Mon, Apr 29, 2024
Whatsapp

ਰਾਮਪੁਰਾ ਤੋਂ ਅਗ਼ਵਾ 9 ਸਾਲਾ ਮਾਸੂਮ ਲੁਧਿਆਣਾ ਤੋਂ ਬਰਾਮਦ, ਘਰ ਦਾ ਭੇਤੀ ਹੀ ਨਿਕਲਿਆ ਮੁਲਜ਼ਮ

Written by  KRISHAN KUMAR SHARMA -- March 20th 2024 05:16 PM
ਰਾਮਪੁਰਾ ਤੋਂ ਅਗ਼ਵਾ 9 ਸਾਲਾ ਮਾਸੂਮ ਲੁਧਿਆਣਾ ਤੋਂ ਬਰਾਮਦ, ਘਰ ਦਾ ਭੇਤੀ ਹੀ ਨਿਕਲਿਆ ਮੁਲਜ਼ਮ

ਰਾਮਪੁਰਾ ਤੋਂ ਅਗ਼ਵਾ 9 ਸਾਲਾ ਮਾਸੂਮ ਲੁਧਿਆਣਾ ਤੋਂ ਬਰਾਮਦ, ਘਰ ਦਾ ਭੇਤੀ ਹੀ ਨਿਕਲਿਆ ਮੁਲਜ਼ਮ

ਪੀਟੀਸੀ ਨਿਊਜ਼ ਡੈਸਕ: 17 ਮਾਰਚ ਨੂੰ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਤੋਂ ਅਗਵਾ (Kidnappping) ਕੀਤੇ ਗਏ 9 ਸਾਲਾ ਬੱਚੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ 22 ਸਾਲਾ ਨੌਜਵਾਨ ਹੈ, ਜਿਸ ਨੂੰ ਪੁਲਿਸ (Punjab Police) ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਐਸਪੀ ਡੀ ਆਈਪੀਐਸ ਅਜੇ ਗਾਂਧੀ ਨੇ ਦੱਸਿਆ ਕਿ ਉਨਾਂ ਪਾਸ 17 ਮਾਰਚ ਨੂੰ ਨੌ ਸਾਲਾ ਬੱਚੇ ਨੂੰ ਅਗਵਾਹ ਕਰਨ ਦੀ ਸ਼ਿਕਾਇਤ ਪੁੱਜੀ ਸੀ। ਉਪਰੰਤ ਰਾਮਪੁਰਾ ਫੂਲ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਆਲੇ-ਦੁਆਲੇ ਪਿੰਡਾਂ ਦੇ ਸੀਸੀਟੀਵੀ ਕੈਮਰੇ ਫਰੋਲੇ ਗਏ। ਇਸ ਵਿੱਚ ਮੁਲਜ਼ਮ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ, ਜਿਸ ਕਾਰਨ ਡਰਦੇ ਹੋਏ ਅਗਵਾਕਰਤਾ ਨੌਜਵਾਨ ਵੱਲੋਂ ਬੱਚੇ ਨੂੰ ਸੁਰੱਖਿਤ ਸੁੰਨਸਾਨ ਥਾਂ 'ਤੇ ਛੱਡ ਦਿੱਤਾ ਗਿਆ ਅਤੇ ਇਸ ਦੌਰਾਨ ਹੀ ਇੱਕ ਵੀਡੀਓ ਬਣਾ ਕੇ ਕਿਡਨੈਪ ਕੀਤੇ ਗਏ ਬੱਚੇ ਦੇ ਮਾਪਿਆਂ ਨੂੰ ਭੇਜੀ ਗਈ।


50 ਲੱਖ ਦੀ ਮੰਗੀ ਸੀ ਫਿਰੌਤੀ

ਵੀਡੀਓ ਭੇਜ ਕੇ ਅਗਵਾਕਾਰ ਨੌਜਵਾਨ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੁਲਿਸ ਨੇ ਇਸ ਦੌਰਾਨ ਜਦੋਂ ਬੱਚੇ ਨੂੰ ਬਰਾਮਦ ਕਰ ਲਿਆ ਤਾਂ ਮੁਲਜ਼ਮ ਦੀ ਭਾਲ ਕੀਤੀ ਗਈ ਅਤੇ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਬੱਚੇ ਦੇ ਪਿਤਾ ਕੋਲ ਹੀ ਕਰਦਾ ਰਿਹਾ ਹੈ ਕੰਮ

ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮਲੇਰਕੋਟਲਾ ਦਾ ਹੀ ਰਹਿਣ ਵਾਲਾ ਮੁਹੰਮਦ ਆਰਿਫ਼ ਹੈ ਅਤੇ ਇਹ ਬੱਚੇ ਦੇ ਪਿਤਾ ਪਾਸ ਹੀ ਫਿਜੀਓਥਰੈਪੀ (Physiotherapy) ਦਾ ਕੰਮ ਸਿੱਖਦਾ ਸੀ। ਮੁਲਜ਼ਮ ਇਸ ਸਮੇਂ ਲੁਧਿਆਣਾ ਵਿਖੇ ਛੋਟਾ ਜਾ ਕਲੀਨਿਕ ਚਲਾਉਂਦਾ ਸੀ, ਜਿਸ ਨੇ ਪੈਸਿਆਂ ਦੇ ਲਾਲਚ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

- IPL 2024 ਦੀ ਮੇਜ਼ਬਾਨੀ ਲਈ ਤਿਆਰ ਪੰਜਾਬ ਦਾ ਨਵਾਂ ਸਟੇਡੀਅਮ, ਪੰਜਾਬ ਕਿੰਗਜ਼ ਦੇ ਮੈਚ ਨਾਲ ਹੋਵੇਗੀ ਸ਼ੁਰੂਆਤ

- iPhone ਤੋਂ Android 'ਚ ਟਰਾਂਸਫਰ ਕਰਨਾ ਚਾਹੁੰਦੇ ਹੋ ਵਟਸਐਪ ਚੈਟ ? ਤਾਂ ਇਥੇ ਜਾਣੋ ਆਸਾਨ ਤਰੀਕਾ

- ਪੰਜਾਬ ਦੇ ਸਾਰੇ ਪੁਲਿਸ ਅਧਿਕਾਰੀ/ਕਰਮਚਾਰੀ ਚੋਣ ਕਮਿਸ਼ਨ ਦੇ ਡੈਪੂਟੇਸ਼ਨ 'ਤੇ: ਸਿਬਿਨ ਸੀ

- Holi Bank Holiday: ਹੋਲੀ ਕਾਰਨ ਬੈਂਕਾਂ 'ਚ ਰਹਿਣਗੀਆਂ ਛੁੱਟੀਆਂ, ਜ਼ਰੂਰੀ ਕੰਮ ਹੁਣ ਪੂਰੇ ਕਰੋ

-

Top News view more...

Latest News view more...