ਦੇਸ਼- ਵਿਦੇਸ਼

ਇੱਕ ਕੋਰੋਨਾ ਕੇਸ ਮਿਲਣ ਮਗਰੋਂ ਇਸ ਦੇਸ਼ 'ਚ ਲੱਗਿਆ ਲੌਕਡਾਊਨ

By Riya Bawa -- August 17, 2021 3:45 pm

ਆਕਲੈਂਡ: ਦੇਸ਼ ਵਿਚ ਬੇਸ਼ੱਕ ਕੋਰੋਨਾ ਕੇਸ ਬੇਸ਼ੱਕ ਘੱਟ ਰਹੇ ਹਨ ਪਰ ਵਿਦੇਸ਼ਾਂ ਵਿਚ ਮੁੜ ਕੋਰੋਨਾ ਦਾ ਕਹਿਰ ਹੈ। ਇਸ ਵਿਚਾਲੇ ਕੋਰੋਨਾ ਕੇਸ ਕਰਕੇ ਅੱਜ ਨਿਊਜ਼ੀਲੈਂਡ ਨੇ ਲੌਕਡਾਊਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਐਲਾਨ ਇਸ ਲਈ ਕੀਤਾ ਗਿਆ ਹੈ ਕਿ ਕਿਉਂਕਿ ਨਿਊਜ਼ੀਲੈਂਡ ਨੇ ਇੱਕ ਆਦਮੀ ਦੇ ਕੋਵਿਡ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਸੀ। ਦੱਸ ਦਈਏ ਕਿ ਇੱਥੇ ਛੇ ਮਹੀਨਿਆਂ ਵਿੱਚ ਇਹ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਕੇਸ ਦਾ ਪਤਾ ਆਕਲੈਂਡ ਵਿੱਚ ਲਗਿਆ ਸੀ, ਜਿੱਥੇ ਇੱਕ ਹਫ਼ਤੇ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਜਦੋਂਕਿ ਬਾਕੀ ਦੇਸ਼ ਤਿੰਨ ਦਿਨਾਂ ਲਈ ਲੌਕਡਾਊਨ ਰਹੇਗਾ।

ਇਸ ਦੌਰਾਨ ਅੱਜ ਵੀ ਇਕ ਕੋਰੋਨਾ ਕੇਸ ਆਉਣ ਮਗਰੋਂ ਲੌਕਡਾਊਨ ਲੱਗਾ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਵਿੱਚ ਪੂਰੇ ਸੱਤ ਦਿਨਾਂ ਦਾ ਲੌਕਡਾਊਨ ਰਹੇਗਾ। ਇਸ ਦੇ ਨਾਲ ਹੀ ਦੂਜੇ ਸ਼ਹਿਰਾਂ ਵਿੱਚ ਲੌਕਡਾਊਨ ਤਿੰਨ ਦਿਨਾਂ ਲਈ ਹੋਵੇਗੀ, ਜੋ ਅੱਜ ਰਾਤ ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਲੌਕਡਾਊਨ ਦੌਰਾਨ ਸਾਰੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ।

CORONA CORONA

ਜੇਕਰ ਪੰਜਾਬ ਦੀ ਗੱਲ ਕਰੀਏ 'ਤੇ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 25166 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 154 ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਇਹ ਸਭ ਤੋਂ ਘੱਟ ਨਵੇਂ ਮਾਮਲੇ ਹਨ। ਕੱਲ੍ਹ ਸਵੇਰ ਦੇ ਅਪਡੇਟ ਦੇ ਅਨੁਸਾਰ ਨਵੇਂ ਮਾਮਲਿਆਂ ਵਿੱਚ 23.5 ਪ੍ਰਤੀਸ਼ਤ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਸਰਗਰਮ ਮਾਮਲੇ ਵੀ ਤਿੰਨ ਲੱਖ 69 ਹਜ਼ਾਰ 846 ਤੱਕ ਆ ਗਏ ਹਨ। ਦੇਸ਼ ਵਿੱਚ 146 ਦਿਨਾਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਇੰਨੀ ਘੱਟ ਹੈ। ਦੇਸ਼ ਵਿੱਚ ਰਿਕਵਰੀ ਰੇਟ ਵੀ ਵਧ ਕੇ 97.51 ਫੀਸਦੀ ਹੋ ਗਿਆ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 437 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 4 ਲੱਖ 32 ਹਜ਼ਾਰ 79 ਹੋ ਗਈ ਹੈ।

  • Share