Fri, Apr 26, 2024
Whatsapp

ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹੋਈ ਮੌਤ

Written by  Shanker Badra -- May 19th 2019 04:43 PM -- Updated: May 19th 2019 04:55 PM
ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹੋਈ ਮੌਤ

ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹੋਈ ਮੌਤ

ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹੋਈ ਮੌਤ:ਨਵਾਂਸ਼ਹਿਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_297590" align="aligncenter" width="300"]Nawanshahar village Shahpur Patti Polling agent heart attack With Death ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹਾਰਟ ਅਟੈਕ ਨਾਲ ਹੋਈ ਮੌਤ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਇਸ ਦੌਰਾਨ ਜਿਥੇ ਆਮ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ ,ਓਥੇ ਹੀ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਪੰਜਾਬ 'ਚ ਕਈ ਥਾਵਾਂ 'ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਹਿੱਸਾ ਦੀਆਂ ਖਬਰਾਂ ਮਿਲੀਆਂ ਹਨ। [caption id="attachment_297592" align="aligncenter" width="300"]Nawanshahar village Shahpur Patti Polling agent heart attack With Death ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹਾਰਟ ਅਟੈਕ ਨਾਲ ਹੋਈ ਮੌਤ[/caption] ਇਸ ਦੌਰਾਨ ਨਵਾਂਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ।ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਬੂਥ ਨੰ-146 'ਤੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਬਲਬੀਰ ਸਿੰਘ ਪੁੱਤਰ ਦੀਦਾਰ ਸਿੰਘ ਉਮਰ 55 ਸਾਲ ਵਜੋਂ ਹੋਈ ਹੈ। [caption id="attachment_297613" align="aligncenter" width="300"] Nawanshahar village Shahpur Patti Polling agent heart attack With Death ਲੋਕ ਸਭਾ ਚੋਣਾਂ 2019 : ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਵਿਖੇ ਪੋਲਿੰਗ ਏਜੰਟ ਦੀ ਹਾਰਟ ਅਟੈਕ ਨਾਲ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਢੀਂਡਸਾ ਨੇ ਆਪਣੇ ਪੁੱਤ ਨੂੰ ਪਾਈ ਵੋਟ ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। -PTCNews


Top News view more...

Latest News view more...