Bathinda ਪੁਲਿਸ ਨੂੰ ਡੱਬਵਾਲੀ ਦੇ ਰਹਿਣ ਵਾਲੇ ਇੱਕ ਸ਼ਖਸ ਤੋਂ ਤਲਾਸ਼ੀ ਦੌਰਾਨ ਮਿਲੀ 524 ਗ੍ਰਾਮ ਹੈਰੋਇਨ
Bathinda News : ਸਾਲ ਦੇ ਅੱਜ ਆਖਰੀ ਦਿਨ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ। ਬਠਿੰਡਾ ਪੁਲਿਸ ਨੂੰ ਡੱਬਵਾਲੀ ਦੇ ਰਾਹੁਲ ਕੁਮਾਰ ਤੋਂ ਤਲਾਸ਼ੀ ਦੌਰਾਨ 524 ਗ੍ਰਾਮ ਹੈਰੋਇਨ ਮਿਲੀ। ਇਹ ਸ਼ਖਸ ਡੱਬਵਾਲੀ ਹਰਿਆਣਾ ਦਾ ਰਹਿਣ ਵਾਲਾ ਹੈ ਜੋ ਹੁਣ ਬਠਿੰਡਾ ਵਿੱਚ ਰਹਿ ਰਿਹਾ ਸੀ ,ਜਿਸ ਨੂੰ ਪੁਲਿਸ ਨੇ ਇੱਕ ਨਾਕੇ ਦੌਰਾਨ ਰੋਕਿਆ ਤਾਂ ਇਸ ਦੇ ਸਕੂਟਰ ਵਿੱਚੋਂ 524 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਨਰਿੰਦਰ ਕੁਮਾਰ ਐਸਪੀ ਸਿਟੀ ਨੇ ਮੀਡੀਆ ਨੂੰ ਦੱਸਿਆ ਕਿ ਥਾਣਾ ਸਿਵਲ ਲੈਣ ਪੁਲਿਸ ਵੱਲੋਂ ਭਾਗੂ ਰੋਡ ਟੀ ਪੁਆਇੰਟ ਉੱਪਰ ਨਾਕਾ ਲਗਾਇਆ ਗਿਆ ਸੀ। ਸਕੂਟਰ 'ਤੇ ਸਵਾਰ ਇੱਕ ਸ਼ਖਸ ਜਿਸ ਦਾ ਨਾਮ ਰਾਹੁਲ ਕੁਮਾਰ ਹੈ ਨੂੰ ਰੋਕਿਆ ਜਦ ਉਸਦੀ ਤਲਾਸ਼ੀ ਲਈ ਗਈ ਤਾਂ 524 ਗ੍ਰਾਮ ਹੈਰੋਇਨ ਬਰਾਮਦ ਹੋਈ।
ਰਾਹੁਲ ਕੁਮਾਰ ਜੋ ਡੱਬਵਾਲੀ ਮੰਡੀ ਦਾ ਰਹਿਣ ਵਾਲਾ ਹੈ ਅਤੇ ਹੁਣ ਬਠਿੰਡਾ ਵਿਚ ਰਹਿ ਰਿਹਾ ਸੀ ਤੇ ਥਾਣਾ ਸਿਵਲ ਲਾਈਨ ਵਿੱਚ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿੱਥੋਂ ਹੈਰੋਇਨ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣ ਚੱਲਿਆ ਸੀ।
- PTC NEWS