Tue, Jul 28, 2026
Whatsapp

Punjab Paper Leak : ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਪੇਪਰ ਲੀਕ ਦਾ ਸੱਚ ਸਾਹਮਣੇ ਲਿਆ ਸਕਦੀ ਹੈ; ਅਕਾਲੀ ਦਲ ਜਾਰੀ ਕੀਤੇ ਅੰਕੜੇ

Pharmacy Paper Leak : ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਆਪ ਅਤੇ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਸਮੇਤ ਹੋਰ ਆਗੂ ਇਹ ਗਲਤ ਬਿਰਤਾਂਤ ਸਿਰਜਣਾ ਚਾਹੁੰਦੇ ਹਨ ਕਿ ਇਹ ਇਕ ਨਕਲ ਦਾ ਕੇਸ ਹੈ ਜਿਸ ਵਿਚ ਸਕੈਨਰ ਪੈਨ ਵਰਤਿਆ ਗਿਆ ਜਿਸ ਨਾਲ ਪੇਪਰ ਬਾਹਰ ਭੇਜਿਆ ਗਿਆ ਪਰ ਕੋਈ ਪੇਪਰ ਲੀਕ ਨਹੀਂ ਹੋਇਆ।

Reported by:  PTC News Desk  Edited by:  KRISHAN KUMAR SHARMA -- July 28th 2026 08:12 PM -- Updated: July 28th 2026 08:36 PM
Punjab Paper Leak : ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਪੇਪਰ ਲੀਕ ਦਾ ਸੱਚ ਸਾਹਮਣੇ ਲਿਆ ਸਕਦੀ ਹੈ; ਅਕਾਲੀ ਦਲ ਜਾਰੀ ਕੀਤੇ ਅੰਕੜੇ

Punjab Paper Leak : ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਪੇਪਰ ਲੀਕ ਦਾ ਸੱਚ ਸਾਹਮਣੇ ਲਿਆ ਸਕਦੀ ਹੈ; ਅਕਾਲੀ ਦਲ ਜਾਰੀ ਕੀਤੇ ਅੰਕੜੇ

Pharmacy Paper Leak : ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਸਾਬਤ ਕੀਤਾ ਕਿ ਫਰੀਦਕੋਟ ਪੁਲਿਸ ਨੇ ਫਾਰਮੇਸੀ ਅਫਸਰ ਦੀ ਪ੍ਰੀਖਿਆ ਦੌਰਾਨ ਕੋਈਵੀ  ਸਕੈਨਰ ਪੈਨ ਬਰਾਮਦ ਨਹੀਂ ਕੀਤਾ ਤੇ ਇਸ ਵਾਸਤੇ ਪਾਰਟੀ ਨੇ ਕੇਸ ਦੇ ਰਿਕਵਰੀ ਮੈਮੋ ਜਾਰੀ ਕੀਤੇ, ਜਿਸ ਵਿਚ ਸਪਸ਼ਟ ਦੱਸਿਆ ਗਿਆ ਹੈ ਕਿ ਨਕਲ ਮਾਰਨ ਵਾਲੇ ਵਿਦਿਆਰਥੀਆਂ ਕੋਲੋਂ ਸਿਰਫ ਇਕ ਬਲੂਟੁਥ ਰਿਸੀਵਰ ਤੇ ਮਿਨੀਏਚਰ ਹੈਡਫੋਨ ਹੀ ਰਿਕਵਰ ਕੀਤਾ ਗਿਆ ਹੈ।

ਪੇਪਰ ਲੀਕ ਨੂੰ ਲੈ ਕੇ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ : ਅਕਾਲੀ ਦਲ


ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ (Parambans Singh Bunty Romana), ਜਿਹਨਾਂ ਨੇ ਇਸ ਮਾਮਲੇ ਵਿਚ ਕੇਸ ਵਿਚ ਬਰਾਮਦ ਹੋਏ ਸਮਾਨ ਤੇ FIRs ਦੀ ਕਾਪੀ ਮੀਡੀਆ ਨੂੰ ਜਾਰੀ ਕੀਤੀ, ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਅਤੇ ਇਸਦੇ ਆਗੂ ਭਗਵੰਤ ਮਾਨ (CM Mann) ਤੇ ਮਨੀਸ਼ ਸਿਸੋਦੀਆ ਸਮੇਤ ਹੋਰ ਆਗੂ ਇਹ ਗਲਤ ਬਿਰਤਾਂਤ ਸਿਰਜਣਾ ਚਾਹੁੰਦੇ ਹਨ ਕਿ ਇਹ ਇਕ ਨਕਲ ਦਾ ਕੇਸ ਹੈ ਜਿਸ ਵਿਚ ਸਕੈਨਰ ਪੈਨ ਵਰਤਿਆ ਗਿਆ ਜਿਸ ਨਾਲ ਪੇਪਰ ਬਾਹਰ ਭੇਜਿਆ ਗਿਆ ਪਰ ਕੋਈ ਪੇਪਰ ਲੀਕ ਨਹੀਂ ਹੋਇਆ। ਉਹਨਾਂ ਕਿਹਾ ਕਿ ਜਦੋਂ ਕੋਈ ਸਕੈਨਰ ਪੈਨ ਬਰਾਮਦ ਹੀ ਨਹੀਂ ਹੋਇਆ ਤਾਂ ਇਸਦਾ ਮਤਲਬ ਹੈ ਕਿ ਪੇਪਰ ਪਹਿਲਾਂ ਹੀ ਲੀਕ ਕੀਤਾ ਗਿਆ।

