Operation Sindoor Day 2 : ਚੰਡੀਗੜ੍ਹ ’ਚ ਵਿਸਫੋਟਕ ਸਮੱਗਰੀ ਨਾਲ ਦੋ ਵਿਅਕਤੀ ਗ੍ਰਿਫਤਾਰ , ਤਿੰਨ ਦਿਨਾਂ ਦੇ ਲਈ ਪੰਜਾਬ ’ਚ ਵਿਦਿਅਕ ਅਦਾਰੇ ਬੰਦ
May 8, 2025 11:19 PM
ਚੰਡੀਗੜ੍ਹ ਸੈਕਟਰ 39 ਤੋ ਦੋ ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ ਸੈਕਟਰ 39 ਤੋ ਦੋ ਵਿਅਕਤੀ ਗ੍ਰਿਫਤਾਰ , ਦੋਨਾਂ ਕੋਲੋ ਧਮਾਕੇ ਵਾਲੀ ਸਮੱਗਰੀ ਬਰਾਮਦ
ਕ੍ਰਾਈਮ ਬ੍ਰਾਂਚ ਦੀ ਟੀਮ ਵਲੋ ਕੀਤੀ ਗਈ ਗਿਰਫਤਾਰੀ
ਆਪਣੇ ਟਾਰਗੇਟ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਆਏ ਸੀ ਵਿਅਕਤੀ
ਜਲਦੀ ਚੰਡੀਗੜ੍ਹ ਪੁਲਿਸ ਵਲੋ ਦਿੱਤੀ ਜਾਏਗੀ ਪੂਰੀ ਜਾਣਕਾਰੀ
May 8, 2025 10:37 PM
ਸਕੂਲ ਕਾਲਜ ਤੇ ਯੂਨੀਵਰਸਿਟੀਆਂ ਅਗਲੇ ਤਿੰਨ ਦਿਨ ਲਈ ਬੰਦ
ਪੰਜਾਬ ਦੇ ਸਰਕਾਰੀ ਪ੍ਰਾਈਵੇਟ ਏਡਿਡ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਅਗਲੇ ਤਿੰਨ ਦਿਨ ਲਈ ਬੰਦ ਕਰਨ ਦੇ ਨਿਰਦੇਸ਼ ਜਾਰੀ
May 8, 2025 10:26 PM
ਸ੍ਰੀ ਮੁਕਤਸਰ ਸਾਹਿਬ ਵਿਖੇ 1 ਘੰਟੇ ਦੇ ਲਈ ਕੀਤਾ ਜਾ ਰਿਹਾ ਬਲੈਕ ਆਊਟ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਇਕ ਘੰਟੇ ਲਈ ਬਲੈਕ ਆਊਟ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਦੱਸਣ ਅਨੁਸਾਰ ਜ਼ਿਲ੍ਹੇ ਵਿੱਚ ਫਿਲਹਾਲ ਭਾਵੇਂ ਕੋਈ ਖਤਰਾ ਨਹੀਂ ਹੈ ਪਰ ਅਗਾਊ ਸੁਰੱਖਿਆ ਪ੍ਰਬੰਧਾਂ ਦੀ ਲੜੀ ਤਹਿਤ ਇਹ ਬਲੈਕ ਆਊਟ ਕੀਤਾ ਜਾ ਰਿਹਾ ਹੈ। ਜੇਕਰ ਇਸ ਵਿੱਚ ਵਾਧਾ ਕੀਤਾ ਗਿਆ ਤਾਂ ਉਸ ਸਬੰਧੀ ਵੀ ਦੁਬਾਰਾ ਸੂਚਿਤ ਕੀਤਾ ਜਾਵੇਗਾ। ਸਭ ਨੂੰ ਅਪੀਲ ਹੈ ਕਿ ਹਰ ਪ੍ਰਕਾਰ ਦੀ ਲਾਈਟ ਇਸ ਸਮੇਂ ਦੌਰਾਨ ਬੰਦ ਰੱਖੋ।
May 8, 2025 10:10 PM
ਨੰਗਲ ਚ ਵੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕੀਤਾ ਗਿਆ ਬਲੈਕ ਆਉਟ
ਭਾਖੜਾ ਡੈਮ ਤੇ ਨੰਗਲ ਡੈਮ ਦੀ ਸੁਰੱਖਿਆ ਕਰਕੇ ਲਿਆ ਗਿਆ ਫੈਸਲਾ
May 8, 2025 10:08 PM
ਸੂਤਰ- ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਮਲੇ ਬਾਰੇ ਸੂਚਿਤ ਕੀਤਾ ਹੈ, ਪ੍ਰਧਾਨ ਮੰਤਰੀ ਲਗਾਤਾਰ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਨ।
May 8, 2025 10:00 PM
ਧਰਮਸ਼ਾਲਾ ਸਟੇਡੀਅਮ ਖਾਲੀ ਕਰਵਾਇਆ ਗਿਆ
May 8, 2025 09:59 PM
India V/s Pakistan: ਭਾਰਤ ਤੇ ਪਾਕਿਸਤਾਨ ਦਾ ਇੱਕ ਹੋਰ ਬਹੁਤ ਵੱਡਾ ਹਮਲਾ !
