ਨਰਿੰਦਰ ਮੋਦੀ ਨੇ ਮਲੋਟ ਰੈਲੀ ਨੂੰ ਲੈ ਕੇ ਕੀਤਾ ਟਵੀਟ ,ਜਾਣੋ ਕੀ ਲਿਖਿਆ
ਨਰਿੰਦਰ ਮੋਦੀ ਨੇ ਮਲੋਟ ਰੈਲੀ ਨੂੰ ਲੈ ਕੇ ਕੀਤਾ ਟਵੀਟ ,ਜਾਣੋ ਕੀ ਲਿਖਿਆ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਕੱਲ੍ਹ ਮੈਂ ਮੁਕਤਸਰ ਜ਼ਿਲੇ ਦੇ ਮਲੋਟ, ਕਿਸਾਨ ਕਲਿਆਣ ਰੈਲੀ ਨੂੰ ਸੰਬੋਧਿਤ ਕਰਨ ਲਈ ਪੰਜਾਬ ਦਾ ਦੌਰਾ ਕਰਾਂਗਾ।ਉਨ੍ਹਾਂ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਭਾਰਤ ਦੇ ਖੇਤੀਬਾੜੀ ਸੈਕਟਰ ਦੇ ਵਿਕਾਸ ਵਿੱਚ ਇੱਕ ਅਨਮੋਲ ਯੋਗਦਾਨ ਹੈ।ਮੈਂ ਕੱਲ ਦੀ ਰੈਲੀ ਲਈ ਉਤਸ਼ਾਹਤ ਹਾਂ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਫਸਲਾਂ ਦੇ ਮੁੱਲ 'ਚ ਕੀਤੇ ਇਤਿਹਾਸਿਕ ਵਾਧੇ ਨੂੰ ਲੈ ਕੇ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 11 ਜੁਲਾਈ ਨੂੰ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਫਸਲਾਂ ਦੇ ਮੁੱਲ 'ਚ ਕੀਤੇ ਇਤਿਹਾਸਿਕ ਵਾਧੇ ਨੂੰ ਲੈ ਕੇ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 11 ਜੁਲਾਈ ਨੂੰ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ।ਜਿਸ ਦੇ ਵਿੱਚ ਪੰਜਾਬ,ਹਰਿਆਣਾ ਅਤੇ ਰਾਜਸਥਾਨ ਤੋਂ ਲੱਖਾਂ ਕਿਸਾਨ ਪਹੁੰਚ ਰਹੇ ਹਨ। -PTCNews