Fri, Apr 26, 2024
Whatsapp

ਮੁੰਬਈ: ਡ੍ਰੀਮਲੈਂਡ ਸਿਨੇਮਾ ਨੇੜੇ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

Written by  Jashan A -- October 13th 2019 09:50 AM
ਮੁੰਬਈ: ਡ੍ਰੀਮਲੈਂਡ ਸਿਨੇਮਾ ਨੇੜੇ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਮੁੰਬਈ: ਡ੍ਰੀਮਲੈਂਡ ਸਿਨੇਮਾ ਨੇੜੇ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਮੁੰਬਈ: ਡ੍ਰੀਮਲੈਂਡ ਸਿਨੇਮਾ ਨੇੜੇ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ,ਮੁੰਬਈ: ਮੁੰਬਈ ਦੇ ਚਰਨੀ ਰੋਡ ਸਥਿਤ ਡ੍ਰੀਮਲੈਂਡ ਸਿਨੇਮਾ ਕੋਲ ਇੱਕ ਰਿਹਾਇਸ਼ੀ ਬਿਲਡਿੰਗ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ। ਲਗਭਗ ਘੰਟੇ ਭਰ ਚੱਲੇ ਰੈਸਕਿਊ ਅਪ੍ਰੇਸ਼ਨ ਦੇ ਬਾਅਦ ਅੱਗ 'ਚ ਫਸੇ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੋਰ ਪੜ੍ਹੋ:ਪੁਣੇ-ਬੈਂਗਲੁਰੂ ਨੈਸ਼ਨਲ ਹਾਈਵੇ 'ਤੇ ਬੱਸ-ਟਰੱਕ ਦੀ ਭਿਆਨਕ ਟੱਕਰ, 6 ਮੌਤਾਂ https://twitter.com/ANI/status/1183201731334692865?s=20 ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਬਚਾਅ-ਰਹਾਤ ਕਾਰਜ ਜਾਰੀ ਹੈ। ਉਧਰ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...