ਜਾਣੋ ਕੌਣ ਹੈ ਦਲਿਤ ਐਕਟੀਵਿਸਟ ਨੌਦੀਪ ਕੌਰ,ਕਿਓਂ ਕੀਤਾ ਜਾ ਰਿਹਾ ਤਸ਼ੱਦਦ

By Jagroop Kaur - February 07, 2021 4:02 pm

ਨੌਦੀਪ ਮੁਕਤਸਰ ਜ਼ਿਲ੍ਹੇ ਦੀ ਧੀ ਹੈ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ 'ਚ ਕੰਮ ਕਰਦੀ ਸੀ। ਇਸਦੀ ਭੈਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਨ੍ਹਾਂ ਨੂੰ ਬਣਦਾ ਭੱਤਾ ਦਵਾਉਣ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।

Image result for nodeep

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

ਮਹਿਜ਼ ਉਮਰ 23 ਸਾਲ ਦੀ ਨੌਦੀਪ ਕੌਰ, ਖੇਤ ਮਜ਼ਦੂਰਾਂ ਦੇ ਹੱਕ 'ਚ ਅਜਿਹੀ ਅਵਾਜ਼ ਉਠਾਈ ਕੀ ਸਰਕਾਰ ਨੂੰ ਹੱਥਾ ਪੈਰਾਂ ਦੀ ਪੈ ਗਈ | ਜਦੋਂ ਸਰਕਾਰ ਕੋਲ ਕੋਈ ਹਿਲਾਂ ਨਾ ਰਿਹਾ ਤਾਂ ਨੌਦੀਪ ਕੌਰ ਨੂੰ ਸਿੰਘੂ ਬਾਰਡਰ ਦੇ ਮੰਚ ਦੇ ਬਿਲਕੁਲ ਨੇੜੇ ਤੋਂ 12 ਜਨਵਰੀ ਦੀ ਸ਼ਾਮ ਨੂੰ ਜਬਰੀ ਚੁੱਕ ਲਿਆ ਗਿਆ..ਇਸ ਦੇ ਬਾਰੇ ਇੱਕ ਦਿਨ ਕਿਸੇ ਨੂੰ ਕੁਝ ਨਹੀ ਪਤਾ ਲਗਦਾ ਕੀ ਨੌਦੀਪ ਹੈ ਕਿੱਥੇ ?ਫਿਰ ਆਖਿਰਕਾਰ ਕੌਸ਼ਿਸ਼ਾਂ ਰੰਗ ਲਿਆਂਦੀਆਂ 'ਤੇ ਨੌਦੀਪ ਦਾ ਪਤਾ ਲੱਗਦਾ ਹੈ..ਕਿ ਨੌਦੀਪ ਥਾਣਾ ਕੁੰਡਲੀ ਦੇ ਵਿੱਚ ਸੰਜੀਦ ਧਾਰਾਵਾਂ 307,148,186 ਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ |Image result for nodeep

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਟਵੀਟ ਕਰ ਕੇ ਨੌਦੀਪ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਹੈ। ਮੀਨਾ ਨੇ ਲਿਖਿਆ ਹੈ ਕਿ 23 ਸਾਲ ਦੀ ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਨਾਲ ਪੁਲਸ ਹਿਰਾਸਤ ਵਿਚ ਸੈਕਸ ਸ਼ੋਸ਼ਣ ਅਤੇ ਉਸ 'ਤੇ ਅੱਤਿਆਚਾਰ ਕੀਤੇ ਗਏ ਹਨ। 20 ਦਿਨ ਤੋਂ ਬਿਨਾਂ ਜ਼ਮਾਨਤ ਤੋਂ ਉਹ ਜੇਲ ਵਿਚ ਹੈ। ਮੀਨਾ ਨੇ ਹੈਰਾਨੀ ਪ੍ਰਗਟਾਈ ਕਿ ਕੀ ਹਿੰਦੁਸਤਾਨ ਵਿਚ ਇੰਝ ਹੀ ਹੁੰਦਾ ਹੈ?

