Moga Viral Video : ਮੋਗਾ ਦੇ ਨਸ਼ਾ ਛੁਡਾਓ ਕੇਂਦਰ ਤੋਂ 35 ਮਰੀਜ਼ ਫ਼ਰਾਰ ! ਸੁਰੱਖਿਆ ਗਾਰਡ 'ਤੇ ਹਮਲਾ ਕਰਕੇ ਇੱਟ ਨਾਲ ਤੋੜਿਆ ਤਾਲਾ
Moga : ਮੋਗਾ ਦੇ ਸਰਕਾਰੀ ਨਸ਼ਾ ਛੁਡਾਓ ਕੇਂਦਰ (drug de-addiction center) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਨਸ਼ਾ ਮੁਕਤੀ ਕੇਂਦਰ ਜਨੇਰ ਤੋਂ 35 ਮਰੀਜ਼ਾਂ ਦੇ ਫ਼ਰਾਰ ਹੋਣ ਬਾਰੇ ਦੱਸਿਆ ਗਿਆ ਹੈ। ਜਾਣਕਾਰੀ ਅਨਸਾਰ, ਇਨ੍ਹਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਸੁਰੱਖਿਆ ਗਾਰਡ 'ਤੇ ਹਮਲਾ ਕੀਤਾ ਅਤੇ ਇੱਟ ਨਾਲ ਤਾਲਾ ਤੋੜ ਕੇ ਭੱਜ ਗਏ।
ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਰੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ 'ਚੋਂ ਮਰੀਜ਼ਾਂ ਦੇ ਫਰਾਰ ਹੋਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਸਾਹਮਣੇ ਆਈ ਸੀਸੀਟੀਵੀ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਮਰੀਜ਼ ਸੁਰੱਖਿਆ ਗਾਰਡਾਂ 'ਤੇ ਅਚਾਨਕ ਹਮਲਾ ਕਰ ਦਿੰਦੇ ਹਨ ਅਤੇ ਇੱਟਾਂ ਨਾਲ ਮੇਨ ਗੇਟ ਦਾ ਤਾਲਾ ਤੋੜ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਫ਼ਰਾਰ ਹੋ ਗਏ।
ਉਧਰ, ਸੁਰੱਖਿਆ ਗਾਰਡਾਂ ਨੇ ਦੱਸਿਆ ਹਾਲਾਂਕਿ ਮੌਕੇ 'ਤੇ ਕੁਝ ਮਰੀਜ਼ਾਂ ਨੂੰ ਫੜ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਸੁਰੱਖਿਆ ਗਾਰਡਾਂ ਮੁਤਾਬਕ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫਰਾਰ ਮਰੀਜ਼ਾਂ ਦੀ ਤਲਾਸ਼ ਜਾਰੀ ਹੈ।
- PTC NEWS