Sat, Apr 27, 2024
Whatsapp

ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ ਪਰਮਜੀਤ

Written by  KRISHAN KUMAR SHARMA -- January 08th 2024 05:33 PM
ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ ਪਰਮਜੀਤ

ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ ਪਰਮਜੀਤ

ਪੀਟੀਸੀ ਨਿਊਜ਼ ਡੈਸਕ: ਦੁਬਈ ਤੋਂ ਪੰਜਾਬ ਲਈ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਗੁਰਦਾਸਪੁਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਪਰਮਜੀਤ ਸਿੰਘ ਪਿੰਡ ਸਿੰਘਪੁਰਾ ਦਾ ਵਸਨੀਕ ਸੀ, ਜੋ ਕਿ ਰੋਜ਼ੀ-ਰੋਟੀ ਦੀ ਖਾਤਰ ਅਜੇ ਦਸੰਬਰ ਮਹੀਨੇ ਦੇ ਅਖੀਰ 'ਚ ਮੁੜ ਭਾਰਤ ਤੋਂ ਦੁਬਈ ਗਿਆ ਸੀ।

ਕੁੱਝ ਦਿਲ ਪਹਿਲਾਂ ਹੀ ਧੀ ਦਾ ਵਿਆਹ ਕਰਕੇ ਪਰਤਿਆ ਸੀ ਦੁਬਈ

ਵਿਦੇਸ਼ੋਂ 45 ਸਾਲਾ ਪਰਮਜੀਤ ਸਿੰਘ ਦੀ ਮੌਤ ਦੀ ਖਬਰ ਆਉਣ ਨਾਲ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪਿੰਡ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ, ਭਰਾ ਰਵਿੰਦਰ ਸਿੰਘ ਅਤੇ ਚਾਚਾ ਬਲਵੰਤ ਸਿੰਘ ਨੇ ਰੋਂਦੇ ਹੋਏ ਦਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦੀ ਸ਼ਾਦੀ ਕਰਨ ਵਾਸਤੇ ਆਇਆ ਹੋਇਆ ਸੀ ਅਤੇ 29 ਦਸੰਬਰ 2023 ਨੂੰ ਉਹ ਦੁਬਾਰਾ ਰੋਜੀ-ਰੋਟੀ ਕਮਾਉਣ ਲਈ ਦੁਬਈ ਪਹੁੰਚਿਆ ਅਤੇ 3 ਜਨਵਰੀ ਨੂੰ ਡਿਉਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ।


ਦਿਲ ਦਾ ਦੌਰਾ ਪੈਣ ਕਾਰਨ Dubai 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਦਿਲ ਦਾ ਦੌਰਾ ਪੈਣ ਕਾਰਨ Dubai 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਧੀ ਦਾ ਵਿਆਹ ਕਰਵਾ ਕੁਝ ਦਿਨ ਪਹਿਲਾ ਹੀ Dubai ਵਾਪਿਸ ਪਰਤਿਆ ਸੀ ਨੌਜਵਾਨ #gurdaspur #dubai #punjabinews #latestnews #punjabinews #ptcnews Posted by PTC News on Monday, January 8, 2024

ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ

ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਮ੍ਰਿਤਕ ਪਰਮਜੀਤ ਸਿੰਘ ਦੀ ਦੇਹ ਜਲਦੀ ਹੀ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ। ਇਸਦੇ ਨਾਲ ਹੀ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਗਈ ਹੈ।

-

Top News view more...

Latest News view more...