Fri, Jul 12, 2024
Whatsapp

Python Swallowed Woman: ਲਾਪਤਾ ਹੋਈ ਪਤਨੀ ਤਾਂ ਪਤੀ ਨੇ ਵੱਢ ਦਿੱਤਾ ਅਜਗਰ ! ਜਾਣੋ ਕਾਰਨ

ਇੰਡੋਨੇਸ਼ੀਆ ਵਿੱਚ ਇੱਕ ਮਹਿਲਾ ਆਪਣੇ ਬੱਚੇ ਲਈ ਦਵਾਈ ਲੈਣ ਗਈ ਸੀ, ਪਰ ਵਾਪਿਸ ਘਰ ਨਹੀਂ ਆਈ। ਪਤੀ ਜਦੋਂ ਆਪਣੀ ਪਤਨੀ ਦੀ ਭਾਲ ਲਈ ਗਿਆ ਤਾਂ ਉਸ ਨੇ ਅਜਗਰ ਨੂੰ ਹੀ ਵੱਢ ਦਿੱਤਾ, ਜਾਣੋ ਕਾਰਨ...

Reported by:  PTC News Desk  Edited by:  Dhalwinder Sandhu -- July 08th 2024 12:10 PM
Python Swallowed Woman: ਲਾਪਤਾ ਹੋਈ ਪਤਨੀ ਤਾਂ ਪਤੀ ਨੇ ਵੱਢ ਦਿੱਤਾ ਅਜਗਰ ! ਜਾਣੋ ਕਾਰਨ

Python Swallowed Woman: ਲਾਪਤਾ ਹੋਈ ਪਤਨੀ ਤਾਂ ਪਤੀ ਨੇ ਵੱਢ ਦਿੱਤਾ ਅਜਗਰ ! ਜਾਣੋ ਕਾਰਨ

Python Swallowed Woman: ਸੱਪ ਇਨਸਾਨਾਂ ਲਈ ਬਹੁਤ ਖਤਰਨਾਕ ਹੁੰਦੇ ਹਨ। ਇਹਨਾਂ ਵਿੱਚੋਂ ਕੁਝ ਜ਼ਹਿਰੀਲੇ ਨਹੀਂ ਹਨ, ਪਰ ਸੱਪਾਂ ਦੀਆਂ ਕੁਝ ਅਜਿਹੀਆਂ ਕਿਸਮਾਂ ਹਨ ਜੋ ਜੇਕਰ ਇੱਕ ਵਾਰ ਹਮਲਾ ਕਰ ਦੇਣ ਤਾਂ ਮਨੁੱਖ ਦਾ ਕੋਈ ਨਿਸ਼ਾਨ ਨਹੀਂ ਛੱਡਦੀਆਂ। ਅਜਿਹੀ ਹੀ ਇੱਕ ਖਬਰ ਇੰਡੋਨੇਸ਼ੀਆ ਤੋਂ ਸਾਹਮਣੇ ਆਈ ਹੈ। 

ਘਰੋਂ ਦਵਾਈ ਲੈਣ ਗਈ ਸੀ ਔਰਤ


ਦਰਾਅਸਰ ਦੱਖਣੀ ਸੁਲਾਵੇਸੀ ਸੂਬੇ ਦੇ ਸੀਤੇਬਾ ਪਿੰਡ ਵਿੱਚ ਮੰਗਲਵਾਰ ਨੂੰ ਸਿਰਿਆਤੀ ਨਾਂ ਦੀ 36 ਸਾਲਾ ਔਰਤ ਆਪਣੇ ਬੱਚੇ ਲਈ ਦਵਾਈ ਲੈਣ ਘਰੋਂ ਨਿਕਲੀ ਸੀ, ਪਰ ਉਹ ਲਾਪਤਾ ਹੋ ਗਈ। ਔਰਤ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਤੀ ਨੇ ਸਿਰਿਆਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਘਰ ਤੋਂ 500 ਮੀਟਰ ਦੀ ਦੂਰੀ 'ਤੇ ਪਤੀ ਨੂੰ ਆਪਣੀ ਪਤਨੀ ਦੀਆਂ ਚੱਪਲਾਂ ਅਤੇ ਕੱਪੜੇ ਮਿਲੇ, ਪਰ ਔਰਤ ਦਾ ਕੋਈ ਸੁਰਾਗ ਨਾ ਮਿਲਿਆ। ਫਿਰ ਪਿੰਡ ਦੇ ਲੋਕਾਂ ਨੇ ਇੱਕ ਅਜਗਰ ਨੂੰ ਦੇਖਿਆ। ਸਾਰਿਆਂ ਨੂੰ ਸ਼ੱਕ ਸੀ ਕਿ ਸ਼ਾਇਦ ਔਰਤ ਨੂੰ ਅਜਗਰ ਨੇ ਨਿਗਲ ਲਿਆ ਹੈ। ਇਸ ਤੋਂ ਬਾਅਦ ਉਹਨਾਂ ਨੇ ਅਜਗਰ ਨੂੰ ਵੱਢ ਦਿੱਤਾ ਤੇ ਉਸ ਦੇ ਢਿੱਡ ਵਿੱਚੋਂ ਔਰਤ ਦੀ ਲਾਸ਼ ਮਿਲੀ।

ਮਹਿਨੇ ਵਿੱਚ ਦੂਜਾ ਮਾਮਲਾ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਔਰਤ ਆਪਣੇ ਬੱਚੇ ਲਈ ਦਵਾਈ ਲੈਣ ਗਈ ਸੀ ਤੇ ਉਹ ਲਾਪਤਾ ਹੋ ਗਈ। ਔਰਤ ਦੇ ਪਤੀ ਨੂੰ ਘਰ ਦੇ ਨੇੜੇ ਹੀ ਉਸ ਦੀਆਂ ਚੱਪਲਾਂ ਅਤੇ ਕੱਪੜੇ ਮਿਲੇ। ਫਿਰ ਇਨ੍ਹਾਂ ਲੋਕਾਂ ਨੇ ਇੱਕ ਅਜਗਰ ਦੇਖਿਆ ਤੇ ਉਹਨਾਂ ਨੇ ਉਸ ਨੂੰ ਵੱਢ ਦਿੱਤਾ। ਔਰਤ ਦੀ ਲਾਸ਼ ਅਜਗਰ ਦੇ ਢਿੱਡ ਵਿੱਚ ਸੀ। ਕਿਹਾ ਜਾਂਦਾ ਹੈ ਕਿ ਅਜਗਰ ਇਨਸਾਨਾਂ ਨੂੰ ਨਹੀਂ ਖਾਂਦੇ। ਪਰ ਇੱਕ ਮਹੀਨੇ ਵਿੱਚ ਅਜਿਹਾ ਦੂਜਾ ਮਾਮਲਾ ਮੰਨਿਆ ਜਾ ਰਿਹਾ ਹੈ। ਇਸੇ ਇਲਾਕੇ ਵਿੱਚ ਇੱਕ ਹੋਰ ਔਰਤ ਨੂੰ ਵੀ ਅਜਗਰ ਨੇ ਨਿਗਲ ਲਿਆ ਸੀ।

ਇਹ ਵੀ ਪੜ੍ਹੋ: Babbar Khalsa International: ਅੱਤਵਾਦੀ ਸਿਮਰਨਜੀਤ ਬਬਲੂ ਗ੍ਰਿਫਤਾਰ, ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੇ ਕਤਲ ਦਾ ਹੈ ਮੁੱਖ ਮੁਲਜ਼ਮ

- PTC NEWS

Top News view more...

Latest News view more...

PTC NETWORK