May 8, 2025 09:43 PM
ਮੁਹਾਲੀ ਅਤੇ ਚੰਡੀਗੜ੍ਹ ’ਚ ਵਜੇ ਸਾਇਰਨ
ਚੰਡੀਗੜ੍ਹ ਅਤੇ ਮੁਹਾਲੀ ’ਚ ਬਲੈਕ ਆਊਟ
May 8, 2025 09:39 PM
ਧਰਮਸ਼ਾਲਾ ਦੇ ਵਿੱਚ ਚੱਲ ਰਹੇ ਆਈਪੀਐਲ ਦਾ ਮੈਚ ਰੋਕਿਆ
May 8, 2025 09:35 PM
ਜੰਮੂ ਏਅਰਪੋਰਟ 'ਤੇ ਪਾਕਿਸਤਾਨ ਨੇ ਕੀਤਾ ਰਾਕੇਟ ਨਾਲ ਹਮਲਾ
May 8, 2025 09:29 PM
ਪਾਕਿ ਨੇ ਕੀਤਾ Rocket ਨਾਲ ਹਮਲਾ
May 8, 2025 09:22 PM
ਫਰੀਦਕੋਟ ਵਿੱਚ ਵੀ ਹੋਇਆ ਬਲੈਕ ਆਊਟ
ਲਾਈਟ ਪੂਰੀ ਤਰ੍ਹਾਂ ਹੋਈ ਬੰਦ
May 8, 2025 09:01 PM
ਜੰਮੂ ਹਵਾਈ ਪੱਟੀ 'ਤੇ ਦਾਗਿਆ ਗਿਆ ਰਾਕੇਟ
ਜੰਮੂ ਹਵਾਈ ਪੱਟੀ 'ਤੇ ਰਾਕੇਟ ਦਾਗਿਆ ਗਿਆ ਹੈ, ਭਾਰਤ ਅਤੇ ਪਾਕਿਸਤਾਨ ਹੁਣ ਜੰਗ ਦੇ ਕੰਢੇ 'ਤੇ ਖੜ੍ਹੇ ਹਨ। ਸਾਂਬਾ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਗੋਲਾਬਾਰੀ ਹੋ ਰਹੀ ਹੈ। ਇਸ ਦੇ ਮੱਦੇਨਜ਼ਰ, ਜੰਮੂ ਦੇ ਆਰਐਸ ਪੁਰਾ ਇਲਾਕੇ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ, ਇੱਥੇ ਸਾਇਰਨ ਵੱਜ ਰਹੇ ਹਨ। ਜੰਮੂ ਸ਼ਹਿਰ ਵਿੱਚ ਮੋਬਾਈਲ ਨੈੱਟਵਰਕ ਕੰਮ ਨਹੀਂ ਕਰ ਰਹੇ ਹਨ। ਸਤਵਾਰੀ ਕੈਂਪ 'ਤੇ ਹਮਲੇ ਦੀ ਖ਼ਬਰ ਹੈ। ਦੂਜੇ ਪਾਸੇ, ਕੁਪਵਾੜਾ ਵਿੱਚ ਵੀ ਭਾਰੀ ਗੋਲਾਬਾਰੀ ਹੋਈ ਹੈ।
May 8, 2025 04:22 PM
ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ PM ਮੋਦੀ ਨੂੰ ਮਿਲੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਦੋਵਾਂ ਦੀ ਹੋਈ ਮੁਲਾਕਾਤ
ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ PM ਮੋਦੀ ਨੂੰ ਮਿਲੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਦੋਵਾਂ ਦੀ ਹੋਈ ਮੁਲਾਕਾਤ
May 8, 2025 03:58 PM
ਪਾਕਿਸਤਾਨ ਨੇ ਚੰਡੀਗੜ੍ਹ ਸਮੇਤ ਪੰਜਾਬ ਦੀਆਂ 7 ਥਾਵਾਂ 'ਤੇ ਦਾਗੇ ਰਾਕੇਟ, ਅੰਮ੍ਰਿਤਸਰ-ਹੁਸ਼ਿਆਰਪੁਰ 'ਚ ਮਿਲੇ ਮਿਜ਼ਾਈਲਾਂ ਦੇ ਟੁਕੜੇ
'ਆਪ੍ਰੇਸ਼ਨ ਸਿੰਦੂਰ' ਤੋਂ ਬੁਖਲਾਇਆ ਪਾਕਿਸਤਾਨ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀਆਂ ਨਾਪਾਕ ਹਰਕਤਾਂ ਕਰ ਰਿਹਾ ਹੈ। ਪਾਕਿਸਤਾਨ ਨੇ ਬੀਤੀ ਰਾਤ ਪਠਾਨਕੋਟ ਸਮੇਤ 15 ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਭਾਰਤ ਦੇ ਏਅਰ ਡਿਫੈਂਸ ਸਿਸਟਮ S-400 ਨੇ ਪਾਕਿਸਤਾਨੀ ਮਿਜ਼ਾਈਲਾਂ ਨੂੰ ਅਸਮਾਨ 'ਚ ਹੀ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਲਾਹੌਰ ਵਿੱਚ ਡਰੋਨ ਰਾਹੀਂ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਏਅਰ ਡਿਫੈਂਸ ਦੇ HQ-9 ਏਅਰ ਡਿਫੈਂਸ ਮਿਜ਼ਾਈਲ ਲਾਂਚਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
May 8, 2025 03:50 PM
ਪਾਕਿਸਤਾਨ ਨੇ ਪੰਜਾਬ ਦੇ 7 ਫੌਜੀ ਟਿਕਾਣਿਆਂ 'ਤੇ ਹਮਲੇ ਦੀ ਕੀਤੀ ਕੋਸ਼ਿਸ਼
May 8, 2025 03:37 PM
ਪਾਕਿਸਤਾਨ ਦੇ ਨਿਸ਼ਾਨੇ 'ਤੇ ਪੰਜਾਬ ! 7 ਥਾਵਾਂ 'ਤੇ ਹਮਲੇ ਦੀ ਕੋਸ਼ਿਸ਼
May 8, 2025 02:57 PM
ਅੰਮ੍ਰਿਤਸਰ ਦੇ ਪਿੰਡ ਮੱਖਣਵਿੰਡੀ 'ਚੋਂ ਡਿੱਗੇ ਮਿਲੇ ਮਿਜ਼ਾਈਲ ਦੇ ਟੁਕੜੇ ਦੀ ਦੇਖੋ ਤਸਵੀਰਾਂ
May 8, 2025 02:55 PM
'1965-1971 'ਚ ਵੀ ਇੱਦਾਂ ਹੀ ਹੋਇਆ ਸੀ...'
