Nitesh Pandey Death: ਨਹੀਂ ਰਹੇ 'ਅਨੁਪਮਾ' ਅਦਾਕਾਰ ਨਿਤੀਸ਼ ਪਾਂਡੇ, ਮੌਤ ਦਾ ਇਹ ਦੱਸਿਆ ਜਾ ਰਿਹਾ ਕਾਰਨ
Nitesh Pandey Death: ਟੀਵੀ ਜਗਤ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਨਿਤੀਸ਼ ਪਾਂਡੇ ਦਾ ਮੰਗਲਵਾਰ 23 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ 51 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਨਿਤੇਸ਼ ਨੂੰ ਹਾਲ ਹੀ ਵਿੱਚ ਰੂਪਾਲੀ ਗਾਂਗੁਲੀ ਦੀ ਅਨੁਪਮਾ ਵਿੱਚ ਦੇਖਿਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਬੀਤੀ 23 ਮਈ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਦਾਕਾਰ ਦੀ ਉਮਰ 51 ਸਾਲ ਸੀ।
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਟੀਵੀ ਇੰਡਸਟਰੀ ਸੋਗ ਵਿੱਚ ਡੁੱਬ ਗਈ ਗਈ ਹੈ। ਇਸ ਤੋਂ ਪਹਿਲਾਂ ਹੀ 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਉਪਾਧਿਆਏ ਦੇ ਦਿਹਾਂਤ ਦੀ ਖ਼ਬਰ ਨੇ ਇੰਡਸਟਰੀ ਨੂੰ ਸੋਗ ਵਿੱਚ ਛੱਡ ਦਿੱਤਾ ਸੀ ਅਤੇ ਹੁਣ ਨਿਤੇਸ਼ ਪਾਂਡੇ ਦੇ ਜਾਣ ਨਾਲ ਵੀ ਲੋਕਾਂ ਨੂੰ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ: 'Sarabhai vs Sarabhai' ਫੇਮ ਵੈਭਵੀ ਉਪਾਧਿਆਏ ਦਾ ਦਿਹਾਂਤ, ਖਾਈ 'ਚ ਡਿੱਗੀ ਕਾਰ
- PTC NEWS