Jagraon News : ਚਿੱਟੇ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ, ਗੁਰਮੇਲ ਸਿੰਘ ਦਾ ਦੂਜਾ ਭਰਾ ਵੀ ਚਿੱਟੇ ਦਾ ਸ਼ਿਕਾਰ ਹੋ ਕੇ ਮੰਜੇ 'ਤੇ ਪਿਆ
Drug Death in Punjab : ਜਗਰਾਉਂ ਨੇੜਲੇ ਪਿੰਡ ਰਸੂਲਪੁਰ ਮੱਲ੍ਹਾ ਤੋਂ ਹੈ, ਜਿੱਥੇ ਮਜਦੂਰ ਪਰਿਵਾਰ ਦੇ ਗੁਰਮੇਲ ਸਿੰਘ ਦੇ 32 ਸਾਲਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਘੁੱਗੀ ਦੀ ਨਸ਼ੇ ਨਾਲ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸਦੇ ਚਾਰ ਚਾਰ ਬੇਟੇ ਹਨ ਤੇ ਸਾਰੇ ਹੀ ਸ਼ਬਦ ਗੁਰੂ ਨਾਲ ਜੁੜ ਕੇ ਕੀਰਤਨ ਅਤੇ ਪਾਠ ਕਰਦੇ ਸਨ। ਪ੍ਰੰਤੂ ਉਨ੍ਹਾਂ ਦੇ ਛੋਟੇ ਲੜਕੇ ਮਨਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਜੋ ਪਿੰਡ ਰਹਿੰਦੇ ਸਨ, ਨਸ਼ੇੜੀਆਂ ਦੀ ਸੰਗਤ ਦਾ ਸ਼ਿਕਾਰ ਹੋ ਕੇ ਚਿੱਟੇ ਦੇ ਆਦਿ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਨੇ ਲਗਭਗ ਸੱਤ ਮਹੀਨੇ ਪਹਿਲਾਂ ਆਪਣੀ ਲੱਤ ਵਿੱਚ ਚਿੱਟੇ ਦਾ ਟੀਕਾ ਲਾ ਲਿਆ ਸੀ ਤੇ ਇਨਫੈਕਸ਼ਨ ਨਾਲ ਉਸ ਦੀ ਲੱਤ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਜੋ ਸਾਰੇ ਸਰੀਰ ਵਿੱਚ ਫੈਲ ਕੇ ਉਸ ਦੀ ਮੌਤ ਦਾ ਕਾਰਨ ਬਣੀ।
ਇੱਥੇ ਹੀ ਬੱਸ ਨਹੀ ਇਸੇ ਤਰ੍ਹਾਂ ਉਸ ਦੇ ਛੋਟੇ ਲੜਕੇ ਜਸਵੰਤ ਸਿੰਘ ਘੱਗਾ ਹੈ, ਜੋ ਅੱਜ ਵੀ ਚਿੱਟੇ ਦਾ ਆਦੀ ਹੈ ਤੇ ਚਿੱਟੇ ਦੇ ਟੀਕੇ ਲਾਉਣ ਕਾਰਨ ਉਸ ਦੀ ਬਾਂਹ ਵੀ ਖਰਾਬ ਹੋ ਚੁੱਕੀ ਹੈ ਅਤੇ ਉਹ ਵੀ ਚਿੱਟੇ ਕਾਰਨ ਮੰਜੇ 'ਤੇ ਪਿਆ ਜਿੰਦਗੀ-ਮੌਤ ਦੀ ਜੰਗ ਲੜ ਰਿਹਾ ਹੈ।
ਇਸ ਮੌਕੇ ਪਿੰਡ ਦੇ ਨੌਜਵਾਨ ਰੁਪਿੰਦਰ ਰੂਬੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨਸ਼ਿਆਂ ਵਿਰੁੱਧ ਨਾ ਹੋ ਕੇ ਨਸ਼ੇ ਤੋਂ ਪੀੜ੍ਹਤ ਲੋਕਾਂ ਵਿਰੁੱਧ ਸਾਬਿਤ ਹੋ ਰਹੀ ਹੈ ਕਿਉਂਕਿ ਵੱਡੇ ਨਸਾ ਤਸਕਰ, ਚਿੱਟੇ ਵਰਗੇ ਭਿਆਨਕ ਨਸ਼ੇ ਦੀ ਸਪਲਾਈ ਬੇਰੋਕ-ਬੇਟੋਕ ਪਹਿਲਾਂ ਨਾਲੋਂ ਵੀ ਜਿਆਦਾ ਗਲੀਆਂ ਮੁਹੱਲਿਆਂ ਵਿੱਚ ਕਰਕੇ ਖਾਸ ਕਰਕੇ ਮੱਧਵਰਗੀ ਤੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਹਨ।
- PTC NEWS