May 8, 2025 01:41 PM
ਅੰਮ੍ਰਿਤਸਰ ਦੇ ਪਿੰਡ ਮੱਖਣਵਿੰਡ ’ਚ ਬੰਬਨੁਮਾ ਮਿਲੀ ਚੀਜ਼
ਅੰਮ੍ਰਿਤਸਰ ਦੇ ਪਿੰਡ ’ਚ ਸਵੇਰੇ ਲੋਕਾਂ ਨੂੰ ਮਿਸਾਇਲ ਨੂਮਾ ਚੀਜ਼ ਮਿਲੀ ਹੈ। ਮੌਕੇ ’ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਾਂਚ ਜਾਰੀ ਹੈ।
May 8, 2025 01:25 PM
ਆਪਰੇਸ਼ਨ ਸਿੰਦੂਰ ਮਗਰੋਂ ਅਲਰਟ ’ਤੇ ਪੰਜਾਬ
May 8, 2025 01:09 PM
ਪੁੰਛ ਦੇ ਗੁਰੂ ਘਰ ’ਤੇ ਹੋਇਆ ਹਮਲਾ
ਪੁੰਛ ਵਿਖੇ ਗੁਰੂ ਘਰ ਤੇ ਹੋਏ ਹਮਲੇ ਦੇ 2 ਜ਼ਖਮੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਕਰਵਾਏ ਗਏ ਦਾਖਿਲ
May 8, 2025 01:02 PM
ਆਪ੍ਰੇਸ਼ਨ ਸਿੰਦੂਰ 'ਤੇ ਹੋਈ ਸਰਬ ਪਾਰਟੀ ਮੀਟਿੰਗ
May 8, 2025 11:29 AM
ਭਾਰਤ-ਪਾਕਿ ਤਣਾਅ ਦੇ ਮੱਦੇਨਜ਼ਰ ਦਿੱਲੀ ’ਚ ਆਲ ਪਾਰਟੀ ਮੀਟਿੰਗ
May 8, 2025 11:12 AM
ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ
ਪਾਕਿਸਤਾਨ ਵਿੱਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ, ਚੰਡੀਗੜ੍ਹ (ਯੂਟੀ) ਦੇ ਸਿਹਤ ਨਿਰਦੇਸ਼ਕ ਨੇ ਇਹ ਹੁਕਮ ਜਾਰੀ ਕੀਤਾ ਹੈ।
May 8, 2025 09:53 AM
ਜੇਠੂਵਾਲ ਚ ਡਿੱਗੀ ਮਿਜ਼ਾਇਲ ਨੁਮਾ ਚੀਜ ਪਿੰਡ ਵਾਸੀਆਂ ਚ ਦਹਿਸ਼ਤ
May 8, 2025 09:46 AM
ਰਾਤ ਨੂੰ ਹੋਏ ਧਮਾਕਿਆਂ ਬਾਰੇ ਦੇਖੋ, ਕੀ ਬੋਲੇ Amritsar ਦੇ ਲੋਕ
May 8, 2025 09:37 AM
ਭਾਰਤ ਪਾਕ ਸਰਹੱਦ ਤੇ ਸਥਿਤ ਪਿੰਡਾਂ ਚ ਪਹੁੰਚੀ ਸ਼੍ਰੋਮਣੀ ਕਮੇਟੀ
May 8, 2025 09:08 AM
ਆਪਰੇਸ਼ਨ ਸਿੰਦੂਰ ਮਗਰੋਂ ਪੰਜਾਬ ’ਚ ਨਵੀਂ ਗਾਈਂਡਲਾਈਨ ਜਾਰੀ
May 8, 2025 08:50 AM
ਪਾਕਿਸਤਾਨ ਤੋਂ ਵੱਡੀ ਖ਼ਬਰ
May 8, 2025 08:30 AM
ਅੰਮ੍ਰਿਤਸਰ ’ਚ ਸੁਣਾਈ ਦਿੱਤੀ ਲਗਾਤਾਰ 4 ਤੋ 5 ਧਮਾਕੇ ਦੀ ਆਵਾਜ
ਅੰਮ੍ਰਿਤਸਰ ਚ ਸੁਣਾਈ ਦਿੱਤੀ ਲਗਾਤਾਰ 4 ਤੋ 5 ਧਮਾਕੇ ਪਰ ਹਜੇ ਪ੍ਰਸਾਸ਼ਨਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿਉਕਿ ਇਹੀ ਧਮਕਿਆਂ ਦੀਆਂ ਖਬਰਾਂ ਗੁਰਦਾਸਪੁਰ ਤੱਕ ਦਸੂਹਾ ਤੱਕ ਤੋ ਸੁਣਨ ਨੂੰ ਮਿਲ ਰਹੀਆਂ ਹਨ ਅੰਮ੍ਰਿਤਸਰ ਚ ਇਕ ਵਾਰ ਇਹਨਾ ਧਮਾਕਿਆਂ ਦੀ ਅਵਾਜ਼ਾ ਤੋ ਬਾਅਦ ਪੂਰੀ ਤਰ੍ਹਾਂ ਬਲੈਕ ਆਊਟ ਹੋ ਗਈ ਹੈ
May 8, 2025 08:25 AM
ਪਾਕਿਸਤਾਨ ਨੇ ਕੀਤੀ ਫਾਇਰਿੰਗ
7-8 ਮਈ ਦੀ ਵਿਚਕਾਰਲੀ ਰਾਤ ਨੂੰ, ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨੀ ਫੌਜ ਵੱਲੋਂ ਬਿਨਾਂ ਕਿਸੇ ਭੜਕਾਹਟ ਦੇ ਭਾਰੀ ਗੋਲੀਬਾਰੀ ਕੀਤੀ ਗਈ। ਹਲਕੇ ਹਥਿਆਰਾਂ ਅਤੇ ਤੋਪਖਾਨੇ ਨਾਲ, ਪਾਕਿਸਤਾਨੀ ਫੌਜ ਨੇ ਕੁਪਵਾੜਾ, ਬਾਰਾਮੂਲਾ, ਉੜੀ ਅਤੇ ਅਖਨੂਰ ਸੈਕਟਰਾਂ ਵਿੱਚ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਨੇ ਵੀ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਢੁਕਵਾਂ ਜਵਾਬ ਦਿੱਤਾ।
May 8, 2025 08:23 AM
ਪਾਕਿਸਤਾਨ ’ਚ ਡਰ ਦਾ ਮਾਹੌਲ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਲਗਾਤਾਰ ਡਰ ਵਿੱਚ ਹੈ ਅਤੇ ਭਾਰਤ ਵੱਲੋਂ ਇੱਕ ਹੋਰ ਹਮਲੇ ਤੋਂ ਡਰਦਾ ਹੈ। ਪਾਕਿਸਤਾਨੀ ਸਰਕਾਰ ਅੱਧੀ ਰਾਤ ਨੂੰ ਜਾਗੀ ਅਤੇ ਹਵਾਈ ਹਮਲੇ ਦੇ ਡਰੋਂ ਦੇਰ ਰਾਤ ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ 'ਤੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ।
May 7, 2025 09:39 PM
ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ’ਚ ਸਾਰੀਆਂ ਪ੍ਰੀਖਿਆਵਾਂ ਮੁਲਤਵੀ
ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨੇ 8 ਤੋਂ 10 ਮਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤੀਆਂ ਹਨ।
May 7, 2025 09:32 PM
ਰਾਜਪੁਰਾ ’ਚ ਮੁਕੰਮਲ ਤੌਰ ’ਤੇ ਬਲੈਕ ਆਊਟ
