨ ਨੇ ਕੇਰਲ ‘ਚ ਦਿੱਤੀ ਦਸਤਕ, ਮੀਂਹ ਦਰਮਿਆਨ9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ

Monsoon arrives in Kerala, North India likely to receive above normal rainfall
ਮਾਨਸੂਨ ਨੇ ਕੇਰਲ 'ਚ ਦਿੱਤੀ ਦਸਤਕ, ਮੀਂਹ ਦਰਮਿਆਨ9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ  

ਮਾਨਸੂਨ ਨੇ ਕੇਰਲ ‘ਚ ਦਿੱਤੀ ਦਸਤਕ, ਮੀਂਹ ਦਰਮਿਆਨ9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ: ਤਿਰੂਵਨੰਤਪੁਰਮ : ਭਾਰਤੀ ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮਾਨਸੂਨ ਨੇ ਅੱਜ ਕੇਰਲ ਵਿੱਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਰਾਜ ਵਿੱਚ ਸੋਮਵਾਰ ਸਵੇਰੇ ਮਾਨਸੂਨ ਦੇ ਕਾਰਨ ਭਾਰੀ ਬਾਰਸ਼ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਚਾਰ ਮਹੀਨੇ ਲਈ ਬਾਰਸ਼ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਕੋਝੀਕੋਡ ਜ਼ਿਲ੍ਹੇ ਵਿਚ ਅੱਜ ਸਵੇਰੇ ਤੇਜ਼ ਬਾਰਸ਼ ਹੋਈ ਹੈ।

ਕੇਰਲ ਵਿੱਚ ਭਾਰੀ ਮੀਂਹ ਦਰਮਿਆਨ ਭਾਰਤੀ ਮੌਸਮ ਵਿਭਾਗ ਵੱਲੋਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਤੂੰਜੈ ਮਹਪੱਤਰਾ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਭਾਰਤ ਵਿੱਚ ਆ ਚੁੱਕਾ ਹੈ ਅਤੇ ਅੱਜ ਮਾਨਸੂਨ ਨੇ ਕੇਰਲ ਵਿੱਚ ਦਸਤਕ ਦਿੱਤੀ ਹੈ। ਕਰੇਲ ਦੀ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਾਪਮਾਨ ਕਾਫੀ ਹੇਠਾਂ ਚੱਲਾ ਗਿਆ ਹੈ।

ਆਈਐਮਡੀ ਨੇ ਮਾਨਸੂਨ ਦੇ ਮੱਦੇਨਜ਼ਰ ਦੱਖਣੀ ਭਾਰਤ ਦੇ ਕੁੱਲ 9 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 9 ਜ਼ਿਲ੍ਹਿਆਂ ਵਿੱਚ ਤਿਰੂਵਨੰਤਪੁਰਮ, ਕੋਲਮ, ਪਠਾਣਾਮਿਤਥਿੱਟਾ, ਅਲਾਪੂਝਾ, ਕੋਟਯਾਮ, ਅਰਨਾਕੂਲਮ, ਇਦੂਕੀ, ਮਲੱਪੁਰਮ ਅਤੇ ਕੰਨੂਰ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਬਾਰਸ਼ ਹੋ ਸਕਦੀ ਹੈ।

ਦੱਸ ਦੇਈਏ ਕਿ ਕੇਰਲ ਦੇ ਦੱਖਣੀ ਤੱਟੀ ਇਲਾਕਿਆਂ ਅਤੇ ਲਕਸ਼ਦੀਪ ਵਿੱਚ ਬੀਤੇ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸ਼ਨੀਵਾਰ ਨੂੰ ਇਸ ਨੂੰ ਮਾਨਸੂਨ ਤੋਂ ਪਹਿਲਾਂ ਪੈਣ ਵਾਲਾ ਮੀਂਹ ਦੱਸਿਆ ਸੀ। ਹਾਲਾਂਕਿ ਨਿਜੀ ਮੌਸਮ ਏਜੰਸੀ ਸਕਾਈਮੇਟ ਨੇ ਦਾਅਵਾ ਕੀਤਾ ਸੀ ਕਿ ਮਾਨਸੂਨ ਨੇ ਕੇਰਲ ਦੇ ਤੱਟ ਤੇ ਦਸਤਕ ਦੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ (IMD) ਦੇ ਡਾਇਰੈਕਟਰ ਜਨਰਲ ਮਹਾਪਾਤਰਾਂ ਨੇ ਐਤਵਾਰ ਨੂੰ ਕਿਹਾ ਸੀ ਕਿ ਮਾਨਸੂਨ ਅਜੇ ਕੇਰਲ ਨਹੀਂ ਪਹੁੰਚਿਆ ਹੈ, ਅਸੀਂ ਇਸ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰ ਰਹੇ ਹਾਂ। ਮਾਨਸੂਨ ਦੇ 1 ਜੂਨ ਨੂੰ ਕੇਰਲਾ ਵਿਚ ਆਉਣ ਦੀ ਉਮੀਦ ਹੈ।
-PTCNews