Sun, Apr 28, 2024
Whatsapp

ਬਠਿੰਡਾ ’ਚ 150 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਹੋਈ ਮੌਤ, ਜਾਣੋ ਹੁਣ ਕਿਵੇਂ ਦੇ ਹਨ ਹਾਲਾਤ

Written by  Aarti -- January 17th 2024 12:42 PM
ਬਠਿੰਡਾ ’ਚ 150 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਹੋਈ ਮੌਤ, ਜਾਣੋ ਹੁਣ ਕਿਵੇਂ ਦੇ ਹਨ ਹਾਲਾਤ

ਬਠਿੰਡਾ ’ਚ 150 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਹੋਈ ਮੌਤ, ਜਾਣੋ ਹੁਣ ਕਿਵੇਂ ਦੇ ਹਨ ਹਾਲਾਤ

Bathinda Animals Dead: ਪੰਜਾਬ ਦੇ ਮਾਲਵਾ ਖੇਤਰ ਵਿੱਚ ਪਸ਼ੂ ਧੰਨ ’ਤੇ ਅਣਪਛਾਤੇ ਵਾਇਰਸ ਦੇ ਹਮਲੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਸ਼ੂ ਧੰਨ ਦੀ ਹੋ ਰਹੀਆਂ ਲਗਾਤਾਰ ਮੌਤਾਂ ਨੂੰ ਵੇਖਦੇ ਹੋਏ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਅਣਪਛਾਤੇ ਵਾਇਰਸ ਦਾ ਪਤਾ ਲਗਾਉਣ ਲਈ ਚੰਡੀਗੜ੍ਹ ਅਤੇ ਜਲੰਧਰ ਤੋਂ ਟੀਮਾਂ ਮਾਲਵੇ ਖੇਤਰ ਵਿੱਚ ਭੇਜਿਆ ਗਈਆਂ ਹਨ ਤਾਂ ਜੋ ਪਸ਼ੂਆਂ ਦੇ ਹੋਰ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। 

150 ਦੇ ਕਰੀਬ ਪਸ਼ੂ ਧੰਨ ਦੀ ਮੌਤ

ਦੱਸ ਦਈਏ ਕਿ ਬਠਿੰਡਾ ਦੇ ਪਿੰਡ ਸੂਚ ਅਤੇ ਰਾਏਕੇਵਾਲਾ ਵਿੱਚ 150 ਦੇ ਕਰੀਬ ਪਸ਼ੂ ਧੰਨ ਦੀ ਮੌਤ ਹੋ ਗਈ ਹੈ। ਪਸ਼ੂ ਧੰਨ ਦੀ ਇਹ ਮੌਤ ਇੱਕ ਹਫ਼ਤੇ ਵਿੱਚ ਹੀ ਹੋਈ ਹੈ। ਪਸ਼ੂਆਂ ਦੀ ਮੌਤਾਂ ਦਾ ਕਾਰਨ ਇਨਫੈਕਸ਼ਨ ਨੂੰ ਦੱਸਿਆ ਜਾ ਰਿਹਾ ਹੈ। ਪਸ਼ੂ ਧੰਨ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇ ਨਜ਼ਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬੀਮਾਰ ਪਸ਼ੂਆਂ ਦੇ ਟੀਕੇ ਲਗਾਏ ਜਾ ਰਹੇ ਹਨ।'


ਪਸ਼ੂਆਂ ਦੇ ਫੇਫੜਿਆਂ ਵਿੱਚ ਭਰ ਜਾਂਦਾ ਹੈ ਪਾਣੀ

ਪਿੰਡ ਸੂਚ ਅਤੇ ਰਾਏ ਕੇ ਕਲਾਂ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 150 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਅਚਾਨਕ ਪਸ਼ੂਆਂ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਉਹ ਡਿੱਗ ਜਾਂਦੇ ਹਨ। ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ। 