ਰਾਜਪੁਰਾ ਵਿੱਚ ਮੌਕ ਡਰਿੱਲ ਦੇ ਤਹਿਤ ਅੱਜ 9 ਵਜੇ ਰਾਜਪੁਰਾ ਵਿੱਚ ਵੀ ਬਲੈਕ ਆਊਟ ਕਰ ਦਿੱਤਾ ਗਿਆ ਤੇ ਲਾਈਟ ਬਿਲਕੁਲ ਬੰਦ ਕਰ ਦਿੱਤੀ ਗਈ ਸੜਕਾਂ ਦੇ ਉੱਪਰ ਕਾਰਾ ਬੱਸਾਂ ਦੀਆਂ ਲਾਈਟਾਂ ਨਜ਼ਰ ਆ ਰਹੀਆਂ ਸਨ।
May 7, 2025 09:29 PM
ਨਾਭਾ ’ਚ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੀ ਦਿੱਤੀ ਕਾਲ
ਨਾਭਾ ਵਿਖੇ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੀ ਦਿੱਤੀ ਕਾਲ ਤੇ ਲੋਕਾਂ ਨੇ ਪ੍ਰਸ਼ਾਸਨ ਦਾ ਸਾਥ ਦਿੱਤਾ ਲੇਕਿਨ ਸੀਸੀਟੀਵੀ ਕੈਮਰਿਆ ਦੀ ਲਾਈਟ ਅਤੇ ਆਵਾਜਾਈ ਕਾਰਨ ਬਲੈਕ ਆਊਟ ਦੇ ਵਿੱਚ ਅੜਚਨਾ ਨਜ਼ਰ ਆਈਆਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਲੈਕ ਆਊਟ ਦੌਰਾਨ ਆਵਾਜਾਈ ਪੂਰੀ ਤਰਹਾਂ ਬੰਦ ਰੱਖਣੀ ਪਵੇਗੀ
May 7, 2025 09:19 PM
ਜੰਗ ਦੇ ਹਾਲਾਤਾਂ ਵਿਚਾਲੇ ਫਾਜ਼ਿਲਕਾ ਦੇ ਪਿੰਡ ਵਾਲਿਆਂ ਨੇ ਟਰਾਲੀਆਂ 'ਚ ਲੱਦਿਆ ਸਮਾਨ
May 7, 2025 09:17 PM
ਤਰਨਤਾਰਨ ’ਚ ਬਲੈਕ ਆਊਟ
ਤਰਨਤਾਰਨ ਵਿਖੇ ਪਾਕਿਸਤਾਨੀ ਹਮਲੇ ਨੂੰ ਦੇਖਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਬਲੈਕ ਆਊਟ ਨੂੰ ਦੇਖਦਿਆਂ ਮੁਕੰਮਲ ਤੌਰ ਤੇ ਕੀਤਾ ਬਲੈਕ ਆਊਟ
May 7, 2025 09:14 PM
ਹੋਣ ਜਾ ਰਹੀ ਭਾਰਤ- ਪਾਕਿ ਵਿਚਾਲੇ ਆਰ- ਪਾਰ ?
May 7, 2025 09:06 PM
ਬਲੈਕ ਆਊਟ ਤੇ ਚੱਲਦਿਆਂ ਗੁਰਦਾਸਪੁਰ ਦੇ ਹਾਲਾਤ
May 7, 2025 09:05 PM
ਨੰਗਲ ਸ਼ਹਿਰ ਵਿੱਚ ਮੁਕੰਮਲ ਬਲੈਕਆਊਟ ਨਾਲ ਹਨੇਰਾ ਛਾਇਆ
ਅੱਜ ਨੰਗਲ ਸ਼ਹਿਰ ਵਿੱਚ 8 ਵੱਜੇ ਸਾਇਰਨ ਵੱਜਣ ਤੋੰ ਬਾਅਦ ਲੋਕਾਂ ਨੇ ਆਪਣੀਆਂ 10 ਮਿੰਟ ਲਈ ਲਾਈਟਾਂ ਬੰਦ ਕਰ ਦਿੱਤੀਆ ਜਿਸ ਨਾਲ ਸ਼ਹਿਰ ਹਨੇਰੇ ਵਿੱਚ ਡੂਬ ਗਿਆ। ਐਨਐਫਐਲ, ਨੰਗਲ ਡੈਮ, ਪਰਾਇਮੋ ਕੰਪਨੀ ਸਮੇਤ ਸਾਰੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਸੀ।
May 7, 2025 08:56 PM
ਆਪਰੇਸ਼ਨ ਸਿੰਦੂਰ ਦਾ IPL ‘ਤੇ ਅਸਰ
May 7, 2025 04:19 PM
ਮੋਹਾਲੀ ਸਮੇਤ ਇਨ੍ਹਾਂ ਥਾਵਾਂ 'ਤੇ ਕੀਤੀ ਗਈ ਮੌਕ ਡਰਿੱਲ, ਸਾਇਰਨ ਵਜਾ ਕੇ ਕੀਤਾ ਬਲੈਕਆਊਟ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅੱਜ ਦੇਸ਼ ਭਰ ਦੇ ਕੁੱਲ 244 ਸ਼ਹਿਰਾਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਗਈ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮੋਹਾਲੀ 'ਚ 7.30 ਵਜੇ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ। ਇਸ ਦੇ ਇਲਾਵਾ ਹੁਸ਼ਿਆਰਪੁਰ 'ਚ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ
May 7, 2025 03:39 PM
ਪੰਜਾਬੀਆਂ ਨੇ ਰਾਸ਼ਨ ਇੱਕਠਾ ਕਰਨਾ ਕੀਤਾ ਸ਼ੁਰੂ
May 7, 2025 03:35 PM
ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਅੱਜ ਸ਼ਾਮ 4.00 ਵਜੇ ਤੋਂ ਮੌਕ ਡਰਿੱਲ ਕੀਤੀ ਜਾਵੇਗੀ
ਇਸ ਦੇ ਮੱਦੇਨਜ਼ਰ, ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼ਾਮ 7.50 ਵਜੇ ਤੋਂ 8.00 ਵਜੇ ਦੇ ਵਿਚਕਾਰ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦੇਣ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ 'ਆਪ੍ਰੇਸ਼ਨ ਅਭਿਆਸ' ਤਹਿਤ ਹੋਣ ਵਾਲੇ ਮੌਕ ਡ੍ਰਿਲ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ।
May 7, 2025 02:33 PM
ਪਾਕਿਸਤਾਨ ਵੱਲੋਂ ਪੂੰਛ ਵਿਖੇ ਗੋਲਾਬਾਰੀ 'ਚ 4 ਸਿੱਖ ਸ਼ਰਧਾਲੂਆਂ ਦੀ ਮੌਤ
May 7, 2025 12:54 PM
ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਸਾਬਕਾ CDS ਮਨੋਜ ਨਰਵਣੇ ਦਾ ਵੱਡਾ ਬਿਆਨ
May 7, 2025 11:54 AM
Operation Sindoor ਤੋਂ ਬਾਅਦ ਪੰਜਾਬ ਵਿੱਚ ਕੀ ਨੇ ਹਾਲਾਤ ?
