ਹਾਦਸੇ/ਜੁਰਮ

ਨੰਗਲ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

By Jashan A -- November 17, 2019 11:25 am

ਨੰਗਲ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਨੰਗਲ: ਨੰਗਲ ਪੁਲਿਸ ਨੇ 3 ਨੌਜਵਾਨਾਂ ਨੂੰ ਨਸ਼ੇ ਵਾਲੇ ਪਾਊਡਰ ਦੀ ਸਪਲਾਈ ਸਣੇ ਗ੍ਰਿਫਤਾਰ ਕੀਤਾ ਹੈ। ਸਥਾਨਕ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਬੀ.ਬੀ.ਐੱਮ.ਬੀ. ਕਿਊ/ਆਰ ਬਲਾਕ ਦੀ ਬੇ-ਆਬਾਦ ਜਗ੍ਹਾ ਕੋਲ ਰਵਿੰਦਰ ਕੁਮਾਰ ਪੁੱਤਰ ਯੁਧਵੀਰ ਸਿੰਘ ਵਾਸੀ ਨੰਗਲ, ਅਮਿਤ ਰਾਜਪਾਲ ਪੁੱਤਰ ਸਤਰਾਮ ਪਿੰਡ ਥਾਣਾ ਨੂਰਪੁਰਬੇਦੀ ਦੇ ਕੋਲੋਂ 17 ਗ੍ਰਾਮ ਨਸ਼ੇ ਵਾਲਾ ਪਾਊਡਰ ਪ੍ਰਾਪਤ ਕਰ ਕੇ ਗ੍ਰਿਫਤਾਰ ਕੀਤਾ ਗਿਆ।

ਪੁੱਛਗਿੱਛ ਦੌਰਾਨ ਉਨ੍ਹਾਂ ਆਪਣੇ ਇਕ ਹੋਰ ਸਾਥੀ ਦਾ ਨਾਮ ਲਿਆ ਹੈ। ਇਸ 'ਤੇ ਸਥਾਨਕ ਪੁਲਸ ਨੇ ਮੁਲਜ਼ਮਾਂ ਦੇ ਬਿਆਨਾਂ ਉੱਤੇ ਵਿਸ਼ਾਲ ਕੁਮਾਰ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਹੈ। ਉਧਰ ਪੁਲਿਸ ਨੇ 3 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਹੈ।

-PTC News

  • Share