ਇਸ ਸਰਕਾਰ ਦਾ ਅਨੋਖਾ ਫ਼ੁਰਮਾਨ , ਵਾਲ ਕਟਵਾਉਣ ਲਈ ਅਧਾਰ ਕਾਰਡ ਹੋਇਆ ਲਾਜ਼ਮੀ

New rules by this government makes Aadhaar card mandatory for salon services
ਇਸ ਸਰਕਾਰ ਦਾ ਅਨੋਖਾ ਫ਼ੁਰਮਾਨ , ਵਾਲ ਕਟਵਾਉਣ ਲਈ ਅਧਾਰ ਕਾਰਡ ਹੋਇਆ ਲਾਜ਼ਮੀ 

ਇਸ ਸਰਕਾਰ ਦਾ ਅਨੋਖਾ ਫ਼ੁਰਮਾਨ , ਵਾਲ ਕਟਵਾਉਣ ਲਈ ਅਧਾਰ ਕਾਰਡ ਹੋਇਆ ਲਾਜ਼ਮੀ:ਤਾਮਿਲਨਾਡੂ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤ ਵਿਚ ਵੀ ਕੋਰੋਨਾ ਦੇ ਮਰੀਜ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇੱਕ ਜੂਨ ਤੋਂ ਸਰਕਾਰ ਨੇ ਤਾਲਾਬੰਦੀ ਵਿਚ ਢਿੱਲ ਦੇ ਕੇ ਤਾਮਿਲਨਾਡੂ ‘ਚ ਸਲੂਨ ਅਤੇ ਬਿਊਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ ਪਰ ਉਥੇ ਜਾਕੇ ਵਾਲ ਕਟਵਾਉਣਾ ਪਹਿਲਾਂ ਵਰਗਾ ਸੌਖਾ ਨਹੀਂ ਹੋਵੇਗਾ।

ਤਾਮਿਲਨਾਡੂ ਸਰਕਾਰ ਦੁਆਰਾ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ ਹਨ, ਜਿਸ ਅਨੁਸਾਰ ਸਲੂਨ ਅਤੇ ਬਿਊਟੀ ਪਾਰਲਰ ਵਿਚ ਜਾ ਕੇ ਵਾਲ ਕਟਵਾਉਣ ਲਈ ਆਪਣਾ ਅਧਾਰ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ। ਸਲੂਨ ਮਾਲਿਕ ਲਈ ਗਾਹਕ ਦਾ ਨਾਮ, ਪਤਾ, ਫੋਨ ਨੰ. ਅਤੇ ਅਧਾਰ ਕਾਰਡ ਨੰ. ਨੋਟ ਕਰਨਾ ਜ਼ਰੂਰੀ ਹੋਵੇਗਾ, ਜੇਕਰ ਉਹ ਇਹਦਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇਗੀ।

ਤਾਮਿਲਨਾਡੂ ਸਰਕਾਰ ਨੇ ਸਲੂਨ ਅਤੇ ਬਿਊਟੀ ਪਾਰਲਰ ਖੋਲ੍ਹਣ ਸੰਬੰਧੀ ਹੋਰ ਵੀ ਹਿਦਾਇਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਲੂਨ 50 ਫੀਸੀਦੀ ਸਟਾਫ਼ ਨਾਲ ਹੀ ਖੁਲ੍ਹੇਗਾ, ਸਲੂਨ ‘ਚ ਏ.ਸੀ ਨਹੀਂ ਚੱਲਣਗੇ। ਸਲੂਨ ‘ਚ ਲੋਕਾਂ ਨੂੰ ਮਾਸਕ ਪਾ ਕੇ ਆਉਣਾ ਪਵੇਗਾ ‘ਤੇ ਆਪਣੇ ਹੱਥਾਂ ਨੂੰ ਬਾਰ-ਬਾਰ ਸੈਨੀਟਾਈਜ਼ ਕਰਨਾ ਲਾਜ਼ਮੀ ਹੋਵੇਗਾ।

ਸਲੂਨ ਮਾਲਿਕ ਵੱਲੋ ਗਾਹਕ ਨੂੰ ਡਿਸਪੋਜ਼ੇਬਲ ਏਪ੍ਰਨ ਅਤੇ ਬੂਟ ਲਈ ਕਵਰ ਦਿੱਤਾ ਜਾਵੇਗਾ ਅਤੇ ਗਾਹਕ ਦਾ 1000 ਤੋਂ ਉੱਪਰ ਬਿੱਲ ਬਣਨ ‘ਤੇ ਓਹਨਾ ਨੂੰ 150 ਰੁਪਏ ਡਿਸਪੋਜ਼ੇਬਲ ਏਪ੍ਰਨ ਅਤੇ ਬੂਟ ਦੇ ਦੈਣੇ ਪੈਣਗੇ ਪਰ ਲੋਕੀਂ ਦੋ ਮਹੀਨੇ ਬਾਅਦ ਸਲੂਨ ਖੋਲ੍ਹਣ ਵਾਲੇ ਫ਼ੈਸਲੇ ਤੋਂ ਬੁਹਤ ਜ਼ਿਆਦਾ ਖੁਸ਼ ਹਨ ਅਤੇ ਉਹ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਤਿਆਰ ਹਨ।
-PTCNews