May 7, 2025 11:53 AM
ਪੀਟੀਸੀ ਨਿਊਜ਼ ਦੀ ਆਪਰੇਸ਼ਨ ਸਿੰਦੂਰ ਸਬੰਧੀ ਗ੍ਰਾਊਂਡ ਰਿਪੋਰਟ
May 7, 2025 11:45 AM
ਪਾਕਿਸਤਾਨ 'ਤੇ ਹਮਲੇ ਮਗਰੋਂ ਪੰਜਾਬ 'ਚ ਹਫੜਾ-ਦਫੜੀ ! ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੱਗੀਆਂ ਲਾਈ
May 7, 2025 11:25 AM
ਜਾਣੋ Army, Airforce ਅਤੇ Navy ਪਾਕਿਸਤਾਨ ਦੇ ਮੁਕਾਬਲੇ ਕਿੰਨੀ ਤਾਕਤਵਰ ?
May 7, 2025 11:24 AM
10 ਮਈ ਤੱਕ ਅੰਮ੍ਰਿਤਸਰ ਹਵਾਈ ਅੱਡਾ ਕੀਤਾ ਗਿਆ ਬੰਦ
May 7, 2025 11:21 AM
ਸ੍ਰੀ ਕਰਤਾਰਪੁਰ ਸਾਹਿਬ ਯਾਤਰਾ 'ਤੇ ਅਗਲੇ ਹੁਕਮਾਂ ਤੱਕ ਰੋਕ
May 7, 2025 11:08 AM
ਨਾਰੀ ਸ਼ਕਤੀ ਨੇ ਇੰਝ ਲਿਆ ਪਹਿਲਗਾਮ ਦਾ ਬਦਲਾ
May 7, 2025 11:03 AM
ਆਪਰੇਸ਼ਨ ਸਿੰਦੂਰ ਦੇ ਵਿਚਾਲੇ ਮੋਗਾ ਤੋਂ ਵੱਡੀ ਖਬਰ
ਮੋਗਾ ਲੁਧਿਆਣਾ ਹਾਈਵੇ ਦੇ ਕੋਲ ਪਿੰਡ ਤਲਵੰਡੀ ਭੰਗੇਰੀਆ ਕੋਲ ਖੇਤਾਂ ਵਿੱਚ ਮਿਲੀ ਸ਼ੱਕੀ ਵਸਤੂ, ਮੌਕੇ ’ਤੇ ਪੁਲਿਸ ਜਾਂਚ ਵਿੱਚ ਜੁੱਟੀ।
May 7, 2025 11:00 AM
9 ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ- ਕਰਨਲ ਸੋਫੀਆ
ਕਰਨਲ ਸੋਫੀਆ ਨੇ ਕਿਹਾ, "9 ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਬਾਹ ਕਰ ਦਿੱਤਾ ਗਿਆ। ਪਿਛਲੇ ਤਿੰਨ ਦਹਾਕਿਆਂ ਤੋਂ, ਪਾਕਿਸਤਾਨ ਨੇ ਯੋਜਨਾਬੱਧ ਢੰਗ ਨਾਲ ਇੱਕ ਅੱਤਵਾਦੀ ਢਾਂਚਾ ਬਣਾਇਆ ਹੈ ਜੋ ਅੱਤਵਾਦੀ ਕੈਂਪਾਂ ਅਤੇ ਲਾਂਚਪੈਡਾਂ ਲਈ ਪਨਾਹਗਾਹ ਰਿਹਾ ਹੈ। ਉੱਤਰ ਵਿੱਚ ਸਵਾਈ ਨਾਲਾ ਅਤੇ ਦੱਖਣ ਵਿੱਚ ਬਹਾਵਲਪੁਰ ਵਿੱਚ ਸਥਿਤ ਮਸ਼ਹੂਰ ਸਿਖਲਾਈ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ।"
May 7, 2025 11:00 AM
ਅੱਤਵਾਦੀ ਢਾਂਚਾ ਪਾਕਿਸਤਾਨ ਤੇ ਪੀਓਕੇ ਦੋਵਾਂ ’ਚ ਫੈਲਿਆ ਹੋਇਆ
ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪ੍ਰੈਸ ਬ੍ਰੀਫਿੰਗ ਵਿੱਚ ਹਵਾਈ ਹਮਲੇ ਬਾਰੇ ਜਾਣਕਾਰੀ ਦਿੱਤੀ। ਭਾਰਤੀ ਫੌਜ ਦੀ ਪ੍ਰੈਸ ਬ੍ਰੀਫਿੰਗ ਵਿੱਚ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, "ਆਪ੍ਰੇਸ਼ਨ ਸਿੰਦੂਰ ਮਾਸੂਮ ਸੈਲਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਅੱਤਵਾਦੀ ਢਾਂਚਾ ਬਣਾ ਰਿਹਾ ਹੈ, ਜੋ ਕਿ ਪਾਕਿਸਤਾਨ ਅਤੇ ਪੀਓਕੇ ਦੋਵਾਂ ਵਿੱਚ ਫੈਲਿਆ ਹੋਇਆ ਹੈ।"
May 7, 2025 10:56 AM
ਪਾਕਿਸਤਾਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਅੱਤਵਾਦੀ ਢਾਂਚਾ ਬਣਾਇਆ ਜਾ ਰਿਹਾ ਹੈ: ਕਰਨਲ ਸੋਫੀਆ ਕੁਰੈਸ਼ੀ
25 ਮਿੰਟ ਤੱਕ ਚੱਲਿਆ ਸੀ 'ਅਪ੍ਰੇਸ਼ਨ ਸਿੰਦੂਰ'
ਰਾਤ 1:05 ਤੋਂ 1:30 ਵਜੇ ਦੇ ਵਿਚਕਾਰ ਹੋਇਆ ਹਮਲਾ
POK ਦੇ ਟੇਨਿੰਗ ਖੇਤਰ, ਲਾਂਚਪੈਡ 'ਤੇ ਕੀਤਾ ਗਿਆ ਹਮਲਾ
ਖੁਫ਼ੀਆ ਸੂਚਨਾ ਦੇ ਆਧਾਰ 'ਤੇ ਨਿਸ਼ਾਨਾ ਚੁਣਿਆ ਗਿਆ
9 ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ
ਐਲਓਸੀ ਤੋਂ 30 ਕਿਲੋਮੀਟਰ ਦੂਰ ਟਿਕਾਣਿਆਂ 'ਤੇ ਹਮਲਾ
ਕਰਨਲ ਸੋਫ਼ੀਆ ਕੁਰੈਸ਼ੀ ਨੇ ਦਿੱਤੀ ਜਾਣਕਾਰੀ
May 7, 2025 10:54 AM
