Tue, Aug 4, 2026
Whatsapp

Air India Flight ’ਚ ਮੁੜ ਵਾਪਰਿਆ ਵੱਡਾ ਹਾਦਸਾ ; Turbulence ’ਚ ਫਸ ਗਈ ਫਲਾਈਟ, ਦੇਖੋ ਵੀਡੀਓ

ਏਅਰ ਇੰਡੀਆ ਦੀ ਇੱਕ ਉਡਾਣ ਦੌਰਾਨ ਅਸਮਾਨ ’ਚ ਅੱਜ ਤੇਜ਼ ਹਲਚਲ ਹੋਣ ਕਾਰਨ ਕਈ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਜ਼ਖਮੀ ਹੋ ਗਏ। ਹਾਲਾਂਕਿ, ਸੱਟਾਂ ਮਾਮੂਲੀ ਸਨ। ਜਹਾਜ਼ ਫੁਕੇਟ ਤੋਂ ਦਿੱਲੀ ਜਾ ਰਿਹਾ ਸੀ। ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

Reported by:  PTC News Desk  Edited by:  Aarti -- August 04th 2026 02:40 PM -- Updated: August 04th 2026 03:01 PM
Air India Flight ’ਚ ਮੁੜ ਵਾਪਰਿਆ ਵੱਡਾ ਹਾਦਸਾ ; Turbulence ’ਚ ਫਸ ਗਈ ਫਲਾਈਟ, ਦੇਖੋ ਵੀਡੀਓ

Air India Flight ’ਚ ਮੁੜ ਵਾਪਰਿਆ ਵੱਡਾ ਹਾਦਸਾ ; Turbulence ’ਚ ਫਸ ਗਈ ਫਲਾਈਟ, ਦੇਖੋ ਵੀਡੀਓ

ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਟਰਬੂਲੈਂਸ ’ਚ ਫਸ ਗਈ। ਜਿਸ ਕਾਰਨ ਕਈ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਮੂਲੀ ਜ਼ਖਮੀ ਹੋ ਗਏ। ਹਾਲਾਂਕਿ ਮੰਗਲਵਾਰ ਸਵੇਰੇ 8:30 ਵਜੇ ਜਹਾਜ਼ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। ਜ਼ਖਮੀ ਯਾਤਰੀਆਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਅਤੇ ਵਸੰਤ ਕੁੰਜ ਦੇ ਫੋਰਟਿਸ ਹਸਪਤਾਲ ਅਤੇ ਸਪਾਈਨ ਇੰਜਰੀ ਸੈਂਟਰ ਲਿਜਾਇਆ ਗਿਆ। ਏਅਰ ਇੰਡੀਆ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।

ਘਟਨਾ ਤੋਂ ਬਾਅਦ ਜ਼ਖਮੀ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਵ੍ਹੀਲਚੇਅਰਾਂ 'ਤੇ ਬਿਠਾ ਕੇ ਐਂਬੂਲੈਂਸਾਂ ਵਿੱਚ ਲਿਜਾਇਆ ਜਾ ਰਿਹਾ ਦਿਖਾਇਆ ਗਿਆ ਹੈ। ਯਾਤਰੀਆਂ ਦੀਆਂ ਅੱਖਾਂ, ਹੱਥਾਂ ਅਤੇ ਗਰਦਨ ਦੀਆਂ ਸੱਟਾਂ 'ਤੇ ਪੱਟੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਹਾਲਾਂਕਿ, ਜ਼ਖਮੀਆਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ 12 ਯਾਤਰੀ ਜ਼ਖਮੀ ਹੋਏ ਹਨ। 


ਜਹਾਜ਼ ਵਿੱਚ 100 ਤੋਂ ਵੱਧ ਲੋਕ ਸਵਾਰ ਸਨ: ਯਾਤਰੀ ਦਾ ਦਾਅਵਾ

ਇੱਕ ਯਾਤਰੀ ਨੇ  ਦੱਸਿਆ ਕਿ ਸਵੇਰ ਦਾ ਸਮਾਂ ਸੀ ਅਤੇ ਉਡਾਣ ਡੇਢ ਘੰਟੇ ਤੋਂ ਰਵਾਨਾ ਹੋਈ ਸੀ। ਜਦੋਂ ਉਹ ਉਡਾਣ ਦੇ ਅੰਦਰ ਸੁੱਤੇ ਪਏ ਸੀ ਤਾਂ ਫਲਾਈਟ ’ਚ ਤੇਜ਼ ਹਲਚਲ ਹੋਣ ਲੱਗੀ। ਅਜਿਹਾ ਤਕਰੀਬਨ 2 ਤੋਂ 3 ਮਿੰਟ ਤੱਕ ਜਾਰੀ ਰਿਹਾ। ਇਸ ਦੌਰਾਨ 15-20 ਯਾਤਰੀ ਜ਼ਖਮੀ ਹੋਏ ਹਨ। ਉਸਨੇ ਅੱਗੇ ਕਿਹਾ ਕਿ ਹਾਲਾਂਕਿ ਸਹੀ ਗਿਣਤੀ ਅਣਜਾਣ ਹੈ, ਜਹਾਜ਼ ਵਿੱਚ 100 ਤੋਂ ਵੱਧ ਲੋਕ ਸਵਾਰ ਸੀ। ਉਨ੍ਹਾਂ ਵਿੱਚੋਂ 70 ਤੋਂ 80% ਜ਼ਖਮੀ ਹੋਏ ਹਨ। ਮੁੱਢਲੀ ਜਾਂਚ ਚੱਲ ਰਹੀ ਹੈ। 

ਏਅਰ ਇੰਡੀਆ ਨੇ ਇਸ ਘਟਨਾ ਬਾਰੇ ਕੀ ਕਿਹਾ?

ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 4 ਅਗਸਤ ਨੂੰ, ਫੁਕੇਟ ਤੋਂ ਦਿੱਲੀ ਜਾ ਰਹੀ ਫਲਾਈਟ AI2379 ਨੂੰ ਉਡਾਣ ਦੌਰਾਨ ਥੋੜ੍ਹੀ ਜਿਹੀ ਹਲਚਲ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਤੀਜੇ ਵਜੋਂ ਜਹਾਜ਼ ਦੀ ਉਚਾਈ ਵਿੱਚ ਅਚਾਨਕ ਬਦਲਾਅ ਆਇਆ। ਪਾਇਲਟ ਨੇ ਬਾਅਦ ਵਿੱਚ ਦਿੱਲੀ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ। ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹੁਣ ਤੱਕ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।

ਬੁਲਾਰੇ ਨੇ ਦੱਸਿਆ ਕਿ ਕੁਝ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਏਅਰ ਇੰਡੀਆ ਦੀ ਹਵਾਈ ਅੱਡਾ ਟੀਮ ਅਤੇ ਮੈਡੀਕਲ ਸਟਾਫ ਦੁਆਰਾ ਸਾਵਧਾਨੀਪੂਰਵਕ ਮੁਲਾਂਕਣ ਅਤੇ ਇਲਾਜ ਲਈ ਹਵਾਈ ਅੱਡੇ 'ਤੇ ਇੱਕ ਮੈਡੀਕਲ ਸਹੂਲਤ ਵਿੱਚ ਲਿਜਾਇਆ ਗਿਆ ਹੈ।

ਬੁਲਾਰੇ ਨੇ ਇਹ ਵੀ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਵੱਡੀ ਤਰਜੀਹ ਹੈ। ਉਸਨੇ ਅੱਗੇ ਕਿਹਾ ਕਿ ਅਸੀਂ ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਜਾਂਚ ਵਿੱਚ ਸਬੰਧਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। 

ਇਹ ਵੀ ਪੜ੍ਹੋ  : Canada Cocaine Case News : ਕੈਨੇਡਾ ’ਚ ਭਾਰਤੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਵੱਡੀ ਰਾਹਤ , ਕੋਕੀਨ ਦੀ ਤਸਕਰੀ ਦਾ ਮਾਮਲਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK