Sat, Dec 13, 2025
Whatsapp

UK 'ਚ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਜਬਰ ਜ਼ਿਨਾਹ ,ਆਰੋਪੀ ਬੋਲੇ - ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇੱਥੇ ਕੋਈ ਹੱਕ ਨਹੀਂ

Sikh woman Rape in UK: ਯੂਕੇ ਦੇ ਓਲਡਬਰੀ ਪਾਰਕ ਵਿੱਚ ਇੱਕ ਭਾਰਤੀ ਮੂਲ ਦੀ ਇੱਕ ਲੜਕੀ 'ਤੇ ਨਸਲੀ ਹਮਲੇ ਅਤੇ ਗੈਂਗਰੇਪ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਨੂੰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਜਬਰ ਜ਼ਿਨਾਹ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਨਸਲੀ ਹਮਲੇ ਦੇ ਆਧਾਰ 'ਤੇ ਇਸਦੀ ਜਾਂਚ ਕਰ ਰਹੀ ਹੈ

Reported by:  PTC News Desk  Edited by:  Shanker Badra -- September 13th 2025 03:03 PM
UK 'ਚ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਜਬਰ ਜ਼ਿਨਾਹ ,ਆਰੋਪੀ ਬੋਲੇ - ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇੱਥੇ ਕੋਈ ਹੱਕ ਨਹੀਂ

UK 'ਚ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਜਬਰ ਜ਼ਿਨਾਹ ,ਆਰੋਪੀ ਬੋਲੇ - ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇੱਥੇ ਕੋਈ ਹੱਕ ਨਹੀਂ

 Sikh woman Rape in UK: ਯੂਕੇ ਦੇ ਓਲਡਬਰੀ ਪਾਰਕ ਵਿੱਚ ਇੱਕ ਭਾਰਤੀ ਮੂਲ ਦੀ ਇੱਕ ਲੜਕੀ 'ਤੇ ਨਸਲੀ ਹਮਲੇ ਅਤੇ ਗੈਂਗਰੇਪ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਨੂੰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਲੜਕੀ ਨਾਲ ਦਿਨ-ਦਿਹਾੜੇ ਜਬਰ ਜ਼ਿਨਾਹ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਨਸਲੀ ਹਮਲੇ ਦੇ ਆਧਾਰ 'ਤੇ ਇਸਦੀ ਜਾਂਚ ਕਰ ਰਹੀ ਹੈ।

ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸਨੂੰ ਕਿਹਾ- ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇਸ ਦੇਸ਼ 'ਤੇ ਕੋਈ ਹੱਕ ਨਹੀਂ ਹੈ। ਪੀੜਤਾ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।


2 ਆਰੋਪੀਆਂ ਨੇ ਕੀਤਾ ਅਪਰਾਧ ਕੀਤਾ, ਤਲਾਸ਼ ਜਾਰੀ 

ਜਾਣਕਾਰੀ ਅਨੁਸਾਰ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਵਿੱਚ 2 ਲੋਕ ਸ਼ਾਮਲ ਸਨ। ਪੁਲਿਸ ਅਨੁਸਾਰ ਅਪਰਾਧ ਕਰਨ ਵਾਲੇ ਦੋਵੇਂ ਆਰੋਪੀ ਗੋਰੇ (ਬ੍ਰਿਟਿਸ਼) ਸਨ। ਇੱਕ ਸ਼ੱਕੀ ਥੋੜ੍ਹਾ ਭਾਰੇ ਸਰੀਰ ਵਾਲਾ ਅਤੇ ਉਸਦਾ ਸਿਰ ਮੁੰਨਿਆ ਹੋਇਆ ਸੀ। ਉਸਨੇ ਕਾਲੀ ਸਵੈਟ-ਸ਼ਰਟ ਅਤੇ ਦਸਤਾਨੇ ਪਾਏ ਹੋਏ ਸਨ। ਦੂਜੇ ਸ਼ੱਕੀ ਨੇ ਗ੍ਰੇਅ ਰੰਗ ਦੀ ਜ਼ਿਪ ਵਾਲਾ ਟੌਪ ਪਾਇਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਇਸ ਦਿੱਖ ਦੀ ਪਛਾਣ ਕੀਤੀ ਹੈ।

 CCTV ਫੁਟੇਜ ਖੰਗਾਲਣ 'ਤੇ ਲੱਗੀ ਪੁਲਿਸ  

ਇਸ ਮਾਮਲੇ ਵਿੱਚ ਵੈਸਟ ਮਿਡਲੈਂਡਜ਼ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਖੰਗਾਲਣ ਦਾ ਦਾਇਰਾ ਤੇਜ਼ ਕਰ ਦਿੱਤਾ ਹੈ। ਫੋਰੈਂਸਿਕ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੁਲਿਸ ਬੁਲਾਰੇ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਗੁੱਸਾ ਅਤੇ ਡਰ ਪੈਦਾ ਕੀਤਾ ਹੈ। ਅਸੀਂ ਪੀੜਤਾ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ।

ਯੂਕੇ ਸਿੱਖ ਫੈਡਰੇਸ਼ਨ ਨੇ ਕੀਤੀ ਸਖ਼ਤ ਨਿੰਦਾ 

ਯੂਕੇ ਸਿੱਖ ਫੈਡਰੇਸ਼ਨ ਨੇ ਇਸ ਪੂਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ - ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਇਸ ਵਹਿਸ਼ੀ ਹਮਲੇ ਦੀ ਜਨਤਕ ਨਿੰਦਾ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ ਯੂਕੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਭਵਿੱਖ ਵਿੱਚ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ - ਇਹ ਹਮਲਾ ਇੱਕ ਵਿਅਸਤ ਸੜਕ 'ਤੇ ਦਿਨ-ਦਿਹਾੜੇ ਹੋਇਆ ਅਤੇ ਹੁਣ ਤੱਕ ਕਿਸੇ ਵੀ ਸਿਆਸਤਦਾਨ ਨੇ ਇਸ ਵਹਿਸ਼ੀ ਨਸਲੀ ਅਤੇ ਜਿਨਸੀ ਹਮਲੇ ਦੀ ਜਨਤਕ ਤੌਰ 'ਤੇ ਨਿੰਦਾ ਨਹੀਂ ਕੀਤੀ ਹੈ। ਉਨ੍ਹਾਂ ਮੌਜੂਦਾ ਰਾਜਨੀਤਿਕ ਮਾਹੌਲ ਨੂੰ ਲੋਕਪ੍ਰਿਯਤਾ ਅਤੇ ਐਂਟੀ ਇਮੀਗ੍ਰੇਸ਼ਨ ਰਾਜਨੀਤੀ ਦਾ ਨਤੀਜਾ ਦੱਸਿਆ।

- PTC NEWS

Top News view more...

Latest News view more...

PTC NETWORK
PTC NETWORK