Car Accident : ਅੰਮ੍ਰਿਤਸਰ 'ਚ ਬੇਕਾਬੂ ਹੋ ਕੇ ਸਿੱਧੀ ਦਰੱਖਤ 'ਚ ਵੱਜੀ ਕਾਰ, ਬੱਚੇ ਸਮੇਤ 3 ਮੌਤਾਂ, ਇੱਕ ਜ਼ਖ਼ਮੀ
Amritsar Car Accident : ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਲਾਹੌਰੀ ਮੱਲ ਦੇ ਨਜ਼ਦੀਕ ਭਕਨਾ ਸਾਈਡ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਵਿਫ਼ਟ ਡਿਜਾਇਰ ਕਾਰ 'ਤੇ ਸਵਾਰ ਹੋ ਕੇ ਨਿਹੰਗ ਬਾਣੇ ਵਿੱਚ ਸਿੰਘ ਆਪਣੇ ਪਰਿਵਾਰ ਨਾਲ ਭਕਨਾ ਤੋਂ ਘਰਿੰਡਾ ਵੱਲ ਆ ਰਿਹਾ ਸੀ ਕਿ ਉਨਾਂ ਦੀ ਕਾਰ ਇਕ ਅਚਾਨਕ ਆਏ ਮੋੜ ਤੋਂ ਬੇਕਾਬੂ ਹੁੰਦੀ ਹੋਈ ਸੜਕ ਦੇ ਕੰਡੇ 'ਤੇ ਲੱਗੇ ਦਰੱਖਤ ਨਾਲ ਟਕਰਾ ਗਈ। ਨਤੀਜੇ ਵਜੋਂ ਮੌਕੇ 'ਤੇ ਹੀ ਨਿਹੰਗ ਸਿੰਘ, ਉਸ ਦੀ ਪਤਨੀ ਤੇ ਬੱਚਾ ਅਕਾਲ ਚਲਾਣਾ ਕਰ ਗਏ ਹਨ I
ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਸੀ, ਜੋ ਅਚਾਨਕ ਆਏ ਮੋੜ 'ਤੇ ਆਪਣਾ ਸੰਤੁਲਨ ਗੁਆ ਬੈਠੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਜਿਥੇ ਨਿਹੰਗ ਸਿੰਘ ਦੇ ਪਰਿਵਾਰ ਦੀ ਮੌਤ ਹੋ ਗਈ, ਉਥੇ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
- PTC NEWS