Sun, Apr 28, 2024
Whatsapp

ਕੜਾਕੇ ਦੀ ਠੰਢ 'ਚ ਠੰਢੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪਿਆ ਮਹਿੰਗਾ

Written by  Aarti -- January 09th 2024 10:15 AM
ਕੜਾਕੇ ਦੀ ਠੰਢ 'ਚ ਠੰਢੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪਿਆ ਮਹਿੰਗਾ

ਕੜਾਕੇ ਦੀ ਠੰਢ 'ਚ ਠੰਢੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪਿਆ ਮਹਿੰਗਾ

Sangrur Youth Faint: ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਠੰਢ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਦੇ ਚੱਲਦੇ ਜਿੱਥੇ ਸੜਕਾਂ ’ਤੇ ਵਾਹਨਾਂ ਦੀ ਰਫਤਾਰ ਧੀਮੀ ਹੋਈ ਪਈ ਹੈ ਉੱਥੇ ਹੀ ਦੂਜੇ ਪਾਸੇ ਕੜਾਕੇ ਦੀ ਠੰਢ ਕਾਰਨ ਕਾਂਬਾ ਛਿੜਿਆ ਪਿਆ ਹੈ। ਹਾਲਾਂਕਿ ਕੜਾਕੇ ਦੀ ਠੰਢ ’ਚ ਜਿਆਦਾਤਰ ਲੋਕ ਸਵੇਰੇ ਤਾਜ਼ੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਪਰ ਹਰ ਕਿਸੇ ਲਈ ਇਹ ਸੰਭਵ ਵੀ ਨਹੀਂ ਹੁੰਦਾ। ਅਜਿਹਾ ਹੀ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਭਵਾਨੀਗੜ੍ਹ ਰਹਿੰਦੇ ਇੱਕ ਨੌਜਵਾਨ ਨੂੰ ਠੰਢੇ ਪਾਣੀ ਨਾਲ ਨਹਾਉਣਾ ਕਾਫੀ ਮਹਿੰਗਾ ਪੈ ਗਿਆ। ਕੜਕਦੀ ਠੰਢ 'ਚ ਠੰਢੇ ਪਾਣੀ ਨਾਲ ਨਹਾਉਣ ਨਾਲ ਨੌਜਵਾਨ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪੈ ਗਿਆ। 


ਇਹ ਵੀ ਪੜ੍ਹੋ: Ram Mandir Utsav: 160 ਦੇਸ਼ਾਂ 'ਚ ਵਿਖਾਈ ਦੇਵੇਗੀ ਮੰਗਲਾ ਆਰਤੀ ਤੇ ਉਤਸਵ ਦੀ ਝਲਕ

ਦੱਸ ਦਈਏ ਕਿ ਨੌਜਵਾਨ ਨੇ ਆਪਣੇ ਦੋਸਤ ਦੇ ਨਾਲ ਸ਼ਰਤ ਲਗਾ ਰੱਖੀ ਸੀ ਜਿਸ ਤੋਂ ਬਾਅਦ ਉਸ ਨੇ ਰਾਤ ਭਰ ਰੱਖੇ ਪਾਣੀ ਨਾਲ ਸਵੇਰੇ ਨਹਾ ਲਿਆ ਜਿਵੇਂ ਹੀ ਉਹ ਠੰਢੇ ਪਾਣੀ ਨਾਲ ਨਹਾਇਆ ਤਾਂ ਉਹ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਨੌਜਵਾਨ ਨੇ ਦੱਸਿਆ ਕਿ ਉਸ਼ ਨੇ ਮਜ਼ਾਕ ਮਜ਼ਾਕ ’ਚ ਠੰਢੇ ਪਾਣੀ ਨਾਲ ਨਹਾ ਰਿਹਾ ਸੀ। 

ਕੜਕਦੀ ਠੰਡ 'ਚ ਠੰਡੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪੈ ਗਿਆ ਮਹਿੰਗਾ

ਕੜਕਦੀ ਠੰਡ 'ਚ ਠੰਡੇ ਪਾਣੀ ਨਾਲ ਨਹਾਉਣਾ ਇਸ ਨੌਜਵਾਨ ਨੂੰ ਪੈ ਗਿਆ ਮਹਿੰਗਾ ਨਹਾਉਂਦੇ ਨਹਾਉਂਦੇ ਨੌਜਵਾਨ ਹੋ ਗਿਆ ਬੇਹੋਸ਼ ਠੰਡੇ ਪਾਣੀ ਨਾਲ ਨਹਾਉਣ ਦੀ ਦੋਸਤ ਨਾਲ ਲਗਾਈ ਸੀ ਸ਼ਰਤ #latestnews #PunjabNews #PTCNews #winterseason #unconscious Posted by PTC News on Monday, January 8, 2024

ਇਸ ਸਬੰਧੀ ਡਾਕਟਰ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਸ਼ਰਤ ਲਾਈ ਹੋਈ ਸੀ ਕਿ ਠੰਢੇ ਪਾਣੀ ਨਾਲ ਨਹਾਇਆ ਜਾਵੇ ਜਿਸ ਤੋਂ ਬਾਅਦ ਜਿਵੇਂ ਹੀ ਨੌਜਵਾਨ ਠੰਢੇ ਪਾਣੀ ਨਾਲ ਨਹਾਇਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਅਜਿਹਾ ਇਸ ਕਾਰਨ ਹੋਇਆ ਕਿਉਂਕਿ ਉਸਦਾ ਬਾਡੀ ਮਾਸ ਘੱਟ ਸੀ। ਨਾਲ ਹੀ ਉਨ੍ਹਾਂ ਨੇ ਬਜ਼ੁਰਗਾਂ ਨੂੰ ਵੀ ਘਰੋਂ ਨਾ ਨਿਕਲਣ ਦੀ ਹਿਦਾਇਤ ਦਿੱਤੀ ਹੈ।  

ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਆਰੇਂਜ ਅਲਰਟ ਜਾਰੀ, ਜਾਣੋ ਮੌਸਮ ਸਬੰਧੀ ਤਾਜ਼ਾ ਅਪਡੇਟ

ਇਹ ਵੀ ਪੜ੍ਹੋ: Ram Mandir Pic: ਰਾਤ ਸਮੇਂ ਇਸ ਤਰ੍ਹਾਂ ਜਗਮਗਾਉਂਦਾ ਹੈ ਰਾਮ ਮੰਦਰ, ਦੇਖੋ ਤਸਵੀਰਾਂ

-

Top News view more...

Latest News view more...