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਦੋ ਵੱਡੇ ਕਦਮ ਚੁੱਕੇ
1. ਅਰਧ ਸੈਨਿਕ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
2. ਸਰਹੱਦੀ ਇਲਾਕਿਆਂ ਵਿੱਚ ਜਿੱਥੇ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਹੋ ਰਹੀ ਹੈ, ਸਥਾਨਕ ਲੋਕਾਂ ਨੂੰ ਬੰਕਰਾਂ ਵਿੱਚ ਲਿਜਾਇਆ ਜਾ ਰਿਹਾ ਹੈ।
May 7, 2025 10:54 AM
ਪਾਕਿਸਤਾਨ ਗੋਡੇ ਟੇਕਣ ਲਈ ਮਜਬੂਰ
ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਉੱਥੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਤੋਂ ਬਾਅਦ ਗੁਆਂਢੀ ਦੇਸ਼ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਭਾਰਤ ਆਪਣਾ ਕੰਮ ਬੰਦ ਕਰ ਦਿੰਦਾ ਹੈ ਤਾਂ ਉਨ੍ਹਾਂ ਦੀ ਫੌਜ ਪਿੱਛੇ ਹਟਣ ਲਈ ਤਿਆਰ ਹੈ।
May 7, 2025 10:53 AM
May 7, 2025 10:52 AM
ਭਾਰਤ ਦੀ ਕਾਰਵਾਈ ਮਾਪੀ ਗਈ, ਜ਼ਿੰਮੇਵਾਰ ਅਤੇ ਗੈਰ-ਭੜਕਾਅ ਵਾਲੀ ਹੈ: ਵਿਕਰਮ ਮਿਸਰੀ
ਪ੍ਰੈਸ ਬ੍ਰੀਫਿੰਗ ਦੌਰਾਨ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, "ਭਾਰਤ ਨੇ ਸਰਹੱਦ ਪਾਰ ਹਮਲਿਆਂ ਦਾ ਜਵਾਬ ਦੇਣ, ਰੋਕਣ ਅਤੇ ਵਿਰੋਧ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਭਾਰਤ ਦੀ ਕਾਰਵਾਈ ਮਾਪੀ ਗਈ, ਜ਼ਿੰਮੇਵਾਰ ਅਤੇ ਗੈਰ-ਭੜਕਾਅ ਵਾਲੀ ਸੀ। ਇਹ ਪ੍ਰਬੰਧਕਾਂ ਅਤੇ ਵਿੱਤਦਾਤਾਵਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਸੀ। ਭਾਰਤ ਦੀ ਕਾਰਵਾਈ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।"
May 7, 2025 10:46 AM
ਜੰਮੂ ਕਸ਼ਮੀਰ ’ਚ ਹਾਲਾਤ ਵਿਗਾੜਨ ਲਈ ਹਮਲਾ ਹੋਇਆ- ਵਿਦੇਸ਼ ਸਕੱਤਰ ਵਿਕਰਮ ਮਿਸਰੀ
'ਹਮਲੇ ਦਾ ਮਕਸਦ ਵਿਕਾਸ ਦੀ ਗਤੀ ਰੋਕਣਾ ਸੀ'
'ਫਿਰਕੂ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਹੋਈ'
'ਪਹਿਲਗਾਮ ’ਚ ਪਰਿਵਾਰਾਂ ਦੇ ਸਾਹਮਣੇ ਕਤਲ ਕੀਤੇ'
May 7, 2025 10:41 AM
ਆਪ੍ਰੇਸ਼ਨ ਸਿੰਦੂਰ ਬਾਰੇ ਪ੍ਰੈਸ ਬ੍ਰੀਫਿੰਗ
ਆਪ੍ਰੇਸ਼ਨ ਸਿੰਦੂਰ ਬਾਰੇ ਪ੍ਰੈਸ ਬ੍ਰੀਫਿੰਗ ਤੋਂ ਪਹਿਲਾਂ, ਭਾਰਤ 'ਤੇ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ਦੀਆਂ ਵੀਡੀਓ ਕਲਿੱਪਾਂ ਵੀ ਦਿਖਾਈਆਂ ਗਈਆਂ।
May 7, 2025 09:58 AM
ਫੌਜ ਦੀ ਪ੍ਰੈਸ ਕਾਨਫਰੰਸ ਦਾ ਸਮਾਂ ਬਦਲਿਆ ਗਿਆ
ਭਾਰਤੀ ਫੌਜ ਦੀ ਬ੍ਰੀਫਿੰਗ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਫੌਜੀ ਅਧਿਕਾਰੀ ਸਵੇਰੇ 10.30 ਵਜੇ ਆਪ੍ਰੇਸ਼ਨ ਸਿੰਦੂਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ।
May 7, 2025 09:53 AM
ਪਾਕਸਿਤਾਨ ਖਿਲਾਫ਼ ਭਾਰਤ ਦੀ ਏਅਰ ਸਟ੍ਰਾਈਕ
"ਸ਼੍ਰੋਮਣੀ ਅਕਾਲੀ ਦਲ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਆਪਰੇਸ਼ਨ ਸਿੰਦੂਰ ਨੂੰ ਦ੍ਰਿੜ੍ਹਤਾ ਅਤੇ ਸੰਜਮ ਨਾਲ ਚਲਾਉਣ ਲਈ ਸਲਾਮ ਕਰਦਾ ਹੈ। ਅਸੀਂ ਅੱਤਵਾਦ ਖਿਲਾਫ ਫੈਸਲਾਕੁੰਨ ਲੜਾਈ ’ਚ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ। ਜੈ ਹਿੰਦ !"