ਨੌਦੀਪ ਕੌਰ ਦੀ ਰਿਹਾਈ ਲਈ ਸੋਸ਼ਲ ਮੀਡੀਆ 'ਤੇ ਚੱਲ ਰਹੀ ਕੰਪੇਨ #RELEASENODEEPKAUR ਜਿਸ ਦਾ ਹਿਸਾ ਦੇਸ਼ ਵਿਦੇਸ਼ ਦੇ ਲੋਕ ਹਨ ਤੁਹਾਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ ਤਾਂ ਜੋ ਗਰੀਬਾਂ ਦੇ ਹੱਕਾਂ ਲਈ ਲੜ ਰਹੀ ਨੌਦੀਪ ਕੌਰ ਨੂੰ ਜਸਟਿਸ ਦਿਵਾ ਸਕੀਏ।
For File: Nodeep Kaur. (Image: Meena Harris)
ਅਜਿਹੀਆਂ ਧਾਰਵਾਂ ਜਿਹਨਾਂ ਦੀ ਰਿਹਾਈ ਲੈਣੀ ਮੁਸ਼ਿਕਲ ਹੈ, ਤਾਂ ਇਸ ਸਮੇਂ ਨੌਦੀਪ ਦੀ ਰਿਹਾਈ ਦੀ ਮੰਗ ਪੂਰੀ ਦੁਨੀਆਂ ਤੋਂ ਉੱਠ ਰਹੀ ਹੈ ਕਮਲਾ ਹੇਰਸ ਦੀ ਭਤੀਜੀ ਤੱਕ ਨੇ ਰਿਹਾਈ ਦੀ ਮੰਗ ਕੀਤੀ, ਤੇ ਹੁਣ ਇਸ ਸਮੇਂ ਨੌਦੀਪ ਕੌਰ ਕਰਨਾਲ ਜ਼ੇਲ੍ਹ 'ਚ ਬੰਦ ਹੈ ।ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਦਾਅਵਾ ਹੈ ਕਿ ਨੌਦੀਪ ਕੌਰ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਤੇ ਤੱਸ਼ਦਦ ਕੀਤੀ ਜਾ ਰਹੀ ਹੈ|
Image result for Must Know Who is Nodeep kaur, where is she
ਨੌਦੀਪ ਕੌਰ ਦੀ ਪੈਰਾਂ 'ਚੋ ਖੂਨ ਰਿਸਦਾ ਹੈ ਇਹ ਆਖ ਰਹੀ ਹੈ ਨੌਦੀਪ ਦੀ ਭੈਣ ਰਾਜਵੀਰ ਕੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਨੌਦੀਫ ਨੂੰ ਮਿਲੇ ਤਾਂ ਉਸ ਨੇ ਅੱਖਾ ਭਰ ਕੇ ਕਿਹਾ ਕਿ ਪੁਲਿਸ ਵੱਲੋਂ ਉਸ ਤੇ ਤੱਸ਼ਦਦ ਕੀਤਾ ਜਾ ਰਿਹਾ ਹੈ । ਨੌਦੀਪ ਦੀ ਭੈਣ ਮੁਤਾਬਕ ਉਸ ਨੂੰ ਹਵਾਲਾਤ 'ਚ ਪੁਲਿਸ ਮੁਲਾਜ਼ਮਾਂ ਨੇ ਬੁਰੀ ਤਰਾਂ ਕੁੱਟਿਆ। ਉਸਨੇ ਦੱਸਿਆ ਕਿ ਜਦੋਂ ਮੇਰੀ ਨੌਦੀਪ ਨਾਲ ਮੁਲਾਕਾਤ ਹੋਈ ਉਸਦੇ ਪੈਰਾਂ 'ਚੋਂ ਖੂਨ ਨਿਕਲ ਰਿਹਾ ਸੀ। ਨੌਦੀਪ ਲਈ ਅੰਦਰ ਦਵਾਈ ਤਾਂ ਭੇਜੀ ਗਈ ਪਰ ਉਸਨੂੰ ਦਵਾਈ ਦਿੱਤੀ ਨਹੀਂ ਗਈ।
adv-img
adv-img