ਪਸ਼ੂਆਂ ਦਾ ਨਹੀਂ ਹੋਇਆ ਸਮੇਂ ਸਿਰ ਟੀਕਾਕਰਨ- ਪਿੰਡ ਵਾਸੀ 

ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਮੁੱਖ ਕਾਰਨ ਕਰੀਬ 2 ਤੋਂ 3 ਮਹੀਨੇ ਪਹਿਲਾਂ ਪਸ਼ੂਆਂ ਨੂੰ ਡਾਕਟਰਾਂ ਵੱਲੋਂ ਸਮੇਂ ਸਿਰ ਟੀਕਾਕਰਨ ਵੀ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਪਿੰਡ ਦੇ ਹਸਪਤਾਲ ਦੇ ਅੰਦਰ ਡਾਕਟਰ ਉਪਲਬਧ ਹਨ, ਅਜਿਹੇ ਵਿੱਚ ਲੋਕ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਕਿੱਥੇ ਜਾਣ? ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਹੁਣ ਇਹ ਬੀਮਾਰੀ ਵਧਣ ਤੋਂ ਬਾਅਦ ਪਿੰਡਾਂ ਵਿੱਚ ਡਾਕਟਰ ਨਜ਼ਰ ਆਉਣ ਲੱਗੇ ਹਨ। 

'ਤੜਫ ਤੜਫ ਕੇ ਮਰ ਰਹੇ ਹਨ ਪਸ਼ੂ'

ਉਨ੍ਹਾਂ ਅੱਗੇ ਕਿਹਾ ਕਿ ਤੜਫ ਤੜਫ ਕੇ ਮਰ ਰਹੇ ਪਸ਼ੂ ਪਸ਼ੂ ਪਾਲਕਾਂ ਤੋਂ ਨਹੀਂ ਵੇਖੇ ਜਾ ਰਹੇ ਹਨ। ਪਸ਼ੂ ਪਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਪਰ ਪਸ਼ੂ ਪਾਲਣ ਵਿਭਾਗ ਵੱਲੋਂ ਹਾਲੇ ਤੱਕ ਇਸ ਬੀਮਾਰੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ ਜਿਸ ਕਾਰਨ ਲਗਾਤਾਰ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। 

ਡਾਕਟਰਾਂ ਦੀ ਟੀਮ ਦੋਵਾਂ ਪਿੰਡਾਂ 'ਚ ਜਾਂਚ ਕਰ ਰਹੀ- ਡਿਪਟੀ ਕਮਿਸ਼ਨਰ

ਇਸ 'ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਦਾ ਕਹਿਣਾ ਹੈ ਕਿ ਸਾਡੀ ਡਾਕਟਰਾਂ ਦੀ ਟੀਮ ਦੋਵਾਂ ਪਿੰਡਾਂ 'ਚ ਜਾਂਚ ਕਰ ਰਹੀ ਹੈ, ਜਿਸ ਦੇ ਸੈਂਪਲ ਲੈ ਕੇ ਲੈਬ 'ਚ ਭੇਜ ਦਿੱਤੇ ਗਏ ਹਨ, ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਪ੍ਰਭਾਵਿਤ ਪਸ਼ੂਆਂ ਨੂੰ ਵੱਖ-ਵੱਖ ਰੱਖਣ ਦੀ ਲੋੜ ਹੈ। 

25 ਤੋਂ 30 ਮਰੇ ਹੋਏ ਪਸ਼ੂਆਂ ਦੀ ਗਿਣਤੀ ਧਿਆਨ ’ਚ- ਡਾਕਟਰ

ਦੂਜੇ ਪਾਸੇ ਡਾਕਟਰ ਅਨੁਸਾਰ ਹੁਣ ਤੱਕ 25 ਤੋਂ 30 ਮਰੇ ਹੋਏ ਪਸ਼ੂਆਂ ਦੀ ਗਿਣਤੀ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕੀ ਹੈ। ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਡਾਕਟਰਾਂ ਦੀ ਟੀਮ ਨੇ ਸੈਂਪਲ ਵੀ ਲਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗ ਸਕੇਗਾ। 

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ 4 ਪੁਲਿਸ ਮੁਲਾਜ਼ਮਾਂ ਦੀ ਦਰਦਨਾਕ ਮੌਤ, ਕਈ ਜ਼ਖਮੀ

-

Top News view more...

Latest News view more...