Amritsar News : ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ SGPC ਪ੍ਰਧਾਨ ਵਲੋਂ ਸੰਗਤ ਨੂੰ ਵਧਾਈਆਂ
Amritsar News : ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਾਰੀ ਸਿੱਖ ਸੰਗਤ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਐਡਵੋਕੇਟ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਪ੍ਰਚੀਨ ਪਰੰਪਰਾ ਦੀ ਚਰਚਾ ਕਰਦਿਆਂ ਦੱਸਿਆ ਕਿ ਅੱਜ ਅੰਮ੍ਰਿਤ ਵੇਲੇ ਤੋਂ ਹੀ ਮੰਜੀ ਸਾਹਿਬ ਹਾਲ ਵਿੱਚ ਸਾਰੇ ਸਮਾਗਮ ਹੋਏ ਜਿੱਥੇ ਪਾਠ ਦੇ ਭੋਗ ਪਏ ਅਤੇ ਸੰਗਤ ਨੇ ਵਿਸ਼ੇਸ਼ ਕੀਰਤਨ ਸੁਣਿਆ।
ਉਨ੍ਹਾਂ ਕਿਹਾ, "ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ" — ਇਹ ਸ਼ਬਦ ਸਾਨੂੰ ਗੁਰੂ ਸਾਹਿਬ ਦੀ ਔਦਾਰਤਾ, ਸੇਵਾ ਅਤੇ ਦਇਆ ਦੀ ਯਾਦ ਦਿਲਾਉਂਦੇ ਹਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੋਟੀ ਉਮਰ ਵਿੱਚ ਹੀ ਦਿੱਲੀ ਵਿੱਚ ਮਰੀਜ਼ਾਂ ਦੀ ਸੇਵਾ ਕਰਕੇ ਸੱਚੀ ਗੁਰਤਾ ਦੀ ਮਿਸਾਲ ਕਾਇਮ ਕੀਤੀ।
- PTC NEWS