'ਆਪ' ਨੇ ਕੇਸ ਨੂੰ ਰਫਾ-ਦਫਾ ਕਰਨ ਦਾ ਯਤਨ ਕੀਤਾ : ਬੰਟੀ ਰੋਮਾਣਾ 

ਕੇਸ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ। ਜੇਕਰ ਕੁਝ ਵਿਦਿਆਰਥੀਆਂ ਕੋਲੋਂ ਬਲੂਟੁੱਥ ਯੰਤਰ ਫੜੇ ਗਏ ਹਨ, ਜਿਹਨਾਂ ਦਾ ਮੀਡੀਆ ਵਿਚ ਜ਼ਿਕਰ ਨਹੀਂ ਆਇਆ ਹੁੰਦਾ ਤਾਂ ਆਪ ਸਰਕਾਰ ਨੇ ਮਾਮਲੇ ਵਿਚ ਕੇਸ ਵੀ ਦਰਜ ਨਾ ਕੀਤਾ ਹੁੰਦਾ। ਉਹਨਾਂ ਕਿਹਾ ਕਿ ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਭਾਵੇਂ ਵਿਦਿਆਰਥੀਆਂ ਕੋਲੋਂ ਬਲੂਟੁੱਥ ਰਿਸੀਵਰ ਯੰਤਰ ਤੇ ਮਿਲੀਏਚਰ 19 ਜੁਲਾਹੀ ਨੂੰ ਸਵੇਰੇ 11.00 ਵਜੇ ਫੜੇ ਗਏ, ਫਰੀਦਕੋਟ ਪੁਲਿਸ ਨੇ 15 ਘੰਟੇ ਬਾਅਦ ਮਾਮਲੇ ਵਿਚ ਐਫ ਆਈ ਆਰ ਦਰਜ ਕੀਤੀ। ਉਹਨਾਂ ਕਿਹਾ ਕਿ ਇੰਨੀ ਦੇਰ ਬਾਅਦ ਐਫ ਆਈ ਆਰ ਦਰਜ ਕਰਨ ਤੋਂ ਸਪਸ਼ਟ ਹੈ ਕਿ ਵੱਖ-ਵੱਖ ਸੈਂਟਰ ਹੈਡ ਤੋਂ ਸ਼ਿਕਾਇਤਾਂ ਦੇ ਬਾਵਜੂਦ ਸਰਕਾਰ ਨੇ ਕੇਸ ਨੂੰ ਰਫਾ ਦਫਾ ਕਰਨ ਦਾ ਯਤਨ ਕੀਤਾ।

Punjab University ਚੰਡੀਗੜ੍ਹ ’ਚ PhD ਸਕਾਲਰ ਦੀ ਕਰੰਟ ਲੱਗਣ ਨਾਲ ਮੌਤ, ਭੜਕੇ ਵਿਦਿਆਰਥੀ, VC ਦਫ਼ਤਰ ਘੇਰਿਆ

'ਮਾਮਲੇ ਦੀ ਨਿਰਪੱਖ ਜਾਂਚ ਸਿਰਫ਼ ਹਾਈਕੋਰਟ ਦੀ ਨਿਗਰਾਨੀ ਹੇਠ ਹੀ ਸਹੀ'

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੇਸ ਵਿਚ ਬਹੁਤ ਕੁਝ ਗੜਬੜ ਘੁਟਾਲਾ ਹੈ ਤੇ ਸਿਰਫ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਅਜਿਹਾ ਵੀ ਇਕ ਮਾਮਲਾ ਹੈ ਜਿਸ ਵਿਚ ਇਕ ਸੈਂਟਰ ਦੇ ਪ੍ਰਿੰਸੀਪਲ ਨੇ ਆਪਣੇ ਰਿਸ਼ਤੇਦਾਰ ਹੀ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਕਰ ਦਿੱਤੇ ਤੇ ਹੋਰ ਅਧਿਆਪਕਾਂ ਦੀ ਥਾਂ ਡੀ ਆਈ ਈ ਟੀ ਟੀਚਰ ਤਾਇਨਾਤ ਕੀਤੇ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸੰਗਠਿਤ ਮਾਫੀਆ ਨੇ ਪੇਪਰ ਲੀਕ ਕੀਤਾ ਤੇ ਉਹਨਾਂ ਤੋਂ ਕਰੋੜਾਂ ਰੁਪਏ ਵਸੂਲਣ ਬਦਲੇ ਪ੍ਰਬੰਧ ਕੀਤਾ ਕਿ ਇਹਨਾਂ ਵਿਦਿਆਰਥੀਆਂ ਨੂੰ ਬਲੂਟੁੱਥ ਰਿਸੀਵਰ ਤੇ ਹੈਡਫੋਨ ਮਿਲਣ ਤਾਂ ਜੋ ਇਹ ਸਾਰੇ ਸਵਾਲਾਂ ਦੇ ਸਹੀ ਜਵਾਬ ਦੇ ਸਕਣ।

