Sun, Jul 27, 2025
Whatsapp

ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ

Reported by:  PTC News Desk  Edited by:  Shanker Badra -- September 29th 2021 11:45 AM
ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ

ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ

ਚੰਡੀਗੜ੍ਹ : ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਵੀ ਸਿੱਧੂ ਦੇ ਅਸਤੀਫ਼ੇ ਤੋਂ ਕਾਫ਼ੀ ਨਾਰਾਜ਼ ਹੈ ਅਤੇ ਸਿੱਧੂ ਦੇ ਅਸਤੀਫ਼ੇ ਮਗਰੋਂ ਪਾਰਟੀ ਲੀਡਰਸ਼ਿਪ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ। ਇਸ ਦਾ ਮਤਲਬ ਹੈ ਕਿ ਕਾਂਗਰਸ ਹਾਈਕਮਾਨ ਵੀ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਗੰਭੀਰ ਨਹੀਂ ਹੈ। ਹਾਈਕਮਾਨ ਸਿੱਧੂ ਨੂੰ ਲੈ ਕੇ ਸਖਤ ਸਟੈਂਡ ਲੈ ਸਕਦੀ ਹੈ। [caption id="attachment_537777" align="aligncenter" width="300"] ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ[/caption] ਹਾਲਾਂਕਿ ਕਾਂਗਰਸ ਹਾਈਕਮਾਨ ਨੇ ਸਿੱਧੂ ਦਾ ਅਸਤੀਫ਼ਾ ਹੁਣ ਤੱਕ ਸਵੀਕਾਰ ਨਹੀਂ ਕੀਤਾ ਗਿਆ ਹੈ। ਕਾਂਗਰਸ ਹਾਈਕਮਾਨ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਹੈ ਪਰ ਜੇਕਰ ਉਹ ਸਹਿਮਤ ਨਹੀਂ ਹੋਏ ਤਾਂ ਸਖਤ ਕਦਮ ਚੁੱਕੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਹਾਈਕਮਾਨ ਇਸ ਕਲੇਸ਼ ਤੋਂ ਇੰਨਾ ਅੱਕ ਚੁੱਕੀ ਹੈ ਕਿ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਆਪੇ ਹੀ ਮਸਲਾ ਹੱਲ ਕਰਨ ਲਈ ਕਹਿ ਦਿੱਤਾ ਹੈ। [caption id="attachment_537776" align="aligncenter" width="300"] ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ[/caption] ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕਾਫ਼ੀ ਨਮੋਸ਼ੀ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਹੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਖ਼ਤ ਸਟੈਂਡ ਲੈ ਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਸੀ। ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਕਹਿਣਾ ਕਿ ਸਿੱਧੂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵਿਸ਼ਵਾਸਘਾਤ ਕੀਤਾ ਹੈ। [caption id="attachment_537773" align="aligncenter" width="300"] ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ[/caption] ਸੂਤਰਾਂ ਅਨੁਸਾਰ ਪਾਰਟੀ ਨੇ ਸਿੱਧੂ ਨੂੰ ਮਨਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੌਂਪੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਨਵਜੋਤ ਸਿੱਧੂ ਨੂੰ ਮਨਾਉਣ ਪਰਗਟ ਸਿੰਘ ਤੇ ਰਾਜਾ ਵੜਿੰਗ ਦੀ ਡਿਊਟੀ ਲਗਾਈ ਗਈ ਹੈ। ਇਸ ਦੌਰਾਨ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਰੋਕ ਦਿੱਤਾ ਗਿਆ ਹੈ , ਹਾਲਾਂਕਿ ਹਰੀਸ਼ ਚੌਧਰੀ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। [caption id="attachment_537775" align="aligncenter" width="300"] ਸਿੱਧੂ ਦੇ ਅਸਤੀਫ਼ੇ ਤੋਂ ਹਾਈਕਮਾਨ ਨਾਰਾਜ਼ , ਸਿੱਧੂ ਨਾ ਮੰਨੇ ਤਾਂ ਕੀ ਪਾਰਟੀ ਲੈ ਸਕਦੀ ਹੈ ਸਖ਼ਤ ਸਟੈਂਡ ? : ਸੂਤਰ[/caption] ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਬੁਲਾਈ ਹੈ ਪਰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਜੇ ਤੱਕ ਕੈਬਨਿਟ ਮੀਟਿੰਗ ਵਿੱਚ ਨਹੀਂ ਪਹੁੰਚੀ।ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਦੇ ਦਖ਼ਲ ਤੋਂ ਬਾਅਦ ਰਜ਼ੀਆ ਸੁਲਤਾਨਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ? ਪਰ ਅਜੇ ਤੱਕ ਅਸਤੀਫ਼ਾ ਵਾਪਸ ਲੈਣ ਦੀ ਉਨ੍ਹਾਂ ਵੱਲੋਂ ਕੋਈ ਵੀ ਅਧਿਕਾਰਤ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਗਈ। -PTCNews


Top News view more...

Latest News view more...

PTC NETWORK
PTC NETWORK      
Notification Hub
Icon