Sat, Jul 20, 2024
Whatsapp

Hoshiarpur News: 2 ਕਿਲੋ ਸੋਨਾ ਲੈ ਕੇ ਫਰਾਰ ਹੋਇਆ ਕਾਰੀਗਰ, ਦੇਖਦੇ ਰਹਿ ਗਏ ਸੁਨਿਆਰੇ

ਦਸੂਹਾ 'ਚ ਇੱਕ ਸੋਨੇ ਦੇ ਗਹਿਣੇ ਬਣਾਉਣ ਵਾਲਾ ਕਾਰੀਗਰ 2 ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ।

Reported by:  PTC News Desk  Edited by:  Dhalwinder Sandhu -- July 10th 2024 02:16 PM
Hoshiarpur News: 2 ਕਿਲੋ ਸੋਨਾ ਲੈ ਕੇ ਫਰਾਰ ਹੋਇਆ ਕਾਰੀਗਰ, ਦੇਖਦੇ ਰਹਿ ਗਏ ਸੁਨਿਆਰੇ

Hoshiarpur News: 2 ਕਿਲੋ ਸੋਨਾ ਲੈ ਕੇ ਫਰਾਰ ਹੋਇਆ ਕਾਰੀਗਰ, ਦੇਖਦੇ ਰਹਿ ਗਏ ਸੁਨਿਆਰੇ

Hoshiarpur News: ਹੁਸ਼ਿਆਰਪੁਰ ਦੇ ਦਸੂਹਾ 'ਚ ਇੱਕ ਸੋਨੇ ਦੇ ਗਹਿਣੇ ਬਣਾਉਣ ਵਾਲਾ ਕਾਰੀਗਰ ਸੁਨਿਆਰਿਆਂ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਸੁਨਿਆਰਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰੀਗਰ ਕਰੀਬ 2 ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ।

ਕਾਰੀਗਰ ਕਰੀਬ ਦੋ ਕਿੱਲੋ ਸੋਨਾ ਲੈ ਕੇ ਫਰਾਰ


ਸਵਰਨਕਾਰ ਸੰਘ ਦੇ ਪ੍ਰਧਾਨ ਸੁਸ਼ੀਲ ਪਡਿਆਲ ਨੇ ਦੱਸਿਆ ਕਿ ਦਸੂਹਾ ਵਿੱਚ ਅਮਿਤ ਕੁਮਾਰ ਵਾਸੀ ਯੂਪੀ ਦਾ ਰਹਿਣ ਵਾਲਾ ਸੀ ਅਤੇ ਉਸ ਕੋਲ ਦਸੂਹਾ ਦਾ ਆਧਾਰ ਕਾਰਡ ਵੀ ਸੀ। ਉਸ ਨੇ ਦੱਸਿਆ ਕਿ ਕਾਰੀਗਰ ਅਮਿਤ ਕੁਮਾਰ ਨੂੰ ਸੁਨਿਆਰਿਆਂ ਨੇ ਗਹਿਣੇ ਬਣਾਉਣ ਲਈ ਦਿੱਤੇ ਸਨ, ਪਰ ਕਾਰੀਗਰ ਕਰੀਬ ਦੋ ਕਿੱਲੋ ਸੋਨਾ ਲੈ ਕੇ ਫਰਾਰ ਹੋ ਗਿਆ।

ਉਨ੍ਹਾਂ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਸਰਾਫਾ ਬਾਜ਼ਾਰ ਦੇ ਸਾਰੇ ਸੁਨਿਆਰੇ ਜਿਨ੍ਹਾਂ ਨੇ ਅਮਿਤ ਨੂੰ ਸੋਨੇ ਦੇ ਗਹਿਣੇ ਬਣਾਉਣ ਅਤੇ ਪਾਲਿਸ਼ ਕਰਨ ਦਾ ਕੰਮ ਦਿੱਤਾ ਸੀ, ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਸੋਨਾ ਵਾਪਸ ਕਰਵਾਇਆ ਜਾਵੇ।

ਇਹ ਵੀ ਪੜ੍ਹੋ: Kisan Andolan: ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ, ਹਾਈਕੋਰਟ ’ਚ ਰਿਪੋਰਟ ਦਾਖਲ, ਹੋਇਆ ਵੱਡਾ ਖੁਲਾਸਾ

- PTC NEWS

Top News view more...

Latest News view more...

PTC NETWORK