ਸੁਖਬੀਰ ਸਿੰਘ ਬਾਦਲ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ
May 7, 2025 09:24 AM
ਏਅਰ ਸਟ੍ਰਾਈਕ 'ਤੇ ਆਇਆ ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ ਦਾ ਪਹਿਲਾ ਬਿਆਨ
May 7, 2025 09:02 AM
ਭਾਰਤ ਇੰਤਕਾਮ ਹਮਲੇ ਦੀ ਲਾਈਵ ਵੀਡੀਓ
May 7, 2025 09:01 AM
ਅੱਜ ਮੇਰੇ ਪਤੀ ਦੀ ਆਤਮਾ ਨੂੰ ਸ਼ਾਂਤੀ ਮਿਲੀ- ਪਹਿਲਗਾਮ ਹਮਲੇ ’ਚ ਮਾਰੇ ਮ੍ਰਿਤਕ ਦੀ ਪਤਨੀ
May 7, 2025 08:45 AM
ਪਾਕਿਸਤਾਨ 'ਤੇ ਹਵਾਈ ਹਮਲੇ ਤੋਂ ਬਾਅਦ ਪੰਜਾਬ 'ਚ ਅਲਰਟ
ਪਾਕਿਸਤਾਨ 'ਤੇ ਹਵਾਈ ਹਮਲੇ ਤੋਂ ਬਾਅਦ ਪੰਜਾਬ 'ਚ ਅਲਰਟ, ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਅਗਲੇ 72 ਘੰਟਿਆਂ ਲਈ ਬੰਦ
May 7, 2025 08:37 AM
ਇਨ੍ਹਾਂ ਹਵਾਈ ਅੱਡਿਆਂ ਨੂੰ ਕੀਤਾ ਗਿਆ ਬੰਦ
May 7, 2025 08:36 AM
ਆਪਰੇਸ਼ਨ ਸਿੰਦੂਰ ’ਤੇ ਰਾਹੁਲ ਗਾਂਧੀ ਦਾ ਪਹਿਲਾਂ ਬਿਆਨ
ਕਿਹਾ- ਸਾਨੂੰ ਸੈਨਾ ’ਤੇ ਮਾਣ ਹੈ, ਜੈ ਹਿੰਦ
May 7, 2025 08:13 AM
ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੀ ਅਲਰਟ 'ਤੇ
ਭਾਰਤ-ਪਾਕਿ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੀ ਅਲਰਟ 'ਤੇ, ਅਗਲੇ 72 ਘੰਟਿਆਂ ਲਈ ਸਾਰੇ ਸਕੂਲ ਬੰਦ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
May 7, 2025 08:13 AM
ਹਵਾਈ ਹਮਲੇ ਤੋਂ ਬਾਅਦ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਸਕੂਲ ਬੰਦ
ਹਵਾਈ ਹਮਲੇ ਤੋਂ ਬਾਅਦ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਵਿੱਚ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ।
May 7, 2025 08:12 AM
ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਗਲੇ ਹੁਕਮਾਂ ਤੱਕ ਬੰਦ
#WATCH | Punjab: Sri Guru Ram Dass Jee International Airport in Amritsar shut until further notice
— ANI (@ANI) May 7, 2025
Sirivennela, IPS , ADCP-2, says, " We received information that all flights need to be cancelled and the airport has to be shut. The whole airport is shut...until further… pic.twitter.com/qSE3ZqGmVT
May 7, 2025 08:02 AM
ਭਾਰਤੀ ਹਥਿਆਰਬੰਦਾਂ ਵੱਲੋਂ ਕੀਤੇ ਹਮਲੇ ਦੀ ਦੇਖੋ ਪਲ ਪਲ ਦੀ ਅਪਡੇਟ
May 7, 2025 08:00 AM
ਜਾਣੋ ਕਿਹੜੇ ਕਿਹੜੇ ਨੌ ਅੱਤਵਾਦੀ ਕੈਪਾਂ ’ਤੇ ਕੀਤਾ ਹਮਲਾ
ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਕੈਂਪਾਂ 'ਤੇ ਹਮਲਾ ਕੀਤਾ। ਇਨ੍ਹਾਂ ਵਿੱਚੋਂ ਚਾਰ ਪਾਕਿਸਤਾਨ ਦੇ ਅੰਦਰ ਹਨ, ਜਦੋਂ ਕਿ ਪੰਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਨ।
ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਹਵਾਈ ਸੈਨਾ ਦੇ ਹਮਲਿਆਂ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਸਮੂਹਾਂ, ਲਸ਼ਕਰ-ਏ-ਤੋਇਬਾ ਦੇ ਤਿੰਨ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
May 7, 2025 07:56 AM
ਪਿੰਡ ਘਗਵਾਲ ਵਿੱਚ ਘਰ ’ਚ ਡਿੱਗਿਆ ਮਸ਼ੀਨਰੀ ਦਾ ਵੱਡਾ ਪੂਰਜਾ
ਭਾਰਤ ਦੇ ਪਾਕਿਸਤਾਨ ਦੇ ਉੱਤੇ ਹਮਲੇ ਦੌਰਾਨ ਦੇ ਮਾਹੋਲ ਵਿਚਾਲੇ ਹੁਸ਼ਿਆਰਪੁਰ ਦੇ ਪਿੰਡ ਘਗਵਾਲ ਵਿੱਚ ਆਸਮਾਨ ਤੋਂ ਘਰ ਦੇ ਵਿਹੜੇ ਵਿੱਚ ਡਿੱਗਿਆਂ ਮਸ਼ੀਨਰੀ ਦਾ ਵੱਡਾ ਪੂਰਜਾ,ਇਲਾਕੇ ਵਿੱਚ ਡਰ ਦਾ ਮਾਹੌਲ
May 7, 2025 06:32 AM
ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਕੀਤਾ ਗਿਆ ਬੰਦ
ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਕੀਤਾ ਗਿਆ ਬੰਦ
May 7, 2025 06:32 AM
ਪਾਕਿਸਤਾਨੀ ਗੋਲੀਬਾਰੀ ਵਿੱਚ 3 ਭਾਰਤੀ ਮਾਰੇ ਗਏ
ਭਾਰਤੀ ਫੌਜ ਨੇ ਕਿਹਾ, “6-7 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਜੰਮੂ ਅਤੇ ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ (LoC) ਅਤੇ ਇੰਟਰਨੈਸ਼ਨਲ ਬੋਰਡ ਨਾਲ ਬਿਨਾਂ ਪ੍ਰੋਕੇਸ਼ਨ ਅਤੇ ਬੇਹੱਦ ਸ਼ੇਲਿੰਗ ਅਤੇ ਗੋਲੀਬਾਰੀ ਕੀਤੀ, ਜਿਸ ਨਾਲ 3 ਨਿਰਦੋਸ਼ ਨਾਗਰਿਕਾਂ ਦੀ ਮੌਤ ਹੋ ਗਈ। ਭਾਰਤੀ ਫੌਜ ਇਸਦਾ ਉਚਿਤ ਜਵਾਬ ਦੇ ਰਹੀ ਹੈ।”
