Ajnala News : 'ਆਪ' ਨੂੰ ਅਜਨਾਲਾ 'ਚ ਵੱਡਾ ਝਟਕਾ ! 6 ਜ਼ਿਲ੍ਹਿਆਂ ਦੀ ਕੋਆਰਡੀਨੇਅਰ ਬੀਬੀ ਰਾਜਵਿੰਦਰ ਕੌਰ ਨੇ ਅਕਾਲੀ ਦਲ 'ਚ ਕੀਤੀ ਸ਼ਮੂਲੀਅਤ
Ajnala : ਅਜਨਾਲਾ 'ਚ ਆਮ ਆਦਮੀ ਪਾਰਟੀ (AAP Punjab) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ 6 ਜ਼ਿਲ੍ਹਿਆਂ ਦੀ ਮਹਿਲਾ ਕੋਆਰਡੀਨੇਟਰ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) 'ਚ ਸ਼ਾਮਲ ਹੋ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਰਾਜਵਿੰਦਰ ਕੌਰ (Bibi Rajwinder Kaur) ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪਾਰਟੀ ਅੰਦਰ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ ਅਤੇ ਮੈਦਾਨੀ ਪੱਧਰ ‘ਤੇ ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਕੀਤੀ ਜਾ ਰਹੀ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਦੂਣੀ ਮਿਹਨਤ ਕਰਨਗੇ ਅਤੇ ਹਰ ਤਰੀਕੇ ਨਾਲ ਪਾਰਟੀ ਨੂੰ ਜਿਤਾਉਣਗੇ।
ਇਸ ਮੌਕੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਬੀਬੀ ਰਾਜਵਿੰਦਰ ਕੌਰ ਦਰਜਨਾਂ ਸਾਥੀਆਂ ਸਮੇਤ Shiromani Akali Dal ਵਿੱਚ ਸ਼ਾਮਲ ਹੋ ਗਈਆਂ। ਸਮਾਰੋਹ ਦੌਰਾਨ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਪਾਰਟੀ ਚਿੰਨ ਤੇ ਮਫਲਰ ਪਾ ਕੇ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਅਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਇਸ ਰਾਜਨੀਤਿਕ ਤਬਦੀਲੀ ਨੂੰ ਅਜਨਾਲਾ ਹਲਕੇ ਦੀ ਸਿਆਸਤ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਮਹਿਲਾ ਆਗੂ ਆਪਣੇ ਨਾਲ ਕਾਫੀ ਸੰਖਿਆ ਵਿੱਚ ਵਰਕਰ ਵੀ ਲੈ ਕੇ ਆਈਆਂ ਹਨ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੋਰ ਕਿੰਨੇ ਲੋਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਜਾਂਦੇ ਹਨ।
- PTC NEWS