ਹੋਰ ਖਬਰਾਂ

National Film Awards: "ਹਰਜੀਤਾ" ਨੂੰ ਮਿਲਿਆ ਬੈਸਟ ਪੰਜਾਬੀ ਫਿਲਮ ਐਵਾਰਡ, ਲੇਖਕ ਜਗਦੀਪ ਸਿੱਧੂ ਹੋਏ ਭਾਵੁਕ

By Jashan A -- August 09, 2019 4:44 pm

National Film Awards: "ਹਰਜੀਤਾ" ਨੂੰ ਮਿਲਿਆ ਬੈਸਟ ਪੰਜਾਬੀ ਫਿਲਮ ਐਵਾਰਡ, ਲੇਖਕ ਜਗਦੀਪ ਸਿੱਧੂ ਹੋਏ ਭਾਵੁਕ,ਨਵੀਂ ਦਿੱਲੀ: ਅੱਜ 66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਪੰਜਾਬੀ ਫਿਲਮ ਹਰਜੀਤਾ ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ।

ਐਮੀ ਵਿਰਕ ਦੀ ਇਸ ਫਿਲਮ ਦੀ ਕਹਾਣੀ ਨੂੰ ਜਗਦੀਪ ਸਿੱਧੂ ਨੇ ਲਿਖਿਆ ਹੈ। ਇਸ ਐਵਾਰਡ ਮਿਲਣ ਤੋਂ ਬਾਅਦ ਲੇਖਕ ਜਗਦੀਪ ਸਿੱਧੂ ਭਾਵੁਕ ਹੋ ਗਏ। ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸੇਰ ਕਰਦਿਆਂ ਲਿਖਿਆ ਹੈ ਕਿ "18 May 2018 Oss raat neend ni aayi c te pata c bhara @ammyvirk v suta ni hona so i message him ... bhut jayada mehnat kiti c .. te dukh bhut wada c .. par finally.. won our first National Award ? for HARJEETA .."

https://www.instagram.com/p/B08JWj5loRp/?utm_source=ig_web_copy_link

ਦੱਸਣਯੋਗ ਹੈ ਕਿ ਇਸ ਫਿਲਮ 'ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ 'ਹਰਜੀਤਾ' ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ 'ਤੇ ਅਧਾਰਿਤ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ। ਹਰਜੀਤ ਕਿਵੇਂ-ਕਿਵੇਂ ਮੁਸ਼ਕਿਲਾਂ ਚੋਂ ਲੰਘ ਕੇ ਅੱਗੇ ਵਧਿਆ ਉਹ ਸਭ ਇਸ ਫਿਲਮ 'ਚ ਦਰਸਾਇਆ ਗਿਆ ਹੈ।

ਇਸ ਫਿਲਮ ਦੇ ਰਿਲੀਜ਼ ਹੁੰਦੇ ਹੀ ਸਰੋਤਿਆਂ ਨੇ ਫਿਲਮ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਫਿਲਮ ਨੂੰ ਸਫਲ ਬਣਾਇਆ।

66ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੀ ਪੂਰੀ ਸੂਚੀ:

ਬੈਸਟ ਰਾਜਸਥਾਨੀ ਫਿਲਮ - ਟਰਟਲ
ਬੈਸਟ ਗੁਜਰਾਤੀ ਫਿਲਮ : ਰੇਵਾ
ਬੈਸਟ ਕੋਰਯੋਗਰਾਫਰ: ਪਦਮਾਵਾਤ ਦੇ ਗੀਤ ਘੂਮਰ ਲਈ ਕਿਰਿਆ ਮਹੇਸ਼ ਅਤੇ ਜੋਤੀ ਤੋਮਰ
ਬੈਸਟ ਫਿਲਮ - ਅੰਧਾਧੁਨ
ਬੈਸਟ ਫਿਲਮ ਕਰਿਟਿਕ ਐਵਾਰਡ - ਬਲੇਸ ਜਾਣੀ ਅਤੇ ਅਨੰਤ ਵਿਜੈ
ਸਪੈਸ਼ਲ ਮੇਂਸ਼ਨ - ਮਹਾਨ ਹੁਤਾਤਮਾ
ਮੋਸਟ ਫਿਲਮ ਫਰੈਂਡਲੀ ਸਟੇਟ - ਉਤਰਾਖੰਡ
ਬੈਸਟ ਮਿਊਜ਼ਿਕ ਡਾਇਰੈਕਸ਼ਨ ( ਬੈਕਗਰਾਉਂਡ ਮਿਊਜ਼ਿਕ ) - ਉਰੀ : ਦ ਸਰਜਿਕਲ ਸਟਰਾਇਕ
ਬੈਸਟ ਆਡੀਓਗਰਾਫੀ ( ਸਾਉਂਡ ਡਿਜਾਇਨਰ ) - ਉਰੀ : ਦ ਸਰਜਿਕਲ ਸਟਰਾਇਕ
ਬੈਸਟ ਐਕਸ਼ਨ ਡਾਇਰੈਕਟਰ - ਕੇਜੀਐਫ ਲਈ ਪ੍ਰਸ਼ਾਂਤ ਨੀਲ
ਬੈਸਟ ਮਿਊਜ਼ਿਕ ਡਾਇਰੈਕਸ਼ਨ - ਫਿਲਮ ਪਦਮਾਵਤ ਲਈ ਸੰਜੈ ਲੀਲਾ ਭੰਸਾਲੀ
ਬੈਸਟ ਪਲੇਅਬੈਕ ਸਿੰਗਰ - ਅਰਿਜੀਤ ਸਿੰਘ (ਬਿੰਦੇ ਦਿਲ , ਪਦਮਾਵਤ )
ਸਾਮਾਜਕ ਮੁੱਦੇ ਉੱਤੇ ਬੈਸਟ ਫਿਲਮ- ਪੈਡਮੈਨ

ਤੁਹਾਨੂੰ ਦੱਸ ਦਈਏ ਕਿ ਪੁਰਸਕਾਰਾਂ ਦਾ ਐਲਾਨ ਪਹਿਲਾਂ 24 ਅਪ੍ਰੈਲ ਨੂੰ ਹੋਣਾ ਸੀ, ਪਰ ਲੋਕ ਸਭਾ ਚੋਣਾਂ ਦੇ ਕਾਰਨ ਇਸ ਵਾਰ ਘੋਸ਼ਣਾ ਦੇਰੀ ਨਾਲ ਹੋ ਰਹੀ ਹੈ।

-PTC News

  • Share