Hoshiarpur News : ਥਾਈਲੈਂਡ 'ਚ ਬਾਡੀ ਬਿਲਡਿੰਗ ਮੁਕਾਬਲੇ 'ਚ ਹੁਸ਼ਿਆਰਪੁਰ ਦੇ ਅਵਤਾਰ ਨੇ ਜਿੱਤਿਆ ਸੋਨ ਤਗਮਾ, ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ
Hoshiarpur Man Won Gold Medal in Body Building : ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਅਵਤਾਰ ਸਿੰਘ ਭੁੱਟੋ ਨੇ ਥਾਈਲੈਂਡ ਅਤੇ ਏਸ਼ੀਆ ਵਿੱਚ ਹੋਈ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਹਾਸਿਲ ਕੀਤੇ ਹਨ। ਦੱਸ ਦਈਏ ਕਿ ਅਵਤਾਰ ਸਿੰਘ ਭੁੱਟੋ ਪਹਿਲਾਂ ਵੀ ਕਈ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈ ਚੁੱਕਾ ਹੈ ਤੇ ਹਰ ਵਾਰ ਹੀ ਉਸ ਵੱਲੋਂ ਹੁਸ਼ਿਆਰਪੁਰ ਦੇ ਲਈ ਕੋਈ ਨਾ ਕੋਈ ਗੋਲਡ ਮੈਡਲ ਲਿਆਂਦਾ ਜਾਂਦਾ ਹੈ।
ਅਵਤਾਰ ਸਿੰਘ ਨੇ ਬੀਤੇ ਦਿਨ ਹੀ ਹੋਈ ਥਾਈਲੈਂਡ ਦੇ ਵਿੱਚ ਏਸ਼ੀਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਭੁੱਟੋ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਪਾਉਣਾ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਉਮਰ ਇਸ ਵੇਲੇ 62 ਸਾਲ ਦੀ ਹੋ ਚੁੱਕੀ ਹੈ ਪਰ ਫਿਰ ਵੀ ਉਹ ਗੇਮਾਂ ਦੇ ਵਿੱਚ ਪੂਰਾ ਹਿੱਸਾ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਉਹਨਾਂ ਵੱਲ ਦੇਖ ਕੇ ਨੌਜਵਾਨਾਂ ਨੂੰ ਗੇਮਾਂ ਦੇ ਵੱਲ ਆਕਰਸ਼ਿਤ ਹੋਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਦੇ ਲਈ ਹਰ ਏਰੀਏ ਦੇ ਵਿੱਚ ਇੱਕ ਵਧੀਆ ਸਥਿਤੀ ਦਾ ਸਟੇਡੀਅਮ ਹੋਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਉੱਥੇ ਆ ਕੇ ਆਪਣੀ ਮਿਹਨਤ ਲਗਾ ਸਕਣ। ਅਵਤਾਰ ਸਿੰਘ ਭੁੱਟੋ ਅੱਜ ਹੁਸ਼ਿਆਰਪੁਰ ਪਹੁੰਚੇ ਸਨ ਜਿਨਾਂ ਦਾ ਹੁਸ਼ਿਆਰਪੁਰ ਪਹੁੰਚਣ ਤੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
- PTC NEWS