ਮਾਰੇ ਗਏ ਨਾਗਰਿਕਾਂ ਦੀ ਪਛਾਣ:
Mohammad Adil, son of Shaheen Noor – Sagra, Mendhar
Saleem Hussain, son of Altaf Hussain – Balakot Tehsil, Mendhar
Ruby Kaur, wife of Shallu Singh – Mohalla Sardaran, Mankote
May 7, 2025 06:31 AM
ਜੰਮੂ ਦੇ ਪੰਜ ਜ਼ਿਲ੍ਹਿਆਂ ਵਿੱਚ ਸਾਰੇ Educational Institutions ਬੰਦ ਕਰ ਦਿੱਤੇ ਗਏ ਹਨ।
ਜੰਮੂ ਦੇ ਪੰਜ ਜ਼ਿਲ੍ਹਿਆਂ ਵਿੱਚ ਸਾਰੇ Educational Institutions ਬੰਦ ਕਰ ਦਿੱਤੇ ਗਏ ਹਨ।
May 7, 2025 06:30 AM
ਬੀਐਸਐਫ਼ ਨੂੰ ਇੰਟਰਨੇਸ਼ਨਲ ਬੋਰਡ ਦੇ ਨਾਲ ਉੱਚੇ ਅਲਰਟ 'ਤੇ ਰੱਖਿਆ ਗਿਆ ਹੈ।
ਬੀਐਸਐਫ਼ ਨੂੰ ਇੰਟਰਨੇਸ਼ਨਲ ਬੋਰਡ ਦੇ ਨਾਲ ਉੱਚੇ ਅਲਰਟ 'ਤੇ ਰੱਖਿਆ ਗਿਆ ਹੈ।
May 7, 2025 06:30 AM
ਐਅਰ ਇੰਡੀਆ ਨੇ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਐਅਰ ਇੰਡੀਆ ਨੇ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
May 7, 2025 06:30 AM
ਸ੍ਰੀਨਗਰ ਹਵਾਈ ਅੱਡਾ ਆਮ ਨਾਗਰਿਕਾਂ ਲਈ ਬੰਦ
ਸ੍ਰੀਨਗਰ ਹਵਾਈ ਅੱਡਾ ਆਮ ਨਾਗਰਿਕਾਂ ਲਈ ਬੰਦ
May 7, 2025 06:29 AM
ਭਾਰਤੀ ਫੌਜ ਹਵਾਈ ਹਮਲਿਆਂ ਬਾਰੇ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰੇਗੀ
ਭਾਰਤੀ ਫੌਜ ਹਵਾਈ ਹਮਲਿਆਂ ਬਾਰੇ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰੇਗੀ
May 7, 2025 06:25 AM
ਆਪਰੇਸ਼ਨ ਸਿੰਦੂਰ: ਭਾਰਤ ਵੱਲੋਂ ਪਾਕਿਸਤਾਨ 'ਤੇ ਏਅਰ ਸਟ੍ਰਾਈਕ
9 ਦਹਿਸ਼ਤਗਰਦ ਠਿਕਾਣੇ ਤਬਾਹ, 30 ਹਲਾਕ
ਜੈਸ਼ ਤੇ ਲਸ਼ਕਰ ਦੇ ਹੈੱਡਕੁਆਰਟਰ ਨਸ਼ਟ; ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ
Operation Sindoor : ਪਹਿਲਗਾਮ ਵਿਚ ਹੋਏ ਘਾਤਕ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ, ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚਲੇ ਨੌਂ ਦਹਿਸ਼ਤਗਰਦਾਂ ਦੇ ਠਿਕਾਣਿਆਂ ’ਤੇ ਹਵਾਈ ਹਮਲਾ ਕੀਤਾ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤੀ ਫੌਜ ਨੇ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇੱਕ ਸਾਂਝੇ ਆਪ੍ਰੇਸ਼ਨ ਦੇ ਤਹਿਤ, ਭਾਰਤ ਦੀਆਂ ਤਿੰਨਾਂ ਫੌਜਾਂ ਨੇ ਪਾਕਿਸਤਾਨ ਵਿੱਚ ਸਥਿਤ ਕੁੱਲ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕਰਕੇ ਕਾਰਵਾਈ ਕੀਤੀ ਹੈ। ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਲਗਭਗ 90 ਅੱਤਵਾਦੀ ਮਾਰੇ ਗਏ ਹਨ। ਭਾਰਤ ਨੇ ਇਸ ਕਾਰਵਾਈ ਨੂੰ 'ਸਿੰਧੂਰ ਆਪਰੇਸ਼ਨ' ਕਿਹਾ ਹੈ।
ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਕਾਰਵਾਈ ਵਿੱਚ, ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਭਾਰਤ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲੇ ਨੂੰ 'ਕਾਇਰਤਾਪੂਰਨ' ਦੱਸਿਆ ਹੈ।
ਦੱਸ ਦਈਏ ਕਿ ਭਾਰਤ ਵੱਲੋਂ ਇਹ ਹਮਲਾ ਪਹਿਲਗਾਮ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਗਏ ਹਨ। ਇਸ ਅੱਤਵਾਦੀ ਹਮਲੇ ਵਿਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋਈ ਸੀ। ਭਾਰਤੀ ਫੌਜ ਨੇ ਕਿਹਾ, “ਇਹ ਕਦਮ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਭਾਰਤ ਵਚਨਬੱਧ ਹੈ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’
ਇਸ ਕਾਰਵਾਈ ਦੀ ਪੂਰੀ ਰਣਨੀਤੀ ਅਤੇ ਨਿਗਰਾਨੀ ਉੱਚ ਪੱਧਰੀ ਫੌਜੀ ਅਧਿਕਾਰੀਆਂ ਵੱਲੋਂ ਕੀਤੀ ਗਈ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪ੍ਰੈਲ ਨੂੰ ਉੱਚ ਪੱਧਰੀ ਰੱਖਿਆ ਬੈਠਕ ਦੌਰਾਨ ਭਾਰਤੀ ਫੌਜ ਨੂੰ ਕਾਰਵਾਈ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਪੂਰੀ ਛੁਟ ਦਿੱਤੀ ਸੀ। ਮੋਦੀ ਨੇ ਅਤਿਵਾਦ ਖ਼ਿਲਾਫ਼ ਸਖ਼ਤ ਜਵਾਬ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਸੀ।
- PTC NEWS