ਮੁੱਖ ਖਬਰਾਂ

ਮੁੰਡਕਾ ਅਗਨੀਕਾਂਡ: ਦਿੱਲੀ ਪੁਲਿਸ ਨੇ ਤੀਜੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ, ਪੁੱਛਗਿੱਛ ਜਾਰੀ

By Riya Bawa -- May 15, 2022 2:38 pm

ਨਵੀਂ ਦਿੱਲੀ: ਰਾਜਧਾਨੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਅੱਗ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਹੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਸ਼ਨੀਵਾਰ ਨੂੰ ਕੰਪਨੀ ਦੇ ਦੋ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਹੁਣ ਤੀਜਾ ਦੋਸ਼ੀ ਮਨੀਸ਼ ਲਾਕੜਾ ਵੀ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਪੁਲਿਸ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਮੁੰਡਕਾ ਅਗਨੀਕਾਂਡ: ਦਿੱਲੀ ਪੁਲਿਸ ਨੇ ਤੀਜੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ, ਪੁੱਛਗਿੱਛ ਜਾਰੀ

ਲਾਕੜਾ ਹਾਦਸੇ ਤੋਂ ਗਾਇਬ ਸੀ। ਪੁਲਿਸ ਨੇ ਦੱਸਿਆ ਕਿ ਉਸ ਨੇ ਬਿਲਡਿੰਗ ਦੇ ਮਾਲਕ ਮਨੀਸ਼ ਲਾਕੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੌਰਾਨ ਮਨੀਸ਼ ਆਪਣੇ ਪਰਿਵਾਰ ਦੇ ਨਾਲ ਬਿਲਡਿੰਗ ਦੇ ਉਪਰਲੀ ਮੰਜ਼ਿਲ 'ਤੇ ਸੀ ਅਤੇ ਕਰੇਨ ਦੀ ਮਦਦ ਨਾਲ ਪਰਿਵਾਰ ਸਮੇਤ ਹੇਠਾਂ ਆ ਗਿਆ ਸੀ। ਇਸ ਤੋਂ ਬਾਅਦ ਹੋ ਫ਼ਰਾਰ ਹੋ ਗਿਆ ਸੀ ਅਤੇ ਉਸ ਨੂੰ ਫੜ੍ਹਨ ਲਈ ਪੁਲਿਸ ਦੀ ਟੀਮ ਲਗਾਤਾਰ ਦਬਿਸ਼ ਕਰ ਰਹੀ ਸੀ ਅਤੇ ਅੱਜ ਸਵੇਰੇ ਪੁਲਿਸ ਨੇ ਮਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁੰਡਕਾ ਅਗਨੀਕਾਂਡ: ਦਿੱਲੀ ਪੁਲਿਸ ਨੇ ਤੀਜੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ, ਪੁੱਛਗਿੱਛ ਜਾਰੀ

ਅਜਿਹਾ ਲੱਗਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹੁਣ ਤੱਕ 27 ਮ੍ਰਿਤਕਾਂ 'ਚੋਂ ਸਿਰਫ 9 ਦੀ ਪਛਾਣ ਹੋ ਸਕੀ ਹੈ। ਘਟਨਾ ਵਾਲੀ ਥਾਂ 'ਤੇ ਦਿਨ ਭਰ ਲੋਕਾਂ ਦੀ ਭੀੜ ਲੱਗੀ ਰਹੀ। ਲਾਸ਼ਾਂ ਦੀ ਸ਼ਨਾਖਤ ਨਾ ਹੋਣ ਕਾਰਨ ਲਾਪਤਾ ਲੋਕਾਂ ਦੇ ਰਿਸ਼ਤੇਦਾਰ ਆਪਣੇ ਸਨੇਹੀਆਂ ਦੀਆਂ ਤਸਵੀਰਾਂ ਲੈ ਕੇ ਇਧਰ ਉਧਰ ਭਟਕਦੇ ਰਹੇ। ਲਾਸ਼ਾਂ ਦੀ ਪਛਾਣ ਲਈ ਡੀਐਨਏ ਸੈਂਪਲ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਤੀਜੇ ਦੋਸ਼ੀ ਮਨੀਸ਼ ਲਾਕੜਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੰਡਕਾ ਅਗਨੀਕਾਂਡ: ਦਿੱਲੀ ਪੁਲਿਸ ਨੇ ਤੀਜੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ, ਪੁੱਛਗਿੱਛ ਜਾਰੀ

ਇਹ ਵੀ ਪੜ੍ਹੋ:ਹਾਏ ਗਰਮੀ: 43 ਡਿਗਰੀ ਤੋਂ ਵੱਧ ਤਾਪਮਾਨ, ਲੋਕ ਬੇਹਾਲ, ਜਾਣੋ ਗਰਮੀ ਤੋਂ ਕਿਵੇਂ ਬਚਾਅ ਕਰੀਏ

ਇਸ ਤੋਂ ਪਹਿਲਾਂ, ਪੁਲਿਸ ਨੇ ਦੋ ਭਰਾਵਾਂ ਹਰੀਸ਼ ਗੋਇਲ (48) ਅਤੇ ਵਰੁਣ ਗੋਇਲ (38) ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਸੀਸੀਟੀਵੀ ਅਤੇ ਵਾਈਫਾਈ ਰਾਊਟਰ ਬਣਾਉਣ ਵਾਲੀ ਕੰਪਨੀ ਦੇ ਸੰਚਾਲਕ ਸਨ। ਇਮਾਰਤ ਦੀ ਮਾਲਕਣ ਸੁਸ਼ੀਲਾ ਲਾਕੜਾ, ਪੁੱਤਰ ਮਨੀਸ਼ ਲਾਕੜਾ ਅਤੇ ਨੂੰਹ ਸੁਨੀਤਾ ਤੋਂ ਵੀ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।

-PTC News

  • Share