ਨੇਹਾ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾਂ ਹੋ ਰਹੀਆਂ ਵਾਇਰਲ

Neha Rohan
ਨੇਹਾ ਰੋਹਨਪ੍ਰੀਤ

ਬਾਲੀਵੁਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਸ ਦੇ ਲਈ ਉਹਨਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਹਨ , ਕੁਝ ਦਿਨਾਂ ਤੋਂ ਅਫਵਾਹਾਂ ਬਣੀਆਂ ਖਬਰਾਂ ਹੁਣ ਸੱਚ ਹੋ ਰਹੀਆਂ ਹਨ , ਜਿਥੇ ਖੂਬਸੂਰਤ ਗਾਇਕਾ ਨੇਹਾ ਕੱਕੜ ਰਾਇਜ਼ਿੰਗ ਸਟਾਰ ਰੋਹਨਪ੍ਰੀਤ ਸਿੰਘ ਦੀ ਦੁਲਹਨ ਬਣਨ ਵਾਲੀ ਹੈ ।Neha kakkar

Neha kakkarਦੋਵੇਂ 24 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਹਾਲ ਹੀ ‘ਚ ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੇਹਾ ਹੱਥਾਂ ‘ਤੇ ਰੋਹਨਪ੍ਰੀਤ ਸਿੰਘ ਦੇ ਨਾਂ ਦੀ ਮਹਿੰਦੀ ਲਗਵਾਉਂਦੀ ਨਜ਼ਰ ਆ ਰਹੀ ਹੈ।Neha Rohan ਮਹਿੰਦੀ ਤੋਂ ਬਾਅਦ ਦੀਆਂ ਰਸਮਾਂ ਵੀ ਦੇਖਣ ਨੂੰ ਮਿਲੀਆਂ | ਹਲਦੀ ਦੀਆਂ ਤਸਵੀਰਾਂ ਵਿਚ ਰੋਹਨ ਅਤੇ ਨੇਹਾ ਕੱਕੜ ਦੋਨੋਂ ਹੀ ਪੀਲੇ ਰੰਗ ਦੇ ਕੱਪੜਿਆਂ ‘ਚ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ  |Neha Rohanਜਿਵੇਂ ਹੀ ਨੇਹਾ ਕੱਕੜ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਪ੍ਰਸ਼ੰਸਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।Neha Rohanਨੇਹਾ ਕੱਕੜ ਆਪਣੇ ਪੂਰੇ ਪਰਿਵਾਰ ਨਾਲ 22 ਅਕਤੂਬਰ ਨੂੰ ਦਿੱਲੀ ਪਹੁੰਚੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਵਿਆਹ ਦੇ ਬੰਧਨ ‘ਚ ਬੱਝਣਗੇ ਅਤੇ 26 ਅਕਤੂਬਰ ਨੂੰ ਚੰਡੀਗੜ੍ਹ ਦੇ ਹੋਟ ‘ਦਿ ਅਮਲਤਾਸ’ ‘ਚ ਰਿਸੈਪਸ਼ਨ ਪਾਰਟੀ ਹੋਵੇਗੀ।

ਨੇਹਾ ਕੱਕੜ ਨੇ ਹਾਲ ਹੀ ‘ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ ‘ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ‘ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ। ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਵਾਇਰਲ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਹਾਂ ਦਾ ਵਿਆਹ ‘ਦਿ ਅਮਲਤਾਸ’ ਮੋਹਾਲੀ, ਪੰਜਾਬ ‘ਚ ਹੋਵੇਗਾ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ।