Allegation On Mullanpur Dakha SHO : ਐਸਐਚਓ ’ਤੇ ਲੱਗੇ ਮਹਿਲਾ ਕਾਂਸਟੇਬਲ ਨਾਲ ਜ਼ਬਰਜਨਾਹ ਕਰਨ ਦੇ ਇਲਜ਼ਾਮ, ਪੀੜਤਾ ਨੂੰ ਪਹਿਲਾ ਬੇਟੀ ਬੁਲਾਉਂਦਾ ਸੀ ਉਕਤ ਮੁਲਜ਼ਮ
Allegation On Mullanpur Dakha SHO : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਐਸਐਚਓ ’ਤੇ ਇੱਕ ਮਹਿਲਾ ਦੇ ਨਾਲ ਜਬਰਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਉਕਤ ਪੀੜਤ ਮਹਿਲਾ ਕਾਂਸਟੇਬਲ ਦੱਸੀ ਜਾ ਰਹੀ ਹੈ। ਜਿਸ ਨੇ ਇਲਜ਼ਾਮ ਲਗਾਏ ਹਨ ਕਿ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰਜਨਾਹ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਐਸਐਚਓ ’ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਮਹਿਲਾ ਦੀ ਵੀਡੀਓ ਬਣਾਈ ਹੋਈ ਸੀ ਜਿਸ ਨਾਲ ਉਹ ਮਹਿਲਾ ਨੂੰ ਬਲੈਕਮੇਲ ਕਰ ਰਿਹਾ ਸੀ। ਕਿ ਉਹ ਉਸਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਂਗਾ। ਇਨ੍ਹਾਂ ਹੀ ਨਹੀਂ ਐਸਐਚਓ ਵੱਲੋਂ ਪੀੜਤਾ ਮਹਿਲਾ ਨੂੰ ਪਹਿਲਾਂ ਬੇਟੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਫਿਲਹਾਲ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਕੋਈ ਗ੍ਰਿਫਤਾਰ ਨਹੀਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕਈ ਸਾਲ ਮਹਿਲਾ ਕਾਂਸਟੇਬਲ ਦੇ ਨਾਲ ਜਬਰਜਨਾਹ ਕਰਦਾ ਰਿਹਾ ਹੈ। ਖੈਰ ਪੁਲਿਸ ਵੱਲੋਂ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਪੀੜਤਾ ਦੀ ਸਿਕਾਇਤ ਮਗਰੋਂ ਉਕਤ ਐਸਐਚਓ ਦੇ ਖਿਲਾਫ 376, 506 ਆਈਪੀਸੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਤਫਤੀਸ਼ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦਾ ਇਸ ਮਾਮਲੇ ’ਚ ਲਿੰਕ ਸਾਹਮਣੇ ਆਇਆ ਤਾਂ ਉਸਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Panchayat Election 2024 : ਪੰਜਾਬ ਦੇ ਇਸ ਪਿੰਡ ’ਚ ਸਰਪੰਚੀ ਲਈ ਲੱਗੀ ਕਰੋੜਾਂ ਦੀ ਬੋਲੀ, ਰਿਕਾਰਡ ਹੋਇਆ ਕਾਇਮ
- PTC NEWS