ਦਿੱਲੀ ਅਦਾਲਤ ਨੇ 11 ਸਾਲ ਬਾਅਦ ਸੁਣਾਇਆ ਫੈਂਸਲਾ, ਏਅਰ ਹੋਸਟੈੱਸ ਖੁਦਕੁਸ਼ੀ ਕੇਸ ਦਾ ਮੁੱਖ ਮੁਲਜ਼ਮ ਬਰੀ
New Delhi: ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਿਰਸਾ ਦੇ ਵਿਧਾਇਕ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਨੇਤਾ ਗੋਪਾਲ ਕਾਂਡਾ ਨੂੰ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ 'ਚ ਬਰੀ ਕਰ ਦਿੱਤਾ, ਜੋ 5 ਅਗਸਤ 2012 ਨੂੰ ਦਿੱਲੀ ਸਥਿਤ ਉਸ ਦੇ ਘਰ 'ਚ ਮ੍ਰਿਤਕ ਪਾਈ ਗਈ ਸੀ।
ਰਾਉਸ ਐਵੇਨਿਊ ਦੀ ਇੱਕ ਸੈਸ਼ਨ ਅਦਾਲਤ ਨੇ ਇੱਕ ਦਹਾਕੇ ਤੋਂ ਵੱਧ ਪੁਰਾਣੇ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। 2012 ਦੇ ਇਸ ਕੇਸ ਵਿੱਚ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਅਤੇ ਉਨ੍ਹਾਂ ਦੀ ਕਰਮਚਾਰੀ ਅਰੁਣਾ ਚੱਢਾ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਕੀ ਹੈ ਪੂਰਾ ਮਾਮਲਾ:
ਗੀਤਿਕਾ, ਜੋ ਕਿ ਗੋਪਾਲ ਕਾਂਡਾ ਦੀ ਏਅਰਲਾਈਨਜ਼ ਕੰਪਨੀ MDLR ਵਿੱਚ ਏਅਰ ਹੋਸਟੈੱਸ ਸੀ ਜਿਸਨੇ 5 ਅਗਸਤ 2012 ਨੂੰ ਅਸ਼ੋਕ ਵਿਹਾਰ ਦੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਆਪਣੇ ਸੁਸਾਈਡ ਨੋਟ ਵਿੱਚ ਉਸਨੇ ਵਿਧਾਇਕ ਗੋਪਾਲ ਕਾਂਡਾ ਅਤੇ ਅਰੁਣਾ ਚੱਢਾ, ਜੋ ਕਿ ਉਸਦੀ MDLR ਕੰਪਨੀ ਵਿੱਚ ਇੱਕ ਸੀਨੀਅਰ ਮੈਨੇਜਰ ਸੀ, ਉਸਨੂੰ ਇਸ ਕਦਮ ਲਈ ਜ਼ਿੰਮੇਵਾਰ ਠਹਿਰਾਇਆ ਸੀ। ਫਰਵਰੀ 2013 ਵਿੱਚ ਗੀਤਿਕਾ ਦੀ ਮੌਤ ਤੋਂ ਲਗਭਗ ਛੇ ਮਹੀਨੇ ਬਾਅਦ ਉਸਦੀ ਮਾਂ ਅਨੁਰਾਧਾ ਸ਼ਰਮਾ ਨੇ ਵੀ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ।
ਗੋਪਾਲ ਕਾਂਡਾ ਸਨ ਮੁੱਖ ਮੁਲਜ਼ਮ:
ਸਿਰਸਾ ਦੇ ਵਿਧਾਇਕ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਨੇਤਾ ਗੋਪਾਲ ਕਾਂਡਾ ਇਸ ਮਾਮਲੇ ਦੇ ਮੁੱਖ ਆਰੋਪੀ ਸਨ। ਜਿਸ ਕਰਕੇ ਉਨ੍ਹਾਂ ਨੂੰ ਲਗਭਗ 18 ਮਹੀਨੇ ਜੇਲ ਵਿੱਚ ਰਹਿਣਾ ਪਿਆ। ਮਾਰਚ 2014 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਗੀਤਿਕਾ ਦੀ ਖੁਦਕੁਸ਼ੀ ਤੋਂ ਕਰੀਬ 6 ਮਹੀਨੇ ਬਾਅਦ ਗਤੀਕਾ ਦੀ ਮਾਂ ਨੇ ਵੀ ਖੁਦਕੁਸ਼ੀ ਕਰ ਲਈ। ਉਸ ਨੇ ਵੀ ਆਪਣੀ ਮੌਤ ਲਈ ਗੋਪਾਲ ਕਾਂਡਾ ਨੂੰ ਜ਼ਿੰਮੇਵਾਰ ਠਹਿਰਾਇਆ।
- PTC NEWS