ਅਕਾਲੀ ਆਗੂ ਨੇ ਸਿੱਖਿਆ ਮੰਤਰੀ ਤੋਂ ਮੰਗਿਆ ਅਸਤੀਫਾ

ਅਕਾਲੀ ਆਗੂ ਰੋਮਾਣਾ ਨੇ ਕਿਹਾ ਕਿ ਹਰਜੋਤ ਬੈਂਸ ਨੂੰ ਸਿੱਖਿਆ ਮੰਤਰੀ ਵਜੋਂ ਅਸਤੀਫਾ ਦੇਣਾ ਪਵੇਗਾ। ਉਹਨਾਂ ਕਿਹਾ ਕਿ ਤੁਸੀਂ ਕੇਂਦਰ ਤੇ ਪੰਜਾਬ ਵਿਚ ਵੱਖੋ ਵੱਖ ਪੈਮਾਨੇ ਨਹੀਂ ਅਪਣਾ ਸਕਦੇ। ਉਹਨਾਂ ਕਿਹਾ ਕਿ ਹਰਜੋਤ ਬੈਂਸ ਇਹ ਕਹਿ ਕੇ ਆਪਣਾ ਖਹਿੜਾ ਛੁਡਾ ਰਹੇ ਹਨ ਕਿ ਫਾਰਮੇਸੀ ਦਾ ਪੇਪਰ ਉਹਨਾਂ ਦੇ ਵਿਭਾਗ ਦੇ ਅਧੀਨ ਨਹੀਂ ਸੀ। ਉਹਨਾਂ ਕਿਹਾ ਕਿ ਬੈਂਸ ਨੂੰ ਪਤਾ ਹੋਣਾ ਚਾਹੀਦਾ ਹੈ ਕਿਇਹ ਪੇਪਰ ਉਹਨਾਂ ਦੇ ਅਧੀਨ ਸਕੂਲਾਂ ਵਿਚ ਲਿਆ ਗਿਆ ਤੇ ਸਰਕਾਰੀ ਸਕੂਲ ਸਟਾਫ ਉਥੇ ਤਾਇਨਾਤਸੀ।  ਉਹਨਾਂ ਕਿਹਾ ਕਿ ਬੈਂਸ ਤੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਉਹਨਾਂ ਨੇ ਆਪ ਸਰਕਾਰ ਦੌਰਾਨ ਸਿੱਖਿਆ ਖੇਤਰ ਵਿਚ ਆਏ ਨਿਘਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਪਾਰਟੀ ਸਿੱਖਿਆ ਖੇਤਰ ਦੀ ਕ੍ਰਾਂਤੀ ਦੀ ਗੱਲ ਕਰਦੀ ਸੀ। ਅਸਲ ਵਿਚ ਇਸਨੇ ਅਕਾਲੀ ਦਲ ਵਿਚ 2018 ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਵਿਚ ਪੜ੍ਹੇ 2.25 ਲੱਖ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਗਿਰਾਵਟ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 1762 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਅਤੇ ਇਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ ਵੱਧ ਕੇ 2400 ਹੋ ਗਈ ਹੈ। ਹਰਜੋਤ ਬੈਂਸ ਤੇ ਆਪ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੇ ਇਸ ਮਾਮਲੇ ਵਿਚ ਝੂਠ ਬੋਲਣ ਨਾਲ ਨਹੀਂ ਸਰਨਾ।

ਇਹ ਵੀ ਪੜ੍ਹੋ...

ਕੀ Johnson and Johnson Baby Powder ਤੋਂ ਹੁੰਦਾ ਹੈ ਕੈਂਸਰ ? ਕੰਪਨੀ ਨੂੰ ਦੇਣੇ ਪੈਣਗੇ 52 ਹਜ਼ਾਰ ਕਰੋੜ ਰੁਪਏ !

ਹਿਮਾਚਲ ਪ੍ਰਦੇਸ਼ ਦੇ ਚੰਬਾ-ਡਲਹੌਜੀ ਰੋਡ ’ਤੇ ਵਾਪਰਿਆ ਵੱਡਾ ਹਾਦਸਾ; ਇੱਕੋਂ ਪਰਿਵਾਰ ਦੇ 5 ਜੀਆਂ ਦੀ ਗਈ ਜਾਨ

Bank of Baroda ਦੇ ਗਾਹਕਾਂ ਦਾ ਡਾਟਾ ਲੀਕ ! ਖਾਤਾ ਜਾਣਕਾਰੀ ਤੋਂ ਲੈ ਕੇ ਆਧਾਰ ਨੰਬਰ ਤੱਕ ਸ਼ਾਮਲ ਹੋਣ ਦਾ ਦਾਅਵਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK