Thu, Jul 10, 2025
Whatsapp

ਮਿਆਂਮਾਰ ਦੀ ਫੌਜੀ ਅਦਾਲਤ ਨੇ ਪੱਤਰਕਾਰਾਂ ਨੂੰ ਭੇਜਿਆ ਦੋ ਸਾਲ ਲਈ ਜੇਲ੍ਹ

Reported by:  PTC News Desk  Edited by:  Jagroop Kaur -- June 03rd 2021 10:17 PM
ਮਿਆਂਮਾਰ ਦੀ ਫੌਜੀ ਅਦਾਲਤ ਨੇ ਪੱਤਰਕਾਰਾਂ ਨੂੰ ਭੇਜਿਆ ਦੋ ਸਾਲ ਲਈ ਜੇਲ੍ਹ

ਮਿਆਂਮਾਰ ਦੀ ਫੌਜੀ ਅਦਾਲਤ ਨੇ ਪੱਤਰਕਾਰਾਂ ਨੂੰ ਭੇਜਿਆ ਦੋ ਸਾਲ ਲਈ ਜੇਲ੍ਹ

ਮਿਆਂਮਾਰ ਦੀ ਇਕ ਫੌਜੀ ਅਦਾਲਤ ਨੇ ਦੋ ਪੱਤਰਕਾਰਾਂ ਨੂੰ ਉਨ੍ਹਾਂ ਦੀ ਰਿਪੋਰਟਿੰਗ ਨੂੰ ਲੈ ਕੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵੱਖ-ਵੱਖ ਅਧਿਕਾਰ ਸਮੂਹਾਂ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਤਖ਼ਤਾ ਪਲਟ ਤੋਂ ਬਾਅਦ ਆਜ਼ਾਦ ਪ੍ਰੈੱਸ ਉੱਤੇ ਇਹ ਇਕ ਹੋਰ ਹਮਲਾ ਹੈ। ਦੱਖਣੀ ਮਿਆਂਮਾਰ ਦੇ ਸ਼ਹਿਰ ਮਾਇਕ ਦੀ ਇੱਕ ਅਦਾਲਤ ਨੇ ਬੁੱਧਵਾਰ ‘ਡੈਮੋਕ੍ਰੇਟਿਕ ਵਾਇਸ ਆਫ ਬਰਮਾ’ ਦੇ ਪੱਤਰਕਾਰ ਆਂਗ ਕਿਆਵ ਅਤੇ ਆਨਲਾਈਨ ਨਿਊਜ਼ ਏਜੰਸੀ ‘ਮਿਜਿਮਾ’ ਫ੍ਰੀਲਾਂਸ ਪੱਤਰਕਾਰ ਜੌ ਜੌ ਨੂੰ ਸਜ਼ਾ ਸੁਣਾਈ ।Myanmar Sentences 2 Reuters Reporters to 7 Years in Prison | Time Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ ਮਿਆਂਮਾਰ ਦੇ ‘ਅਸਿਸਟੈਂਸ ਐਸੋਸੀਏਸ਼ਨ ਫਾਰ ਪਾਲੀਟੀਕਲ ਪ੍ਰਿਜ਼ਨਰਜ਼’ ਦੇ ਅਨੁਸਾਰ ਫੌਜੀ ਤਖਤਾਪਲਟ ਤੋਂ ਬਾਅਦ ਤਕਰੀਬਨ 90 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਅੱਧੇ ਤੋਂ ਵੱਧ ਅਜੇ ਵੀ ਹਿਰਾਸਤ ’ਚ ਹਨ, ਜਦਕਿ 33 ਪੱਤਰਕਾਰ ਅੰਡਰਗਰਾਊਂਡ ਹਨ। ਦੋਵਾਂ ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੌਜੀ ਅਦਾਲਤ ’ਚ ਸੁਣਵਾਈ ਦੌਰਾਨ ਹਾਜ਼ਰ ਹੋਣ ਦੀ ਆਗਿਆ ਨਹੀਂ ਸੀ।Myanmar military court sentences journalists to jail Read More : ਜਾਣੋ ਕੋਰੋਨਾ ਦਾ ਜਲਦ ਪਤਾ ਲਗਾਉਣ ਲਈ ਐਕਸਰੇ ਸੇਤੁ ਕਿਵੇਂ ਹੋਵੇਗਾ ਸਹਾਇਕ ਅਦਾਲਤ ਵੱਲੋਂ ਸਜ਼ਾ ਸੁਣਾਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਮਿੰਟਾਂ ਲਈ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ।ਇਹ ਸਜਾ ਪੱਤਰ ਪੱਤਰਕਾਰਾਂ ਖ਼ਿਲਾਫ਼ ਚੱਲੀ ਗਈ ਤਾਜ਼ਾ ਚਾਲ ਹੈ ਕਿਉਂਕਿ ਫ਼ੌਜ ਨੇ ਫਰਵਰੀ ਦੇ ਰਾਜਨੀਤੀ ਵਿੱਚ ਹੋਏ Aung San Suu Kyi ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਿਆ ਸੀ। ਰਾਜਨੀਤਿਕ ਕੈਦੀਆਂ ਲਈ ਮਿਆਂਮਾਰ ਦੀ ਸਹਾਇਤਾ ਐਸੋਸੀਏਸ਼ਨ ਦੇ ਅਨੁਸਾਰ, ਕਬਜ਼ਾ ਲੈਣ ਤੋਂ ਬਾਅਦ ਤਕਰੀਬਨ 90 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੱਧੇ ਤੋਂ ਵੱਧ ਅਜੇ ਹਿਰਾਸਤ ਵਿੱਚ ਹਨ, ਅਤੇ 33 ਅਜੇ ਵੀ ਲੁਕੇ ਹੋਏ ਹਨ।


Top News view more...

Latest News view more...

PTC NETWORK
PTC NETWORK