Thu, Oct 24, 2024
Whatsapp

Centipede Found In Ice-Cream: ਉਂਗਲੀ ਤੋਂ ਬਾਅਦ ਹੁਣ ਆਈਸਕ੍ਰੀਮ ’ਚੋਂ ਨਿਕਲਿਆ ਕੰਨਖਜੂਰਾ, ਵੀਡੀਓ ਦੇਖ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਸੈਕਟਰ-12 ਖੇਤਰ ਵਿੱਚ ਔਨਲਾਈਨ ਆਰਡਰ ਕੀਤੀ ਅਮੂਲ ਆਈਸਕ੍ਰੀਮ ਦੇ ਅੰਦਰੋਂ ਇੱਕ ਸੈਂਟੀਪੀਡ ਦੇਖਿਆ ਗਿਆ। ਜਿਸ ਤੋਂ ਬਾਅਦ ਕਾਫੀ ਹੰਗਾਮਾ ਮਚ ਗਿਆ।

Reported by:  PTC News Desk  Edited by:  Aarti -- June 16th 2024 01:00 PM
Centipede Found In Ice-Cream: ਉਂਗਲੀ ਤੋਂ ਬਾਅਦ ਹੁਣ ਆਈਸਕ੍ਰੀਮ ’ਚੋਂ ਨਿਕਲਿਆ ਕੰਨਖਜੂਰਾ, ਵੀਡੀਓ ਦੇਖ ਹੋ ਜਾਓਗੇ ਹੈਰਾਨ

Centipede Found In Ice-Cream: ਉਂਗਲੀ ਤੋਂ ਬਾਅਦ ਹੁਣ ਆਈਸਕ੍ਰੀਮ ’ਚੋਂ ਨਿਕਲਿਆ ਕੰਨਖਜੂਰਾ, ਵੀਡੀਓ ਦੇਖ ਹੋ ਜਾਓਗੇ ਹੈਰਾਨ

Centipede Found In Amul Ice-Cream: ਜੇਕਰ ਤੁਸੀਂ ਵੀ ਆਈਸਕ੍ਰੀਮ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ਵਿੱਚ ਸੈਂਟੀਪੀਡ ਯਾਨੀ ਕੰਨਖਜ਼ੂਰਾ ਪਾਇਆ ਗਿਆ ਹੈ। 

ਦੱਸ ਦਈਏ ਕਿ ਸੈਕਟਰ-12 ਖੇਤਰ ਵਿੱਚ ਔਨਲਾਈਨ ਆਰਡਰ ਕੀਤੀ ਅਮੂਲ ਆਈਸਕ੍ਰੀਮ ਦੇ ਅੰਦਰੋਂ ਇੱਕ ਸੈਂਟੀਪੀਡ ਦੇਖਿਆ ਗਿਆ। ਜਿਸ ਤੋਂ ਬਾਅਦ ਕਾਫੀ ਹੰਗਾਮਾ ਮਚ ਗਿਆ। ਇਸ ਦੌਰਾਨ ਆਈਸਕ੍ਰੀਮ ਆਨਲਾਈਨ ਆਰਡਰ ਕਰਨ ਵਾਲੀ ਔਰਤ ਨੇ ਬਲਿੰਕਇਟ ਨੂੰ ਸ਼ਿਕਾਇਤ ਕੀਤੀ।


ਜਾਣਕਾਰੀ ਮੁਤਾਬਕ ਨੋਇਡਾ ਨਿਵਾਸੀ ਦੀਪਾ ਦੇਵੀ ਨੇ ਅੱਜ ਸਵੇਰੇ ਆਪਣੇ ਬੱਚਿਆਂ ਲਈ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਉਸ ਨੇ 195 ਰੁਪਏ ਵਿੱਚ ਆਨਲਾਈਨ ਮਰਾਹੀਂ ਅਮੂਲ ਕੰਪਨੀ ਦੀ ਵਨੀਲਾ ਮੈਜਿਕ ਫਲੇਵਰ ਆਈਸਕ੍ਰੀਮ ਆਰਡਰ ਕੀਤੀ ਸੀ।

ਆਰਡਰ ਮਿਲਣ ਤੋਂ ਬਾਅਦ ਜਦੋਂ ਉਸ ਨੇ ਇਸ ਨੂੰ ਖੋਲ੍ਹਿਆ ਤਾਂ ਉਸ ਦੇ ਅੰਦਰ ਇਕ ਸੈਂਟੀਪੀਡ ਰੇਂਗਦਾ ਦੇਖਿਆ। ਇਹ ਦੇਖ ਕੇ ਉਹ ਬਹੁਤ ਘਬਰਾ ਗਈ। ਇਸ ਤੋਂ ਤੁਰੰਤ ਬਾਅਦ, ਉਸਨੇ ਬਲਿੰਕਇਟ ਨੂੰ ਸ਼ਿਕਾਇਤ ਕੀਤੀ। ਬਲਿੰਕਇਟ ਦੁਆਰਾ ਉਸਨੂੰ ਪੈਸੇ ਵਾਪਸ ਕਰ ਦਿੱਤੇ ਗਏ ਹਨ। ਬਲਿੰਕਇਟ ਕਸਟਮਰ ਕੇਅਰ ਨੇ ਕਿਹਾ ਕਿ ਅਮੂਲ ਮੈਨੇਜਰ ਉਨ੍ਹਾਂ ਨਾਲ ਸੰਪਰਕ ਕਰੇਗਾ। ਪਰ ਅਜੇ ਤੱਕ ਅਮੂਲ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

ਕਾਬਿਲੇਗੌਰ ਹੈ ਕਿ ਮੁੰਬਈ ਵਿੱਚ ਵੀ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ਵਿੱਚ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਦੇ ਮਲਾਡ ਇਲਾਕੇ 'ਚ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ਕੋਨ ਦੇ ਅੰਦਰ ਮਨੁੱਖੀ ਉਂਗਲੀ ਦਾ ਟੁਕੜਾ ਮਿਲਿਆ ਹੈ। ਉਂਗਲੀ ਦਾ ਟੁਕੜਾ ਮਿਲਣ 'ਤੇ ਹੰਗਾਮਾ ਹੋ ਗਿਆ।

ਇਸ ਦੌਰਾਨ ਆਈਸਕ੍ਰੀਮ ਆਨਲਾਈਨ ਆਰਡਰ ਕਰਨ ਵਾਲੇ ਡਾਕਟਰ ਨੇ ਇਸ ਮਾਮਲੇ ਦੀ ਸੂਚਨਾ ਮਲਾਡ ਪੁਲਸ ਸਟੇਸ਼ਨ ਨੂੰ ਦਿੱਤੀ। ਮਲਾਡ ਪੁਲੀਸ ਨੇ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਈਸਕ੍ਰੀਮ 'ਚ ਮਿਲੇ ਮਨੁੱਖੀ ਸਰੀਰ ਦੇ ਅੰਗ ਨੂੰ ਜਾਂਚ ਲਈ ਐੱਫਐੱਸਐੱਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Father's Day 2024 History: ਕਿਉਂ ਮਨਾਇਆ ਜਾਂਦਾ ਹੈ 'ਫਾਦਰਜ਼ ਡੇ'? ਜਾਣੋ ਇਸ ਦਿਨ ਦਾ ਇਤਿਹਾਸ ਅਤੇ ਵਿਸ਼ੇਸ਼ ਮਹੱਤਤਾ

- PTC NEWS

Top News view more...

Latest News view more...

PTC NETWORK