Sangrur News : ਤੇਜ਼ ਰਫ਼ਤਾਰ ਦਾ ਕਹਿਰ, BMW ਕਾਰ 'ਚ ਅੱਗ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ, 3 ਜ਼ਖ਼ਮੀ
Sangrur News : ਸੰਗਰੂਰ ਦੇ ਦਿੜ੍ਹਬਾ ਵਿੱਚ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਕਾਰਨ ਵਾਪਰੇ ਇਸ ਸੜਕ ਹਾਦਸੇ ਵਿੱਚ ਇੱਕ BMW ਕਾਰ ਵਿੱਚ ਸਵਾਰ 5 ਨੌਜਵਾਨਾਂ ਵਿਚੋਂ ਦੋ ਦੀ ਮੌਤ ਹੋ ਗਈ, ਜਦਕਿ 3 ਦੀ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਹਨ।
ਜਾਣਕਾਰੀ ਅਨੁਸਾਰ, ਦੇਰ ਰਾਤ ਦਿੜਬਾ ਦੇ ਕਾਕੂਵਾਲਾ ਨੇੜੇ ਪਾਤੜਾਂ ਰੋਡ 'ਤੇ ਇੱਕ BMW ਕਾਲ਼ੇ ਰੰਗ ਦੀ ਕਾਰ ਜੋ ਕਿ ਤੇਜ਼ ਰਫਤਾਰ ਦੱਸੀ ਜਾ ਰਹੀ ਸੀ ਉਸ ਦਾ ਐਕਸੀਡੈਂਟ ਹੋ ਗਿਆ। ਰੰਗ ਦੀ ਕਾਰ ਇੱਕ ਕੈਂਟਰ ਦੇ ਵਿੱਚ ਜਾ ਵੱਜੀ ਕਾਲੇ, ਜਿਸ ਤੋਂ ਬਾਅਦ ਡਵਾਈਡਰ ਟੱਪ ਕੇ ਦੂਸਰੀ ਸਾਈਡ ਜਾ ਡਿੱਗੀ। ਉਪਰੰਤ ਲੋਕਾਂ ਦੀ ਮਦਦ ਦੇ ਨਾਲ ਉਕਤ ਕਾਰ ਦੇ ਵਿੱਚੋਂ ਨੌਜਵਾਨਾਂ ਨੂੰ ਜਦੋ-ਜਹਿਦ ਦੇ ਨਾਲ ਕੱਢ ਕੇ ਪਾਤੜਾਂ ਹਸਪਤਾਲ ਪਹੁੰਚਾਇਆ। ਇਸ ਦੌਰਾਨ ਦੋ ਵਿਅਕਤੀ ਇੱਕ ਦਿੜ੍ਹਬਾ ਦਾ ਰਹਿਣ ਵਾਲਾ ਨੌਜਵਾਨ ਅਤੇ ਇੱਕ ਪਿੰਡ ਉਬਿਆ ਦਾ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ।
ਦੱਸ ਦਈਏ ਕਿ ਸਾਰੇ ਹੀ ਨੌਵਾਨਾਂ ਦੀ ਉਮਰ 18 ਤੋਂ 20 22 ਸਾਲ ਦੱਸੀ ਜਾ ਰਹੀ ਹੈ ਅਤੇ ਬਾਕੀ ਨੌਜਵਾਨ ਪਟਿਆਲਾ ਵਿਖੇ ਰੈਫਰ ਕਰ ਦਿੱਤੇ ਸਨ ਜਿਸ ਤੋਂ ਬਾਅਦ ਅੱਜ ਦਿੜ੍ਹਬਾ ਪੁਲਿਸ ਪ੍ਰਸ਼ਾਸਨ ਨੇ ਪੀੜਿਤ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਉਧਰ, ਸਥਾਨਕ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਜਿੱਥੇ ਹੋਏ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਹੀ ਨੌਜਵਾਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਨੌਜਵਾਨ ਤੇਜ਼ ਰਫਤਾਰ ਨਾਲ ਸਾਧਨ ਨਾ ਚਲਾਉਣ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ।
- PTC NEWS