ਮਿਸਟਰ ਇੰਡੀਆ ਰਹੇ ਕੌਮਾਂਤਰੀ ਬਾਡੀ ਬਿਲਡਰ ਜਗਦੀਸ਼ ਲਾਡ ਦਾ ਕੋਰੋਨਾ ਨਾਲ ਦੇਹਾਂਤ
ਨਵੀਂ ਦਿੱਲੀ : ਭਾਰਤੀ ਖੇਡ ਜਗਤ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ,ਜਦੋਂ ਇੱਕ ਕੌਮਾਂਤਰੀ ਬਾਡੀ ਬਿਲਡਰ ਅਤੇ ਮਿਸਟਰ ਇੰਡੀਆ ਰਹੇ ਕੌਮਾਂਤਰੀ ਬਾਡੀ ਬਿਲਡਰ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ ਵਿਚ ਕੋਰੋਨਾ ਵਾਇਰਸ ਨਾਲ ਦੇਹਾਂਤ ਹੋ ਗਿਆ ਹੈ। ਜਗਦੀਸ਼ ਲਾਡ ਮਹਿਜ਼ 34 ਸਾਲਾਂ ਦਾ ਸੀ।
ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਤੇ ਆਸਟਰੇਲੀਆ ਨੇ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਇਆ ਬੈਨ
[caption id="attachment_494061" align="aligncenter" width="259"]
ਮਿਸਟਰ ਇੰਡੀਆ ਰਹੇ ਕੌਮਾਂਤਰੀ ਬਾਡੀ ਬਿਲਡਰ ਜਗਦੀਸ਼ ਲਾਡ ਦਾ ਕੋਰੋਨਾ ਨਾਲ ਦੇਹਾਂਤ[/caption]
ਇਹ ਮੁਸਕਰਾਉਂਦਾ ਚਿਹਰਾ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਗਿਆ ਅਤੇ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਦੇ ਇਕ ਮਹੱਤਵਪੂਰਣ ਪੜਾਅ 'ਤੇ ਪਹੁੰਚ ਗਿਆ ਸੀ ਪਰ ਜ਼ਿੰਦਗੀ ਦੀ ਜੰਗ ਹਾਰ ਗਿਆ। ਹਮੇਸ਼ਾਂ ਮੁਸਕਰਾਉਂਦੇ ਰਹਿਣ ਵਾਲੇ ਸ਼ਖਸੀਅਤ ਦੇ ਅਚਾਨਕ ਹੋਏ ਦੇਹਾਂਤ ਨਾਲ ਸਾਰਿਆਂ ਨੂੰ ਡੂੰਗਾ ਸਦਮਾ ਲੱਗਿਆ ਹੈ। ਜਗਦੀਸ਼ ਲਾਡ ਦੀ ਇਕ ਧੀ ਹੈ ਜੋ ਤਿੰਨ ਸਾਲ ਪਹਿਲਾਂ ਵਡੋਦਰਾ ਚਲੀ ਗਈ ਸੀ।
[caption id="attachment_494062" align="aligncenter" width="300"]
ਮਿਸਟਰ ਇੰਡੀਆ ਰਹੇ ਕੌਮਾਂਤਰੀ ਬਾਡੀ ਬਿਲਡਰ ਜਗਦੀਸ਼ ਲਾਡ ਦਾ ਕੋਰੋਨਾ ਨਾਲ ਦੇਹਾਂਤ[/caption]
ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਜਗਦੀਸ਼ ਲਾਡ ਨੂੰ ਚਾਰ ਦਿਨਾਂ ਲਈ ਆਕਸਿਜ਼ਨ 'ਤੇ ਰੱਖਿਆ ਗਿਆ ਸੀ ਪਰ ਉਹ ਕੋਰੋਨਾ ਨੂੰ ਹਰਾ ਨਹੀਂ ਸਕਿਆ। ਜਗਦੀਸ਼ ਲਾਡ 90 ਕਿੱਲੋ ਭਾਰ ਵਰਗ ਵਿੱਚ ਭਾਗ ਲੈਂਦੇ ਸੀ। ਜਗਦੀਸ਼ ਕੁਝ ਸਾਲ ਪਹਿਲਾਂ ਨਵੀਂ ਮੁੰਬਈ ਤੋਂ ਵਡੋਦਰਾ ਚਲੇ ਗਏ ਸਨ। ਇੱਥੇ ਉਸਨੇ ਜਿਮ ਦੀ ਸ਼ੁਰੂਆਤ ਕੀਤੀ ਸੀ। ਉਹ ਅਸਲ ਵਿੱਚ ਮਹਾਰਾਸ਼ਟਰ ਦੇ ਸੰਗਲੀ ਜ਼ਿਲੇ ਦੇ ਕੁੰਡਲ ਪਿੰਡ ਦਾ ਰਹਿਣ ਵਾਲਾ ਸੀ।
[caption id="attachment_494059" align="aligncenter" width="300"]
ਮਿਸਟਰ ਇੰਡੀਆ ਰਹੇ ਕੌਮਾਂਤਰੀ ਬਾਡੀ ਬਿਲਡਰ ਜਗਦੀਸ਼ ਲਾਡ ਦਾ ਕੋਰੋਨਾ ਨਾਲ ਦੇਹਾਂਤ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ
ਲਾਡ ਨੇ ਵਰਲਡ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਅਤੇ ਮਿਸਟਰ ਇੰਡੀਆ ਵਿਚ ਇਕ ਸੋਨ ਤਗਮਾ ਜਿੱਤਿਆ ਹੈ। ਇਸਦੇ ਨਾਲ ਹੀ ਲਾਡ ਨੇ ਮਹਾਰਾਸ਼ਟਰ ਰਾਜ ਪੱਧਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਜਗਦੀਸ਼ ਲਾਡ ਨੇ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਅਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ।ਉਸਨੇ ਲਗਭਗ 15 ਸਾਲਾਂ ਲਈ ਇੱਕ ਪੇਸ਼ੇਵਰ ਖਿਡਾਰੀ ਦੇ ਰੂਪ ਵਿੱਚ ਆਪਣਾ ਕਰੀਅਰ ਬਣਾਇਆ।
-PTCNews